ਜੇਕਰ ਖਾਣਾ ਚਾਹੁੰਦੇ ਹੋ ਕੁਝ ਚਟਪਟਾ ਤਾਂ ਬਣਾਓ ਇਹ ਆਲੂ ਦੀ ਚਾਟ

Saturday, Aug 24, 2024 - 05:36 PM (IST)

ਜੇਕਰ ਖਾਣਾ ਚਾਹੁੰਦੇ ਹੋ ਕੁਝ ਚਟਪਟਾ ਤਾਂ ਬਣਾਓ ਇਹ ਆਲੂ ਦੀ ਚਾਟ

ਜਲੰਧਰ— ਚਟਪਟੀ ਚੀਜ਼ਾਂ ਦਾ ਨਾਮ ਸੁਣਦੇ ਹੀ ਲੋਕਾਂ ਦੇ ਮੂੰਹ 'ਚ ਪਾਣੀ ਆਉਣ ਲੱਗਦਾ ਹੈ। ਚਾਹੇ ਉਹ ਚਟਪਟੀ ਚਾਟ ਹੋਵੇ ਜਾਂ ਕੁਝ ਹੋਰ। ਅੱਜ ਅਸੀਂ ਤੁਹਾਡੇ ਲਈ ਚਟਪਟੀ ਆਲੂ ਚਾਟ ਦੀ ਰੈਸਿਪੀ ਲੈ ਕੇ ਆਏ ਹਾਂ। ਇਹ ਖਾਣ 'ਚ ਬਹੁਤ ਟੇਸਟੀ ਹੁੰਦੀ ਹੈ। ਇਸ ਨੂੰ ਬਣਾਉਣਾ ਬਹੁਤ  ਹੀ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੇ ਤਰੀਕੇ ਬਾਰੇ।
ਸਮੱਗਰੀ
- 230 ਗ੍ਰਾਮ ਚੀਨੀ
- 320 ਮਿ. ਲੀ. ਪਾਣੀ
- 2 ਚਮਚ ਅੰਬ ਦਾ ਪਾਊਡਰ
- 1 ਚਮਚ ਲਾਲ ਮਿਰਚ
- 1 ਚਮਚ ਜੀਰਾ ਪਾਊਡਰ
- 1 ਚਮਚ ਕਾਲਾ ਨਮਕ
- 1 ਚਮਚ ਅਦਰਕ ਪਾਊਡਰ
- 1 ਚਮਚ ਸੌਂਫ ਪਾਊਡਰ
- 400 ਗ੍ਰਾਮ ਆਲੂ
- ਚਾਟ ਮਸਾਲਾ 

ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾ ਇਕ ਪੈਨ 'ਚ ਚੀਨੀ ਅਤੇ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ ਫਿਰ ਅੰਬ ਪਾਊਡਰ, ਲਾਲ ਮਿਰਚ, ਜੀਰਾ ਪਾਊਡਰ, ਕਾਲਾ ਨਮਕ, ਅਦਰਕ ਅਤੇ ਸੌਂਫ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ।
2. ਇਸ ਮਿਕਸਰ ਨੂੰ 4-5 ਮਿੰਟ ਦੇ ਲਈ ਪਕਾਓ। ਜਦੋਂ ਮਿਕਸਚਰ ਸੰਘਣਾ ਹੋ ਜਾਵੇ ਤਾਂ ਗੈਸ ਬੰਦ ਕਰ ਲਓ।
3. ਇਕ ਪੈਨ 'ਚ ਤੇਲ ਗਰਮ ਕਰਕੇ ਆਲੂਆਂ ਨੂੰ ਫ੍ਰਾਈ ਕਰੋ। ਫਿਰ ਇਨ੍ਹਾਂ ਨੂੰ ਟਾਵਲ 'ਚ ਰੱਖ ਕੇ ਹਲਕਾ ਜਿਹਾ ਦਬਾਓ ਅਤੇ ਬਾਊਲ 'ਚ ਪਾ ਦਿਓ।
4. ਹੁਣ ਫ੍ਰਾਈ ਕੀਤੇ ਆਲੂਆਂ 'ਚ ਤਿਆਰ ਕੀਤੀ ਚਟਨੀ ਪਾ ਕੇ ਚੰਗੀ ਤਰ੍ਹਾਂ ਮਿਲਾਓ। ਫਿਰ ਇਸ 'ਤੇ ਚਟਨੀ ਮਸਾਲਾ ਪਾਓ।
5. ਆਲੂ ਚਾਟ ਤਿਆਰ ਹੈ। ਸਰਵ ਕਰੋ।


author

Tarsem Singh

Content Editor

Related News