ਸਿਗਰਟ ਪੀਣ ਕਾਰਨ ਬੁੱਲ੍ਹ ਹੋ ਗਏ ਹਨ ਕਾਲੇ, ਤਾਂ ਅਜਮਾਓ ਇਹ ਨੁਸਖੇ
Wednesday, Apr 12, 2017 - 11:10 AM (IST)

ਜਲੰਧਰ— ਜੋ ਲੋਕ ਸਿਗਰਟ ਪੀਂਦੇ ਹਨ ਉਹ ਆਪਣੇ ਕਾਲੇ ਬੁੱਲ੍ਹਾਂ ਕਾਰਨ ਕਾਫੀ ਪਰੇਸ਼ਾਨ ਰਹਿੰਦੇ ਹਨ। ਆਪਣੇ ਬੁੱਲ੍ਹਾਂ ਨੂੰ ਪਹਿਲਾਂ ਵਰਗਾ ਕਰਨ ਲਈ ਉਹ ਕਈ ਤਰੀਕੇ ਵਰਤਦੇ ਹਨ। ਇਸ ਦੇ ਇਲਾਵਾ ਪ੍ਰਦੂਸ਼ਣ ਕਾਰਨ ਵੀ ਅੱਜ-ਕਲ੍ਹ ਲੋਕ ਫੱਟਦੇ ਬੁੱਲ੍ਹਾਂ ਕਾਰਨ ਬਹੁਤ ਪਰੇਸ਼ਾਨ ਹਨ ਪਰ ਤੁਸੀਂ ਕੁਝ ਨੁਸਖੇ ਅਪਣਾ ਕੇ ਇਸ ਸਮੱਸਿਆ ਤੋਂ ਬਚ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਕੁਝ ਨੁਸਖੇ ਦੱਸ ਰਹੇ ਹਾਂ।
1. ਬੇਕਿੰਗ ਸੋਡੇ ''ਚ ਕੁਝ ਬੂਦਾਂ ਤੇਲ ਦੀਆਂ ਪਾ ਕੇ ਆਪਣੇ ਬੁੱਲ੍ਹਾਂ ''ਤੇ ਲਗਾਓ ਅਤੇ 10-15 ਸੈਕੰਡ ਲਈ ਮਲੋ। ਇਹ ਸਕਰਬ ਤੁਹਾਡੇ ਬੁੱਲ੍ਹਾਂ ਨੂੰ ਗੁਲਾਬੀ ਬਣਾਉਣ ''ਚ ਮਦਦ ਕਰਦਾ ਹੈ।
2. ਇਕ ਚਮਚ ਚੀਨੀ ''ਚ ਕੁਝ ਬੂੰਦਾਂ ਸ਼ਹਿਦ ਦੀਆਂ ਪਾ ਕੇ ਆਪਣੇ ਬੁੱਲ੍ਹਾਂ ਦੀ ਮਾਲਸ਼ ਕਰੋ। ਦੋ ਮਿੰਟ ਬਾਅਦ ਇਸ ਨੂੰ ਕੋਸੇ ਪਾਣੀ ਨਾਲ ਧੋ ਲਓ। ਇਸ ਨੁਸਖੇ ਪਿੱਛੋਂ ਪੈਟਰੋਲੀਅਮ ਜੈਲੀ ਲਗਾਉਣਾ ਨਾ ਭੁੱਲੋ।
3. ਦੋ ਚਮਚ ਚੀਨੀ ''ਚ ਅੱਧਾ ਚਮਚ ਸ਼ਹਿਦ, ਵਨੀਲਾ ਅਸੈਂਸ ਅਤੇ ਅੱਧਾ ਚਮਚ ਜੈਤੂਨ ਦਾ ਤੇਲ ਮਿਲਾਓ। ਇਸ ਮਿਸ਼ਰਣ ਨਾਲ ਥੋੜ੍ਹੀ ਦੇਰ ਤੱਕ ਆਪਣੇ ਬੁੱਲ੍ਹਾਂ ਦੀ ਮਾਲਸ਼ ਕਰੋ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਬੁੱਲ੍ਹ ਕੋਮਲ ਹੁੰਦੇ ਹਨ।
4. ਇਕ ਚਮਚ ਚੀਨੀ ''ਚ ਕੁਝ ਬੂੰਦਾਂ ਜੈਤੂਨ ਦੇ ਤੇਸ ਦੀਆਂ ਮਿਲਾਓ ਅਤੇ ਆਪਣੇ ਬੁੱਲ੍ਹਾਂ ''ਤੇ ਲਗਾਓ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਫੱਟੇ ਬੁੱਲ੍ਹ ਠੀਕ ਹੋ ਜਾਣਗੇ।