ਪਿੱਠ ਪਿੱਛੇ ਬੁਰਾਈ ਕਰਨ ਵਾਲਿਆਂ ਤੋਂ ਹੋ ਪ੍ਰੇਸ਼ਾਨ, ਤਾਂ ਇੰਝ ਕੱਢੋ ਇਸ ਦਾ ਹਲ

09/15/2017 5:24:58 PM

ਨਵੀਂ ਦਿੱਲੀ— ਸਾਡੇ ਘਰ, ਦਫਤਰ ਅਤੇ ਮੁਹੱਲੇ ਵਿਚ ਕੁਝ ਅਜਿਹੇ ਲੋਕ ਮੌਜੂਦ ਹੁੰਦੇ ਹਨ ਜਿਨਾਂ ਦੂਜਿਆਂ ਦਾ ਮਜ਼ਾਕ ਉਡਾਉਣ ਜਾਂ ਪਿੱਠ ਪਿੱਛੇ ਬੁਰਾਈ ਕਰਨ ਵਿਚ ਬਹੁਤ ਮਜ਼ਾ ਆਉਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੀ ਪ੍ਰਤਿਸ਼ਠਾ ਬਣਾਈ ਰੱਖਣ ਲਈ ਅਜਿਹੇ ਲੋਕਾਂ ਤੋਂ ਦੂਰ ਰਹੋ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਕੁਝ ਗੱਲਾਂ ਦੱਸਣ ਜਾ ਰਹੇ ਹਾਂ ਜਿਨ੍ਹਾਂ 'ਤੇ ਧਿਆਨ ਦੇ ਕੇ ਤੁਸੀਂ ਅਜਿਹੇ ਲੋਕਾਂ ਤੋਂ ਆਸਾਨੀ ਨਾਲ ਨਿਪਟ ਸਕਦੇ ਹੋ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
1. ਸੁਣੀ-ਸੁਣਾਈਆਂ ਗੱਲਾਂ 'ਤੇ ਵਿਸ਼ਵਾਸ ਨਾ ਕਰੋ। ਸਭ ਤੋਂ ਪਹਿਲਾਂ ਸੱਚ ਦਾ ਪਤਾ ਲਗਾਓ ਅਤੇ ਫਿਰ ਕੋਈ ਰਿਐਕਸ਼ਨ ਦਿਓ, ਕਿਉਂਕਿ ਸਾਡੀ ਛੋਟੀ ਜਿਹੀ ਗਲਤੀ ਸਾਨੂੰ ਆਪਣੇ ਨਜ਼ਦੀਕੀ ਲੋਕਾਂ ਤੋਂ ਦੂਰ ਕਰ ਸਕਦੀ ਹੈ। 
2. ਜੇ ਤੁਹਾਡੇ ਲੋਕਾਂ ਨਾਲ ਸੰਬੰਧ ਚੰਗੇ ਹੋਣਦੇ ਤਾਂ ਉਹ ਤੁਹਾਡੇ ਬਾਰੇ ਗਲਤ ਗੱਲ ਕਰਨ ਤੋਂ ਪਹਿਲਾਂ 10 ਵਾਰ ਸੋਚਣਗੇ। ਜੇ ਤੁਹਾਡਾ ਵਿਵਹਾਰ ਰੁੱਖਾ ਹੈ ਤਾਂ ਲੋਕ ਤੁਹਾਡੀ ਬੁਰਾਈ ਕਰਨਗੇ। 
3. ਦਫਤਰ ਵਿਚ ਅਕਸਰ ਦੂਜਿਆਂ ਨੂੰ ਅੱਗੇ ਨਾਲ ਵਧਣ ਦੇਣ ਲਈ ਲੋਕ ਕੁਝ ਗਲਤ ਗੱਲਾਂ ਦਾ ਸਾਜਿਸ ਰਚਦੇ ਹਨ। ਅਜਿਹੇ ਵਿਚ ਤੁਹਾਨੂੰ ਚਾਹੀਦਾ ਹੈ ਕਿ ਗੱਲਾਂ ਨੂੰ ਜਾਣਨ ਦੀ ਕੋਸ਼ਿਸ਼ ਕਰੋ ਅਤੇ ਉਨ੍ਹਾਂ ਦਾ ਹਲ ਕੱਢੋ। 
4. ਜਦੋਂ ਵੀ ਤੁਹਾਨੂੰ ਲਗੇ ਕਿ ਕੋਈ ਤੁਹਾਡੀ ਪਿੱਠ ਪਿੱਛੇ ਬੁਰਾਈ ਕਰ ਰਿਹਾ ਹੈ ਅਤੇ ਦੂਜੇ ਲੋਕਾਂ ਦੇ ਵਿਚ ਤੁਹਾਡੀ ਇਮੇਜ ਖਰਾਬ ਕਰ ਰਿਹਾ ਹੈ ਤਾਂ ਇਸ ਨੂੰ ਨੋਟਿਸ ਕਰੋ।
5. ਜੇ ਤੁਹਾਨੂੰ ਕਿਸੇ ਵਿਅਕਤੀ 'ਤੇ ਸ਼ੱਕ ਹੈ ਤਾਂ ਉਸ ਨਾਲ ਜੁੜੇ ਕਿਸੇ ਅਜਿਹੇ ਵਿਅਕਤੀ ਨਾਲ ਗੱਲ ਕਰੋ, ਜੋ ਉਸਦਾ ਦੋਸਤ ਨਾ ਹੋਵੇ ਪਰ ਉਸ ਦੇ ਚਰਿੱਤਰ ਅਤੇ ਵਿਵਹਾਰ ਦੇ ਬਾਰਕੇ ਵਿਚ ਜਾਣਦਾ ਹੋਵੇ। 
6. ਜੇ ਤੁਹਾਨੂੰ ਲੱਗ ਰਿਹਾ ਹੈ ਕਿ ਗੱਲ ਬਹੁਤ ਵੱਡੀ ਹੈ ਤਾਂ ਉਸ ਸ਼ਖਸ਼ ਨਾਲ ਖੁੱਦ ਜਾ ਕੇ ਮਿਲੋ। ਜੇ ਵਿਅਕਤੀਗਤ ਰੂਪ ਵਿਚ ਗੱਲ ਨਹੀਂ ਕਰ ਪਾ ਰਹੇ ਤਾਂ ਮੈਸੇਜ ਜਾਂ ਕਾਲ ਕਰ ਕੇ ਵੀ ਗੱਲ ਕਰ ਸਕਦੇ ਹੋ। 
7. ਜੇ ਸਾਹਮਣੇ ਵਾਲਾ ਵਿਅਕਤੀ ਆਪਣੀ ਗਲਤੀ ਮੰਨਣ ਤੋਂ ਮਨਾ ਕਰਦਾ ਹੈ, ਤਾਂ ਤੁਸੀਂ ਸਾਰੀਆਂ ਗੱਲਾਂ ਨੂੰ ਸਭ ਦੇ ਸਾਹਮਣੇ ਰੱਖੋ, ਜਦੋਂ ਉਹ ਤੁਹਾਡੀ ਬੁਰਾਈ ਕਰਦਾ ਸੀ ਜਾਂ ਅਫਵਾਹਾਂ ਫੈਲਾਉਂਦਾ ਸੀ।


Related News