ਜੇ ਤੁਸੀਂ ਕਰ ਰਹੇ ਹੋ ਦੁਲਹਨ ਬਨਣ ਦੀ ਤਿਆਰੀ ਤਾਂ ਅਜਮਾਓ ਇਹ ਟਰੈਂਡੀ ਝੂਮਰ
Monday, May 08, 2017 - 10:10 AM (IST)

ਮੁੰਬਈ— ਵਿਆਹ ਸਮੇਂ ਕੁੜੀ ਜਦੋਂ ਦੁਲਹਨ ਦੇ ਰੂਪ ''ਚ ਤਿਆਰ ਹੁੰਦੀ ਹੈ ਤਾਂ ਪੈਰ ਦੀ ਅੰਗੂਠੀ ਤੋਂ ਲੈ ਕੇ ਕੰਗਨ ਤੱਕ ਸਾਰੀਆਂ ਚੀਜ਼ਾਂ ਮੁਕੰਮਲ ਹੁੰਦੀਆਂ ਹਨ। ਅੱਜ-ਕਲ੍ਹ ਪੁਰਾਣਾ ਫੈਸ਼ਨ ਝੂਮਰ, ਜਿਸ ਨੂੰ ਪਾਸਾ ਵੀ ਕਹਿੰਦੇ ਹਨ ਹੁਣ ਫਿਰ ਵਾਪਿਸ ਆ ਗਿਆ ਹੈ। ਝੂਮਰ ਨੂੰ ਸਿਰ ਦੇ ਖੱਬੇ ਜਾਂ ਸੱਜੇ ਪਾਸੇ ਪਹਿਣਿਆ ਜਾਂਦਾ ਹੈ। ਇਹ ਦੁਲਹਨ ਨੂੰ ਇਕ ਵੱਖਰੀ ਲੁਕ ਦਿੰਦਾ ਹੈ ਅਤੇ ਗਹਿਣਿਆਂ ਦਾ ਸਭ ਤੋਂ ਐਲੀਗੈਂਟ ਹਿੱਸਾ ਹੁੰਦਾ ਹੈ। ਅੱਜ ਅਸੀਂ ਝੂਮਰ ਦੇ ਵੱਖ-ਵੱਖ ਟਰੈਂਡੀ ਡਿਜ਼ਾਈਨ ਦੀਆਂ ਤਸਵੀਰਾਂ ਦਿਖਾ ਰਹੇ ਹਾਂ। ਤੁਸੀਂ ਵੀ ਇਸ ਨੂੰ ਪਾ ਕੇ ਆਪਣੀ ਲੁਕ ਨੂੰ ਮੁਕੰਮਲ ਬਣਾ ਸਕਦੇ ਹੋ।