ਪਾਰਟੀ ''ਤੇ ਕੁਝ ਇਸ ਤਰ੍ਹਾਂ ਦੀ ਲੁਕ ''ਚ ਨਜ਼ਰ ਆਈ ਈਸ਼ਾ
Wednesday, Dec 28, 2016 - 04:50 PM (IST)

ਮੁੰਬਈ— ਬਾਲੀਵੁੱਡ ਦੇ ਸੁਲਤਾਨ ਸਲਮਾਨ ਖਾਨ ਦਾ ਮੰਗਲਵਾਰ ਜਨਮ ਦਿਨ ਸੀ। ਸਲਮਾਨ ਨੇ
ਨਵੀਂ ਮੁੰਬਈ ਦੇ ਪਨਵੇਲ ''ਚ ਆਪਣੀ ਫਰਾਮ ਹਾਊਸ ''ਚ ਜਨਮ ਦਿਨ ਦੀ ਪਾਰਟੀ ਦਿੱਤੀ, ਜਿਸ
''ਚ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਮਿਲ ਹੋਏ। ਸਾਰੇ ਬਾਲੀਵੁੱਡ ਅਦਾਕਾਰ ਸਲਮਾਨ ਦੇ ਜਨਮ
ਦਿਨ ਦੀ ਪਾਰਟੀ ''ਤੇ ਵੱਖ-ਵੱਖ ਲੁਕ ''ਚ ਦਿਖਾਈ ਦਿੱਤੇ। ਈਸ਼ਾ ਗੁਪਤਾ ਵੀ ਇਸ ਪਾਰਟੀ
''ਚ ਨਜ਼ਰ ਆਈ।
ਪਾਰਟੀ ''ਚ ਈਸ਼ਾ ਦੀ ਲੁਕ ਕਾਫੀ ਅਲੱਗ ਸੀ। ਉਸ ਨੇ ਵੈਲਵਟ ਪੌਸ਼ਾਕ ਪਾਈ ਸੀ, ਜਿਹੜੀ ਕਿ
''ਲੋਲਾ ਬਾਏ ਸੁਮਨ ਬੀ'' ਲੇਬਲ ਦੀ ਸੀ। ਪੌਸ਼ਾਕ ''ਚ ਈਸ਼ਾ ਬਹੁਤ ਹੀ ਸੁੰਦਰ ਦਿਖਾਈ ਦੇ ਰਹੀ ਸੀ।
ਉਸ ਦੇ ਸਰੀਰ ਦੇ ਹਿਸਾਬ ਨਾਲ ਹਾਲਟਰ ਨੈੱਕ ਪੌਸ਼ਾਕ ਉਸ ''ਤੇ ਕਾਫੀ ਸੁੰਦਰ ਲਗ ਰਹੀ ਸੀ। ਪੌਸ਼ਾਕ ਦੀ ਕਮਰ ''ਤੇ ਇਕ ਬੈਲਟ ਲੱਗੀ ਹੋਈ ਸੀ।
ਉਸਦੀ ਟੀ ਲੈਥ ਡਰੈਸ ਸਧਾਰਨ ਸੀ ਜਿਸ ''ਚ ਈਸ਼ਾ ਬਹੁਤ ਸੁੰਦਰ ਦਿਖਾਈ ਦੇ ਰਹੀ ਸੀ। ਡਰੈਸ ਦੇ
ਨਾਲ ਈਸ਼ਾ ਨੇ ਉੱਚੀ ਅੱਡੀ ਵਾਲੀ ਜੁੱਤੀ ਪਾਈ ਹੋਈ ਸੀ। ਮੇਕਅੱਪ ਦੀ ਗੱਲ ਕਰੀਏ ਤਾਂ ਈਸ਼ਾ ਨੇ ਡਰੈਸ ਦੇ ਨਾਲ ਬਹੁਤ ਹੈਵੀ ਮੇਕਅੱਪ ਕੀਤਾ ਹੋਇਆ ਸੀ। ਆਲ ਔਵਰ ਈਸ਼ਾ ਪਾਰਟੀ ''ਚ ਪਰਫੈਕਟ ਲੁਕ ''ਚ ਨਜ਼ਰ ਆਈ।