ਪਤੀ ਨੂੰ ਬਹੁਤ ਖੁਸ਼ ਰੱਖਦੀਆਂ ਹਨ ਇਨ੍ਹਾਂ ਅੱਖਰਾਂ ਦੇ ਨਾਂ ਦੀਆਂ ਲੜਕੀਆਂ

12/06/2018 12:42:44 PM

ਨਵੀਂ ਦਿੱਲੀ— ਲੜਕੀਆਂ ਦੀ ਤਰ੍ਹਾਂ ਹੀ ਲੜਕਿਆਂ ਦੇ ਮਨ 'ਚ ਵੀ ਆਪਣੀ ਪਾਰਟਨਰ ਨੂੰ ਲੈ ਕੇ ਇਕ ਛਵੀ ਹੁੰਦੀ ਹੈ। ਉਹ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੀ ਪਤਨੀ ਉਨ੍ਹਾਂ ਨੂੰ ਹਮੇਸ਼ਾ ਖੁਸ਼ ਰੱਖੇ ਅਤੇ ਹਰ ਸੁੱਖ-ਦੁੱਖ 'ਚ ਸਾਥ ਦੇਵੇ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀ ਨਾਂ ਦੀਆਂ ਲੜਕੀਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਆਪਣੇ ਪਾਰਟਨਰ ਨੂੰ ਬਹੁਤ ਖੁਸ਼ ਰੱਖਦੀਆਂ ਹਨ। ਐਸਟ੍ਰੋਲਾਜੀ ਮੁਤਾਬਕ ਇਨ੍ਹਾਂ ਅੱਖਰਾਂ ਦੇ ਨਾਂ ਵਾਲੀਆਂ ਲੜਕੀਆਂ ਵਿਆਹ ਦੇ ਬਾਅਦ ਲੜਕਿਆਂ ਦੀ ਜ਼ਿੰਦਗੀ ਨੂੰ ਖੂਬਸੂਰਤ ਬਣਾ ਦਿੰਦੀਆਂ ਹਨ। 
 

- 'ਏ' ਅੱਖਰ ਦੇ ਨਾਂ ਵਾਲੀਆਂ ਲੜਕੀਆਂ 
ਐਸਟ੍ਰੋਲਾਜੀ ਮੁਤਾਬਕ 'ਏ' ਮਤਲਬ 'ਅ' ਦੇ ਨਾਂ ਵਾਲੀਆਂ ਲੜਕੀਆਂ ਹਿੰਮਤੀ ਅਤੇ ਤੇਜ਼ ਦਿਮਾਗ ਦੀ ਹੁੰਦੀ ਹੈ। ਇਹ ਆਪਣੇ ਪਤੀ ਹੀ ਨਹੀਂ ਸਗੋਂ ਪਰਿਵਾਰ ਨੂੰ ਵੀ ਨਾਲ ਲੈ ਕੇ ਚਲਦੀਆਂ ਹਨ। ਨਾਲ ਹੀ ਇਸ ਨਾਂ ਦੀਆਂ ਲੜਕੀਆਂ ਆਪਣੇ ਪਾਰਟਨਰ ਨਾਲ ਬਹੁਤ ਪਿਆਰ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਕਿਸੇ ਗੱਲ ਦੀ ਕਮੀ ਨਹੀਂ ਹੋਣ ਦਿੰਦੀਆਂ। 
 

- 'ਡੀ' ਨਾਂ ਵਾਲੀਆਂ ਲੜਕੀਆਂ
ਘਰ ਪਰਿਵਾਰ ਅਤੇ ਆਪਣੇ ਪਤੀ ਦਾ ਪ੍ਰੇਮ ਇਸ ਨਾਂ ਦੀਆਂ ਲੜਕੀਆਂ ਲਈ ਸਭ ਤੋਂ ਪਹਿਲਾਂ ਹੁੰਦਾ ਹੈ। ਹਾਲਾਂਕਿ ਇਹ ਥੋੜ੍ਹੇ ਆਜ਼ਾਦ ਖਿਆਲ ਦੀਆਂ ਹੁੰਦੀਆਂ ਹਨ ਪਰ ਇਨ੍ਹਾਂ ਦੇ ਬਾਵਜੂਦ ਵੀ ਇਨ੍ਹਾਂ ਨੂੰ ਪਰਿਵਾਰ ਦਾ ਸਨੇਹ ਪ੍ਰਾਪਤ ਹੁੰਦਾ ਹੈ। ਡੀ ਨਾਂ ਵਾਲੀਆਂ ਲੜਕੀਆਂ ਆਪਣੇ ਪਤੀ ਦਾ ਭਰੋਸਾ ਕਦੇ ਵੀ ਟੁੱਟਣ ਨਹੀਂ ਦਿੰਦੀਆਂ।
 

- 'ਐੱਨ' ਨਾਂ ਵਾਲੀਆਂ 
ਸ਼ਾਂਤ ਅਤੇ ਚੰਗੇ ਸੁਭਾਅ ਵਾਲੀਆਂ 'ਐੱਨ' ਅੱਖਰ ਦੇ ਨਾਂ ਵਾਲੀਆਂ ਲੜਕੀਆਂ ਦਿਲ ਦੀਆਂ ਸਾਫ ਹੁੰਦੀਆਂ ਹਨ। ਇਹ ਦੂਜਿਆਂ ਦੀ ਇੱਜ਼ਤ ਕਰਨਾ ਚੰਗੀ ਤਰ੍ਹਾਂ ਨਾਲ ਜਾਣਦੀਆਂ ਹਨ ਅਤੇ ਕਦੇ ਵੀ ਕਿਸੇ ਦਾ ਦਿਲ ਨਹੀਂ ਦੁਖਾਉਂਦੀਆਂ। ਆਪਣੇ ਪਾਰਟਨਰ ਦੀ ਖੁਸ਼ੀ ਤੋਂ ਵਧ ਕੇ ਇਨ੍ਹਾਂ ਲਈ ਹੋਰ ਕੁਝ ਨਹੀਂ ਹੁੰਦਾ।
 

- 'ਪੀ' ਨਾਂ ਵਾਲੀਆਂ ਲੜਕੀਆਂ 
'ਪੀ' ਨਾਂ ਵਾਲੀਆਂ ਲੜਕੀਆਂ ਦਾ ਦਿਲ ਬਿਲਕੁਲ ਸਾਫ ਹੁੰਦਾ ਹੈ। ਇਹ ਦੂਜਿਆਂ ਨੂੰ ਖੁਸ਼ ਰੱਖਣ ਦੀ ਪੂਰੀ ਕੋਸ਼ਿਸ਼ ਕਰਦੀਆਂ ਹਨ ਅਤੇ ਆਪਣੇ ਪਾਰਟਨਰ ਨੂੰ ਵੀ ਬੇਹੱਦ ਪਿਆਰ ਦਿੰਦੀਆਂ ਹਨ। 
 

- 'ਆਰ' ਨਾਂ ਵਾਲੀਆਂ ਲੜਕੀਆਂ 
ਜਿਨ੍ਹਾਂ ਲੜਕੀਆਂ ਦਾ ਨਾਂ ਇਸ ਅੱਖਰ ਤੋਂ ਸ਼ੁਰੂ ਹੁੰਦਾ ਹੈ ਉਹ ਆਪਣੇ ਪਾਰਟਨਰ ਤੋਂ ਕੋਈ ਗੱਲ ਨਹੀਂ ਲੁਕਾਉਂਦੀਆਂ। ਇਹ ਆਪਣੇ ਪਤੀ ਦੇ ਨਾਲ-ਨਾਲ ਪਰਿਵਾਰ ਵਾਲਿਆਂ ਦੀ ਇੱਜ਼ਤ ਅਤੇ ਸਨਮਾਨ ਦਾ ਵੀ ਧਿਆਨ ਰੱਖਦੀਆਂ ਹਨ। 
 

- 'ਐੱਸ' ਨਾਂ ਵਾਲੀਆਂ ਲੜਕੀਆਂ 
ਰੋਮਾਂਟਿਕ ਸੁਭਾਅ ਦੀਆਂ ਇਸ ਅੱਖਰ ਦੇ ਨਾਂ ਦੀਆਂ ਲੜਕੀਆਂ ਨੂੰ ਆਪਣੇ ਪਤੀ ਨੂੰ ਖੁਸ਼ ਕਰਨਾ ਬਹੁਤ ਚੰਗੀ ਤਰ੍ਹਾਂ ਨਾਲ ਆਉਂਦਾ ਹੈ। ਪਤੀ ਦੇ ਨਾਲ-ਨਾਲ ਇਹ ਆਪਣੇ ਸੋਹਰੇ ਵਾਲਿਆਂ ਦਾ ਦਿਲ ਜਿੱਤਣ 'ਚ ਵੀ ਮਾਹਿਰ ਹੁੰਦੀਆਂ ਹਨ। ਇਨ੍ਹਾਂ ਦੀ ਇਹੀ ਗੱਲ ਦੂਜਿਆਂ ਨੂੰ ਆਕਰਸ਼ਤ ਕਰਦੀ ਹੈ।
 


Neha Meniya

Content Editor

Related News