ਘਰ ''ਚ ਬਣਾਓ ਕੁਰਕੁਰੀ ''ਆਟੇ ਦੀ ਜਲੇਬੀ''! ਸਵਾਦ ਅਜਿਹਾ ਕਿ ਬਾਜ਼ਾਰ ਦੀ ਮਿਠਾਈ ਭੁੱਲ ਜਾਓਗੇ

Wednesday, Apr 22, 2026 - 03:09 PM (IST)

ਘਰ ''ਚ ਬਣਾਓ ਕੁਰਕੁਰੀ ''ਆਟੇ ਦੀ ਜਲੇਬੀ''! ਸਵਾਦ ਅਜਿਹਾ ਕਿ ਬਾਜ਼ਾਰ ਦੀ ਮਿਠਾਈ ਭੁੱਲ ਜਾਓਗੇ

ਵੈਬ ਡੈਸਕ - ਤਿਉਹਾਰ ਹੋਵੇ ਜਾਂ ਘਰ 'ਚ ਕੋਈ ਖ਼ਾਸ ਮਹਿਮਾਨ ਆਉਣੇ ਹੋਣ, ਮਿਠਾਈ ਤੋਂ ਬਿਨਾਂ ਗੱਲ ਨਹੀਂ ਬਣਦੀ। ਜ਼ਿਆਦਾਤਰ ਲੋਕ ਬਾਜ਼ਾਰ ਦੀ ਮੈਦੇ ਵਾਲੀ ਜਲੇਬੀ ਖਾਣ ਤੋਂ ਡਰਦੇ ਹਨ ਕਿਉਂਕਿ ਇਹ ਸਿਹਤ ਲਈ ਭਾਰੀ ਹੁੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਘਰ 'ਚ ਰੱਖੇ ਸਾਧਾਰਨ ਕਣਕ ਦੇ ਆਟੇ ਨਾਲ ਵੀ ਬਾਜ਼ਾਰ ਵਰਗੀ ਕੁਰਕੁਰੀ ਅਤੇ ਰਸੀਲੀ ਜਲੇਬੀ ਤਿਆਰ ਕੀਤੀ ਜਾ ਸਕਦੀ ਹੈ?

ਲੋੜੀਂਦੀ ਸਮੱਗਰੀ :-

ਕਣਕ ਦਾ ਆਟਾ - 1 ਕੱਪ
ਦਹੀ - ਅੱਧਾ ਕੱਪ
ਖੰਡ - 1.5 ਕੱਪ (ਚਾਸ਼ਨੀ ਲਈ)
ਇਲਾਇਚੀ ਪਾਊਡਰ - ਅੱਧਾ ਚਮਚ
ਬੇਕਿੰਗ ਪਾਊਡਰ ਜਾਂ ਈਨੋ - ਇਕ ਚੁਟਕੀ
ਤੇਲ ਜਾਂ ਘਿਓ- ਤਲਣ ਲਈ
ਕੇਸਰ ਜਾਂ ਖਾਣ ਵਾਲਾ ਰੰਗ (ਇੱਛਾ ਅਨੁਸਾਰ)

ਬਣਾਉਣ ਦੀ ਵਿਧੀ :-

ਘੋਲ ਤਿਆਰ ਕਰੋ
 - ਸਭ ਤੋਂ ਪਹਿਲਾਂ ਇਕ ਭਾਂਡੇ 'ਚ ਆਟਾ ਅਤੇ ਦਹੀ ਪਾ ਕੇ ਚੰਗੀ ਤਰ੍ਹਾਂ ਮਿਲਾਓ। ਇਸ 'ਚ ਥੋੜ੍ਹਾ ਜਿਹਾ ਪਾਣੀ ਪਾ ਕੇ ਇਕ ਸੰਘਣਾ ਘੋਲ ਤਿਆਰ ਕਰ ਲਓ। ਧਿਆਨ ਰਹੇ ਕਿ ਘੋਲ 'ਚ ਗੰਢਾਂ ਨਾ ਰਹਿਣ। ਇਸ ਨੂੰ 10-15 ਮਿੰਟ ਲਈ ਰੱਖ ਦਿਓ।

ਚਾਸ਼ਨੀ ਬਣਾਓ
- ਦੂਜੇ ਪਾਸੇ ਇਕ ਪੈਨ 'ਚ ਖੰਡ ਅਤੇ ਇਕ ਕੱਪ ਪਾਣੀ ਪਾ ਕੇ ਉਬਾਲੋ। ਇਸ 'ਚ ਇਲਾਇਚੀ ਪਾਊਡਰ ਅਤੇ ਕੇਸਰ ਪਾਓ। ਜਦੋਂ ਚਾਸ਼ਨੀ ਥੋੜ੍ਹੀ ਚਿਪਚਿਪੀ ਹੋ ਜਾਵੇ (ਇਕ ਤਾਰ ਦੀ), ਤਾਂ ਗੈਸ ਬੰਦ ਕਰ ਦਿਓ।

ਜਲੇਬੀ ਤਲੋ
- ਹੁਣ ਆਟੇ ਦੇ ਘੋਲ 'ਚ ਬੇਕਿੰਗ ਪਾਊਡਰ ਮਿਲਾਓ। ਇਕ ਕੱਪੜੇ ਜਾਂ ਸਾਸ ਵਾਲੀ ਬੋਤਲ 'ਚ ਘੋਲ ਭਰ ਕੇ ਗਰਮ ਤੇਲ 'ਚ ਗੋਲ-ਗੋਲ ਜਲੇਬੀਆਂ ਬਣਾਓ।

ਰਸ 'ਚ ਡੁਬੋਓ 
- ਜਲੇਬੀਆਂ ਨੂੰ ਦੋਵੇਂ ਪਾਸਿਆਂ ਤੋਂ ਸੁਨਹਿਰੀ ਅਤੇ ਕੁਰਕੁਰੀਆਂ ਹੋਣ ਤੱਕ ਤਲੋ। ਫਿਰ ਇਨ੍ਹਾਂ ਨੂੰ ਗਰਮ ਚਾਸ਼ਨੀ 'ਚ 2 ਮਿੰਟ ਲਈ ਡੁਬੋ ਕੇ ਬਾਹਰ ਕੱਢ ਲਓ।

ਤੁਹਾਡੀ ਗਰਮਾ-ਗਰਮ ਆਟੇ ਦੀ ਜਲੇਬੀ ਤਿਆਰ ਹੈ! ਇਸ ਨੂੰ ਰਬੜੀ ਜਾਂ ਦਹੀ ਨਾਲ ਸਰਵ ਕਰੋ।
 


author

Sunaina

Content Editor

Related News