ਘਰੇਲੂ ਔਰਤਾਂ : ਖੁਦ ਨਾ ਕਰਨ ਆਪਣੀ ਖੁਸ਼ੀ ਦੀ ਹੱਤਿਆ!
Tuesday, Jan 13, 2026 - 02:38 PM (IST)
–ਪ੍ਰਗਿਆ ਪਾਂਡੇ ‘ਮਨੁ’
ਅੱਜ ਦਾ ਸਮਾਂ ਫੇਸਬੁੱਕ, ਵਟ੍ਹਸਐਪ ਅਤੇ ਇੰਸਟਾਗ੍ਰਾਮ ਦਾ ਹੈ। ਹਰ ਵਿਅਕਤੀ ਬੋਲ ਰਿਹਾ ਹੈ, ਲਿਖ ਰਿਹਾ ਹੈ, ਦਿਸ ਰਿਹਾ ਹੈ। ਪ੍ਰਤਿਭਾ ਨੂੰ ਮੰਚ ਮਿਲ ਰਿਹਾ ਹੈ, ਪ੍ਰਗਟਾਵੇ ਨੂੰ ਵਿਸਥਾਰ ਮਿਲ ਰਿਹਾ ਹੈ ਪਰ ਇਸੇ ਰੌਲੇ ਦੇ ਵਿਚਾਲੇ ਇਕ ਤਬਕਾ ਅਜਿਹਾ ਹੈ ਜੋ ਅੱਜ ਵੀ ਚੁੱਪ ਹੈ ਜਾਂ ਇੰਝ ਕਹੀਏ ਕਿ ਚੁੱਪ ਕਰਾ ਦਿੱਤਾ ਗਿਆ ਹੈ।
ਮੈਂ ਉਨ੍ਹਾਂ ਔਰਤਾਂ ਦੀ ਗੱਲ ਕਰ ਰਹੀ ਹਾਂ ਜਿਨ੍ਹਾਂ ਦਾ ਪੂਰਾ ਜੀਵਨ ਸਿਰਫ਼ ਨਰਮ, ਗੋਲ ਅਤੇ ਗਰਮ-ਗਰਮ ਰੋਟੀਆਂ ਬਣਾਉਂਦੇ ਹੀ ਠੰਢਾ ਪੈ ਗਿਆ। ਚਾਲੀ ਸਾਲ ਪਹਿਲਾਂ ਹਾਲਾਤ ਵੱਖਰੇ ਸਨ, ਉਦੋਂ ਬਦਲ ਨਹੀਂ ਸਨ ਪਰ ਅੱਜ ਵੀ ਉਹੀ ਜੀਵਨ ਜਿਊਣਾ, ਉਹੀ ਤਰਕ ਦੇਣਾ, ਇਹ ਮਜਬੂਰੀ ਨਹੀਂ ਹੈ, ਆਦਤ ਬਣ ਚੁੱਕੀ ਹੈ।
ਸਪੱਸ਼ਟ ਕਰ ਦੇਵਾਂ ਕਿ ਰੋਟੀ ਬਣਾਉਣਾ ਕੋਈ ਅਪਰਾਧ ਨਹੀਂ ਹੈ, ਅਪਰਾਧ ਇਹ ਹੈ ਕਿ ਤੁਸੀਂ ਖੁਦ ਨੂੰ ਸਿਰਫ ਰੋਟੀ ਬਣਾਉਣ ਦੀ ਮਸ਼ੀਨ ’ਚ ਬਦਲ ਦਿਓ। ‘ਰੋਟੀ ਬਣਾਉਣਾ’ ਅਤੇ ‘ਰੋਟੀ ਵੀ ਬਣਾਉਣਾ’ ਦੋਵਾਂ ’ਚ ਉਹੀ ਫਰਕ ਹੈ ਜੋ ਜ਼ਿੰਦਾ ਰਹਿਣ ਅਤੇ ਜਿਊਣ ’ਚ ਹੁੰਦਾ ਹੈ। ਕਟੂ ਸੱਚ ਇਹ ਹੈ ਕਿ ਰੋਟੀ ਨੂੰ ਇਕਦਮ ਗੋਲ ਬਣਾਉਣ ਦੀ ਜ਼ਿਦ ’ਚ ਆਪਣੇ ਆਪਣੇ ਵਿਅਕਤਤਵ ਦੀ ਸਾਰੀ ਧਾਰ ਕੁੰਦ ਕਰ ਦਿੱਤੀ। ਦੂਜਿਆਂ ਦੀ ਥਾਲੀ ਗਰਮ ਰੱਖਣ ’ਚ ਤੁਸੀਂ ਖੁੱਦ ਠੰਢੇ ਪੈ ਗਏ ਅਤੇ ਇਹ ਕੋਈ ਤਿਆਗ ਨਹੀਂ ਹੈ, ਇਹ ਅੰਤਿਮ ਉਮੀਦ ਹੈ।
ਕੌੜਾ ਸੱਚ ਇਹ ਹੁੰਦਾ ਹੈ ਕਿ ਰੋਟੀ ਨੂੰ ਇਕਦਮ ਗੋਲ ਬਣਾਉਣ ਦੀ ਜ਼ਿੱਦ ’ਚ ਤੁਸੀਂ ਆਪਣੀ ਸ਼ਖਸੀਅਤ ਸਾਰੀ ਧਾਰ ਖੁੰਢੀ ਕਰ ਦਿੱਤੀ। ਦੂਜਿਆਂ ਦੀ ਥਾਲੀ ਗਰਮ ਰੱਖਣ ’ਚ ਤੁਸੀਂ ਖੁਦ ਠੰਢੇ ਪੈ ਗਏ ਅਤੇ ਕੋਈ ਤਿਆਗ ਨਹੀਂ ਇਹ ਆਤਮ ਅਣਡਿੱਠਤਾ ਹੈ। ਤੁਸੀਂ ਸਭ ਨੂੰ ਓਨੀ ਹੀ ਗਰਮ ਰੋਟੀ ਖਵਾਓ ਜਿੰਨੀ ਤੁਸੀਂ ਖੁਦ ਵੀ ਉਨ੍ਹਾਂ ਦੇ ਨਾਲ ਬੈਠ ਕੇ ਖਾ ਸਕੋ। ਨਹੀਂ ਤਾਂ ਯਾਦ ਰੱਖੋ ਜੋ ਔਰਤ ਖੁੱਦ ਨਹੀਂ ਖਾਧੀ, ਉਸ ਨੂੰ ਕੋਈ ਖੁਆਉਣ ਨਹੀਂ ਆਉਂਦਾ। ਤੁਸੀਂ ਆਪਣੀ ਪੂਰੀ ਊਰਜਾ ਫਰਸ਼ ਚਮਕਾਉਣ, ਰਸੋਈ ਸੰਭਾਲਣ ਅਤੇ ਚੁੱਲ੍ਹੇ ’ਚ ਝੋਕ ਦਿੱਤੀ। ਹੁਣ ਜਦੋਂ ਖੁਦ ਨੂੰ ਪਿੱਛੇ ਛੁਟਿਆ ਦੇਖਦੇ ਹੋ ਤਾਂ ਆਪਣਾ ਗੁੱਸਾ ਨਵੀਂ ਪੀੜ੍ਹੀ, ਕੰਮਕਾਜੀ ਔਰਤਾਂ ਜਾਂ ਨੂੰਹਾਂ ’ਤੇ ਥੋਪ ਦਿੰਦੇ ਹੋ। ਇਹ ਅਸੰਤੋਸ਼ ਦਾ ਹੱਲ ਨਹੀਂ ਸਿਰਫ ਉਸ ਦਾ ਬਦਸੂਰਤ ਰੂਪ ਹੈ।
ਹੁਣ ਦੂਜਿਆਂ ਤੋਂ ਸੜਨਾ ਬੰਦ ਕਰੋ। ਸੱਚ ਤਾਂ ਇਹ ਹੈ ਕਿ ਜਲਨ ਉਨ੍ਹਾਂ ਦੀ ਨਹੀਂ ਆਪਣੀ ਅਧੂਰੀਆਂ ਸੰਭਾਵਨਾਵਾਂ ਦੀ ਹੈ। ਠਹਿਰੋ ਅਤੇ ਖੁਦ ਤੋਂ ਪੁੱਛੋ–
ਕੀ ਮੈਂ ਅੱਜ ਉਹੀ ਹਾਂ ਜੋ ਮੈਂ ਹੋ ਸਕਦੀ ਸੀ
ਜੇਕਰ ਜਵਾਬ ਉਹੀ ਹੈ ਤਾਂ ਦੋਸ਼ ਦੁਨੀਆ ਨੂੰ ਨਹੀਂ ਆਪਣੀਆਂ ਤਰਜੀਹਾਂ ਨੂੰ ਦਿਓ। ਜਿਹੜੇ ਕਾਰਨਾਂ ਨੇ ਤੁਹਾਨੂੰ ਰੋਕਿਆ ਉਨ੍ਹਾਂ ਨੂੰ ਰੋਣ ਦੀ ਸੂਚੀ ਤੋਂ ਹਟਾ ਕੇ ਜੀਵਨ ਦੀ ਬੀ-ਲਿਸਟ ’ਚ ਪਾ ਦਿਓ। ਕੌੜਾ ਸੱਚ ਇਹ ਹੈ ਕਿ ਦੁਨੀਆ ਤੁਹਾਨੂੰ ਤੁਹਾਡੇ ਤਿਆਗ ਨਾਲ ਨਹੀਂ ਤੁਹਾਡੀਆਂ ਉਪਲਬਧੀਆਂ ਤੋਂ ਪਛਾਣਦੀ ਹੈ। ਤੁਸੀਂ ਕਿੰਨਾ ਸਹਿ ਲਿਆ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਇਥੋਂ ਤੱਕ ਕਿ ਪਰਿਵਾਰ ਨੂੰ ਵੀ ਨਹੀਂ। ਬੱਚੇ ਵੱਡੇ ਹੁੰਦੇ ਹੀ ਵਿਅਸਤ ਹੋ ਜਾਂਦੇ ਹਨ ਅਤੇ ਪਤੀ ਦਾ ਰੁਝੇਵਾਂ ਤਾਂ ਸਾਲਾ ਪੁਰਾਣਾ ਬਹਾਨਾ ਹੈ।
ਅਕਸਰ ਦੇਖਿਆ ਜਾਂਦਾ ਹੈ ਕਿ ਰੋਟੀ ਠੰਢੀ ਹੋ ਰਹੀ ਹੋਵੇ ਅਤੇ ਤੁਸੀਂ ਆਵਾਜ਼ ਦਿਓ ਤਾਂ ਜਵਾਬ ਮਿਲਦਾ ਹੈ ਤੁਹਾਨੂੰ ਤਾਂ ਖਾਣ ਦੀ ਹੀ ਪਈ ਹੈ। ਸੋਚੋ ਜਿਸ ਖਾਣੇ ਦੇ ਲਈ ਤੁਸੀਂ ਆਪਣੇ ਸੁਪਨੇ ਫ੍ਰੀਜ਼ਰ ’ਚ ਰੱਖ ਦਿੱਤੇ, ਉਸ ਦੀ ਕੀਮਤ ਕਿਸੇ ਦੀ ਨਜ਼ਰ ’ਚ ਕੀ ਹੈ। ਇਸ ਲਈ ਹੁਣ ਸਮਾਂ ਹੈ ਕਿ ‘ਰੋਟੀ ਹੀ ਬਣਾਉਣ’ ਨੂੰ ‘ਰੋਟੀ ਵੀ ਬਣਾਉਣ’ ’ਚ ਬਦਲਿਆ ਜਾਵੇ।
ਜੀਵਨ ਕੋਈ ਸਥਾਈ ਗੈਸ ਸਿਲੰਡਰ ਨਹੀਂ ਹੈ, ਜੋ ਜਦੋਂ ਚਾਹੇ ਬਦਲ ਲਿਆ ਜਾਵੇ। ਜੋ ਕਰਨਾ ਹੈ ਹੁਣ ਹੀ ਕਰ ਲਓ। ਕਿਉਂਕਿ ਭਵਿੱਖ ’ਚ ਨਾ ਤੁਹਾਡਾ ਬੇਟਾ ਆਪਣੀ ਪਤਨੀ ਨੂੰ ਸਿਰਫ ਰੋਟੀ ਬਣਾਉਣ ਦੇਵੇਗਾ ਅਤੇ ਨਾ ਤੁਹਾਡੀ ਬੇਟੀ ਖੁਦ ਨੂੰ ਚੁੱਲ੍ਹੇ ਤੱਕ ਸੀਮਿਤ ਕਰੇਗੀ। ਉਦੋਂ ਉਨ੍ਹਾਂ ਨੂੰ ਕੋਸਣ ਤੋਂ ਚੰਗਾ ਹੈ ਕਿ ਅੱਜ ਖੁਦ ਨੂੰ ਬਦਲਿਆ ਜਾਵੇ।
ਖਾਣਾ ਬਣਾਓ ਅਤੇ ਘਰ ਨੂੰ ਸੰਭਾਲੋ ਪਰ ਇਸ ਤੋਂ ਬਾਅਦ ਖੁਦ ਨੂੰ ਵੀ ਸਮਾਂ ਦਿਓ। ਕੁਝ ਰਚੋ, ਕੁਝ ਸਿੱਖੋ। ਜਦੋਂ ਤੁਸੀਂ ਖੁਦ ਨੂੰ ਗੰਭੀਰਤਾ ’ਚ ਲਵੋਗੇ ਤਾਂ ਪਰਿਵਾਰ ਵੀ ਤੁਹਾਨੂੰ ਹਲਕੇ ’ਚ ਲੈਣਾ ਬੰਦ ਕਰ ਦੇਵੇਗਾ ਅਤੇ ਹਾਂ! ਜਿਸ ਦਿਨ ਤੁਸੀਂ ਰਸੋਈ ਦੇ ਸਮੇਂ ਸਭ ਦੇ ਪਿੱਛੇ ਦੌੜਨਾ ਬੰਦ ਕਰੋਗੇ ਉਸੇ ਦਿਨ ਸਭ ਸਮੇਂ ਸਿਰ ਖਾਣਾ-ਖਾਣ ਲਈ ਆਉਣ ਲੱਗਣਗੇ। ਸਨਮਾਨ ਮੰਗਣਾ ਨਹੀਂ ਪੈਂਦਾ ਸੀਮਾਵਾਂ ਤੈਅ ਕਰਨੀਆਂ ਪੈਂਦੀਆਂ ਹਨ।
ਇਹ ਲੇਖ ਘਰ ਪਰਿਵਾਰ ਛੱਡਣ ਦੀ ਵਕਾਲਤ ਨਹੀਂ ਕਰਦਾ। ਇਹ ਸਿਰਫ ਇੰਨਾ ਕਹਿੰਦਾ ਹੈ ਿਕ ਘਰ ਬਚਾਉਣ ਦੇ ਚੱਕਰ ’ਚ ਖੁਦ ਨੂੰ ਨਾ ਗਵਾ ਲਓ। ਕਿਸੇ ਭੁੱਲੀ ਹੋਈ ਹਾਬੀ ਨੂੰ ਫਿਰ ਤੋਂ ਉਠਾਓ, ਲਿਖੋ, ਪੜ੍ਹੋ, ਸਿੱਖੋ, ਕਮਾਓ ਜਾਂ ਬਸ ਖੁਦ ਦੇ ਲਈ ਜੀਓ। ਸ਼ੁਰੂਆਤ ’ਚ ਤਾੜੀਆਂ ਨਹੀਂ ਮਿਲਣਗੀਆਂ ਪਰ ਯਾਦ ਰੱਖੋ ਜੋ ਔਰਤ ਖੁਦ ਲਈ ਖੜ੍ਹੀ ਹੋ ਜਾਂਦੀ ਹੈ ਉਸ ਨੂੰ ਡੇਗਣਾ ਆਸਾਨ ਨਹੀਂ ਹੁੰਦਾ ਹੈ।
ਅਤੇ ਅੰਤ ’ਚ-
ਜੀਵਨ ਜਿਊਣਾ ਕੋਈ ਮਜਬੂਰੀ ਨਹੀਂ
ਇਹ ਇਕ ਕਲਾ ਹੈ, ਇਕ ਤਿਆਰੀ ਹੈ।
ਖੁਦ ਨੂੰ ਖੁਸ਼ ਰੱਖਣਾ ਕੋਈ ਸਵਾਰਥ ਨਹੀਂ
ਇਹ ਤੁਹਾਡੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਹੈ।
