ਘਰ ''ਚ ਬਲੀਚ ਬਣਾਓਣ ਦਾ ਆਸਾਨ ਤਰੀਕਾ

02/23/2017 12:30:55 PM

ਨਵੀਂ ਦਿੱਲੀ— ਹਰ ਕੁੜੀ ਚਾਹੁੰਦੀ ਹੈ, ਕਿ ਉਸਦਾ ਚਿਹਰਾ ਗੋਰਾ ''ਤੇ ਚਮਕਦਾਰ ਹੋਵੇ। ਚਿਹਰੇ ਨੂੰ ਸੋਹਣਾ ਬਣਾਉਣ ਦੇ ਲਈ ਬਲੀਚ ਦਾ ਸਹਾਰਾ ਲੈਂਦੀਆਂ ਹਨ। ਜ਼ਰੂਰੀ ਨਹੀਂ ਹੈ ਕਿ ਤੁਸੀਂ ਪਾਰਲਰ ''ਚ ਜਾਂ ਕੇ ਆਪਣਾ  ਪੈਸਾ ''ਤੇ ਸਮਾਂ ਦੋਵੇ ਬਰਬਾਦ ਕਰੋ। ਤੁਸੀਂ ਘਰ ਦੇ ਘਰੇਲੂ ਨੁਕਸੇ ਆਪਣਾ ਕੇ ਵੀ ਚਿਹਰੇ ਨੂੰ ਚਮਕਦਾਰ ਬਣਾ ਸਕਦੇ ਹੋ। ਘਰ ''ਚ ਪਈਆਂ ਚੀਜ਼ਾਂ ਦਾ ਇਸਤੇਮਾਲ ਕਰਕੇ ਤੁਸੀਂ ਬਲੀਚ ਬਣਾ ਸਕਦੇ ਹੋ ''ਤੇ ਆਪਣੇ ਚਿਹਰੇ ਉੱਪਰ ਲਗਾ ਸਕਦੇ ਹੋ। ਆਓ ਜਾਣਦੇ ਹਾਂ ਕੁਦਰਤੀ ਤਰੀਕੇ ਤੋਂ ਬਲੀਚ ਬਣਾਉਂਣ ਦੀ ਵਿਧੀ। 
1. ਸਮੱਗਰੀ
— 2 ਚਮਚ ਸੰਤਰੇ ਦਾ ਰਸ
— ਹਲਦੀ ਦਾ ਪਾਊਡਰ
ਸਭ ਤੋਂ ਪਹਿਲਾ 2 ਚਮਚ ਸੰਤਰੇ ਦਾ ਰਸ ਹਲਦੀ ਦੇ ਪਾਊਡਰ ''ਚ ਮਿਲਾਓ। ਇਸ ਮਿਸ਼ਰਣ ਨੂੰ ਰਾਤ ਸੋਣ ਤੋਂ ਪਹਿਲਾ ਆਪਣੇ ਚਿਹਰੇ ''ਤੇ ਗਰਦਨ ਉੱਪਰ ਲਗਾ ਲਵੋ। ਇਸ ਤਰ੍ਹਾਂ ਰੋਜ਼ ਕਰੋ। ਇਸ ਮਿਸ਼ਰਣ ਨੂੰ 20 ਤੋਂ 30 ਮਿੰਟਾ ਲਗਾ ਕੇ ਬਾਅਦ ''ਚ ਸਾਦੇ ਪਾਣੀ ਨਾਲ ਚਿਹਰੇ ਸਾਫ਼ ਕਰ ਲਵੋ। ਇਸ ਨਾਲ ਚਿਹਰਾ ਚਮਕਦਾਰ ਹੋਵੇਗਾ, ਨਾਲ ਹੀ ਚਿਹਰੇ ''ਤੇ ਪਏ ਨਿਸ਼ਾਨ ਵੀ ਖ਼ਤਮ ਹੋ ਜਾਣਗੇ।


Related News