ਇੱਥੇ ਜਿੰਦਾ ਸਾੜ ਦਿੱਤੀਆਂ ਜਾਂਦੀਆਂ ਹਨ ਔਰਤਾਂ !

03/23/2017 4:17:05 PM

ਮੁੰਬਈ— ਦੁਨੀਆ ''ਚ ਔਰਤਾਂ ਨੇ ਭਾਵੇਂ ਬਹੁਤ ਤਰੱਕੀ ਕਰ ਲਈ ਹੈ ਪਰ ਅੱਜ ਦੇ ਸਮੇਂ ''ਚ ਵੀ ਕੁਝ ਥਾਵਾਂ ''ਤੇ ਔਰਤਾਂ ਨਾਲ ਦੁਰਵਿਹਾਰ ਕੀਤਾ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਪਿੰਡ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਔਰਤਾਂ ਨੂੰ ਜਿੰਦਾ ਸਾੜ ਦਿੱਤਾ ਜਾਂਦਾ ਹੈ। ਅਸੀਂ ਗੱਲ ਕਰ ਰਹੇ ਹਾਂ ਚੁੜੈਲੋ ਪਿੰਡ ਦੀ, ਜੋ ਕਿ ਅਫਰੀਕਾ ''ਚ ਹੈ।
ਇਸ ਪਿੰਡ ''ਚ ਬਾਹਰੀ ਜਾਤੀ ਦੀਆਂ ਔਰਤਾਂ ਰਹਿੰਦੀਆਂ ਹਨ। ਅਫਰੀਕਾ ਦੇ ਘਾਨਾ ''ਚ ਇਸ ਤਰ੍ਹਾਂ ਦੇ ਕਈ ਪਿੰਡ ਹਨ। ਚੁੜੈਲੋ ਪਿੰਡ ''ਚ ਔਰਤਾਂ ਝੋਂਪੜੀਆਂ ''ਚ ਰਹਿੰਦੀਆ ਹਨ। ਭੋਜਨ ਦੇ ਲਈ ਉਹ ਖੇਤਾਂ ''ਚ ਕੰਮ ਕਰਦੀਆਂ ਹਨ। ਇੱਥੇ ਅੰਧ-ਵਿਸ਼ਵਾਸ ਕਾਰਨ ਔਰਤਾਂ ਨੂੰ ਚੁੜੈਲ ਘੋਸ਼ਿਤ ਕਰ ਤਸੀਹੇ ਦਿੱਤੇ ਜਾਂਦੇ ਹਨ। ਇਸ ਲਈ ਇਹ ਘਰ ਛੱਡ ਦਿੰਦੀਆਂ ਹਨ। ਕਈ ਵਾਰੀ ਇਨ੍ਹਾਂ ਨੂੰ ਜਿੰਦਾ ਹੀ ਸਾੜ ਦਿੱਤਾ ਜਾਂਦਾ ਹੈ। ਕੀ ਤੁਸੀਂ ਜਾਣਦੇ ਹੋ ਇਨ੍ਹਾਂ ਔਰਤਾਂ ਨੂੰ ਚੁੜੈਲ ਕਿਸ ਕਾਰਨ ਘੋਸ਼ਿਤ ਕੀਤਾ ਜਾਂਦਾ ਹੈ। ਇਸ ਦੇ ਪਿੱਛੇ ਵੀ ਇਕ ਕਾਰਨ ਹੈ।
ਮੰੰਨਿਆ ਜਾਂਦਾ ਹੈ ਕਿ ਪਿੰਡ ''ਚ ਸੱਪ ਦੇ ਕੱਟਣ ਨਾਲ ਜੇ ਕਿਸੇ ਦੀ ਮੌਤ ਹੋ ਜਾਵੇ ਤਾਂ ਕਈ ਔਰਤਾਂ ਨੂੰ ਚੁੜੈਲ ਘੌਸ਼ਿਤ ਕਰ ਤਸੀਹੇ ਦਿੱਤੇ ਜਾਂਦੇ ਹਨ। ਇਸ ਪਿੰਡ ''ਚੋਂ ਆਈਆਂ ਔਰਤਾਂ ਕਿਸੇ ਹੋਰ ਪਿੰਡ ''ਚ ਜਾ ਕੇ ਗੁਮਨਾਮ ਜਿੰਦਗੀ ਜਿਉਂਦੀਆਂ ਹਨ। ਘਾਨਾ ''ਚ ਇਸ ਤਰ੍ਹਾਂ ਦੇ ਕਈ ਪਿੰਡ ਹਨ। ਅਜਿਹੀਆਂ ਔਰਤਾਂ ਦੀ ਗਿਣਤੀ 1500 ਦੇ ਕਰੀਬ ਹੈ। ਇਨ੍ਹਾਂ ਔਰਤਾਂ ਨੂੰ ਅੱਜ ਵੀ ਆਜ਼ਾਦੀ ਨਹੀਂ ਮਿਲੀ। ਉਹ ਅੱਜ ਵੀ ਸਮਾਜ ਦੇ ਡਰ ਤੋ ਆਪਣਾ ਘਰ ਅਤੇ ਪਰਿਵਾਰ ਛੱਡ ਦਿੰਦੀਆਂ ਹਨ। 

Related News