ਇੱਥੇ ਲੋਕ ਪਿੰਜਰੇ ''ਚ ਰਹਿੰਦੇ ਹਨ, ਜਾਣੋ ਅਜਿਹਾ ਕਿਉਂ ਹੁੰਦਾ ਹੈ

03/28/2017 3:03:42 PM

ਨਵੀਂ ਦਿੱਲੀ— ਇਸ ਦੁਨੀਆ ''ਚ ਗਰੀਬੀ ਵੀ ਇਕ ਸਜ਼ਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਚੀਨ ਦੇ ਹਾਂਗਕਾਂਗ ਸ਼ਹਿਰ ਦੇ ਗਰੀਬ ਲੋਕ ਪਿੰਜਰੇ ''ਚ ਰਹਿੰਦੇ ਹਨ, ਜਦ ਕਿ ਚੀਨ ਪੂਰੀ ਦੁਨੀਆ ਦੇ ਵਿਕਸਿਤ ਦੇਸ਼ਾਂ ''ਚੋਂ ਇਕ ਹੈ। ਹੁਣ ਤੱਕ ਤੁਸੀਂ ਗਰੀਬ ਲੋਕਾਂ ਨੂੰ ਸੜਕਾਂ, ਫੁੱਟਪਾਥਾਂ ''ਤੇ ਰਹਿੰਦੇ ਦੇਖਿਆ ਹੈ ਪਰ ਹਾਂਗਕਾਂਗ ''ਚ ਗਰੀਬ ਲੋਕ ਲੋਹੇ ਦੇ ਬਣੇ ਪਿੰਜਰਿਆਂ ''ਚ ਰਹਿੰਦੇ  ਹਨ। ਇਹ ਲੋਕ ਖੰਡਰ ਇਮਾਰਤਾਂ ਦੀਆਂ ਛੱਤਾਂ ਥੱਲੇ ਜਾਂ ਤਹਿਖ਼ਾਨੇ ''ਚ ਬਣੇ ਜਾਨਵਰਾਂ ਦੇ ਪਿੰਜਰਿਆਂ ''ਚ ਰਹਿੰਦੇ ਹਨ, ਜਿਨ੍ਹਾਂ ਦੀ ਲੰਬਾਈ 6 ਫੁੱਟ ਅਤੇ ਚੌੜਾਈ 3 ਫੁੱਟ ਤੱਕ ਹੁੰਦੀ ਹੈ।
ਇਨ੍ਹਾਂ ਪਿੰਜਰਿਆਂ ''ਚ ਲਗਭਗ 50,000 ਲੋਕ ਪਸ਼ੂਆਂ ਵਾਂਗ ਰਹਿਣ ਲਈ ਮਜ਼ਬੂਰ ਹਨ। ਇਨ੍ਹਾਂ ''ਚੋਂ ਕੁਝ ਲੋਕ ਲੰਮੇ ਸਮੇਂ ਤੋਂ ਇੱਥੇ ਰਹਿ ਰਹੇ ਹਨ। ਜਿਵੇਂ ਹੀ ਤੁਸੀਂ ਇਨ੍ਹਾਂ ਪਿੰਜਰੇ ਵਾਲੇ ਘਰਾਂ ਤੋਂ ਥੋੜ੍ਹਾ ਅੱਗੇ ਆਓਗੇ ਤੁਹਾਨੂੰ ਤਾਬੂਤ ਵਾਲੇ ਘਰ ਦਿੱਸਣਗੇ। ਇਨ੍ਹਾਂ ਤਾਬੂਤਾਂ ''ਚ ਮੁਸ਼ਕਲ ਨਾਲ ਪੈਰ ਮੋੜਨ ਦੀ ਥਾਂ ਹੁੰਦੀ ਹੈ। ਇਨ੍ਹਾਂ ਲੋਕਾਂ  ਨੂੰ ''ਦ ਕੇਜ ਸਲਮਸ ਆਫ ਹਾਂਗਕਾਂਗ'' ਵੀ ਕਿਹਾ ਜਾਂਦਾ ਹੈ।
ਦੁਨੀਆ ਦਾ ਸਭ ਤੋਂ ਮਹਿੰਗਾ ਸ਼ਹਿਰ ਕਹੇ ਜਾਣ ਵਾਲੇ ਹਾਂਗਕਾਂਗ ਸ਼ਹਿਰ ''ਚ ਲੋਕ ਬਹੁਤ ਗਰੀਬੀ ''ਚ ਰਹਿੰਦੇ ਹਨ। ਇੱਥੇ ਰਹਿਣ ਵਾਲੇ ਜ਼ਿਆਦਾਤਰ ਲੋਕ ਆਪਣਾ ਖੁਦ ਦਾ ਘਰ ਖਰੀਦਣ ਬਾਰੇ ਸੋਚ ਵੀ ਨਹੀਂ ਸਕਦੇ। ਇਸੇ ਕਾਰਨ ਹੀ ਉਹ ਪਿੰਜਰੇ ''ਚ ਰਹਿਣ ਲਈ ਮਜਬੂਰ ਹਨ ਪਰ ਇਹ ਪਿੰਜਰੇ ਵੀ ਉਨ੍ਹਾਂ ਨੂੰ ਆਸਾਨੀ ਨਾਲ ਨਹੀਂ ਮਿਲਦੇ।
ਇਕ ਪਿੰਜਰੇ ਦੀ ਕੀਮਤ ਲਗਭਗ 11 ਹਜ਼ਾਰ ਰੁਪਏ ਦੱਸੀ ਗਈ ਹੈ। ਪਿੰਜਰੇ ਦਾ ਆਕਾਰ ਪਹਿਲਾਂ ਤੋਂ ਹੀ ਤੈਅ ਕੀਤਾ ਹੁੰਦਾ ਹੈ। 100 ਲੋਕ ਇਕ ਹੀ ਪਿੰਜਰੇ ''ਚ ਰਹਿੰਦੇ ਹਨ। ਇਨ੍ਹਾਂ ਲੋਕਾਂ ਦੀ ਪਰੇਸ਼ਾਨੀ ਉਸ ਵੇਲੇ ਜ਼ਿਆਦਾ ਵੱਧ ਜਾਂਦੀ ਹੈ ਜਦੋਂ ਉਸ ਪਿੰਜਰੇ ''ਚ ਸਿਰਫ ਦੋ ਹੀ ਟਾਇਲਟ ਉਪਲਬਧ ਕਰਵਾਏ ਜਾਂਦੇ ਹਨ ਅਤੇ ਸਾਰੀਆਂ ਬੁਨਿਆਦੀ ਸਹੂਲਤਾਂ ਦੀ ਘਾਟ ਰਹਿੰਦੀ ਹੈ।
 

Related News