ਇੱਥੇ ਵਿਆਹ ਤੋਂ ਪਹਿਲਾਂ ਖੁਦ ਨੂੰ ਕੋੜੇ ਮਰਵਾਉਂਦੀਆਂ ਹਨ ਔਰਤਾਂ !

05/20/2017 12:46:17 PM

ਨਵੀਂ ਦਿੱਲੀ— ਸਮੇਂ ਦੇ ਨਾਲ ਲੋਕਾਂ ਦੇ ਰਹਿਣ-ਸਹਿਣ ''ਚ ਕਾਫੀ ਬਦਲਾਅ ਆ ਗਿਆ ਹੈ ਪਰ ਦੁਨੀਆਂ ''ਚ ਕਈ ਜਨਜਾਤੀਆਂ ਅੱਜ ਵੀ ਪਿੱਛੜੀਆਂ ਹੋਈਆਂ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਜਨਜਾਤੀ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਦੀਆਂ ਔਰਤਾਂ ਮਰਦਾਂ ਤੋਂ ਮਾਰ ਖਾਂਦੀਆਂ ਹਨ। ਅਸੀਂ ਗੱਲ ਕਰ ਰਹੇ ਹਾਂ ਇਥੋਪਿਆ ਦੀ ਹੈਮਰ ਜਨਜਾਤੀ ਦੀ।
ਅਸਲ ''ਚ ਇਸ ਜਨਜਾਤੀ ''ਚ ਇਕ ਪਰੰਪਰਾ ਨੂੰ ਨਿਭਾਇਆ ਜਾਂਦਾ ਹੈ ਇਸ ਸਮਾਰੋਹ ''ਚ ਸਾਰੀਆਂ ਔਰਤਾਂ ਅਤੇ ਮਰਦ ਸ਼ਾਮਲ ਹੁੰਦੇ ਹਨ। ਇੱਥੇ ਔਰਤਾਂ ਮਰਦਾਂ ਤੋਂ ਖੁਦ ਕੋੜੇ ਖਾਣ ਦੇ ਲਈ ਅਨੁਰੋਧ ਕਰਦੀਆਂ ਹਨ। ਇਸ ''ਚ ਵਿਧਵਾ ਔਰਤਾਂ ਵੀ ਹਿੱਸਾ ਲੈਂਦੀਆਂ ਹਨ ਤਾਂ ਕਿ ਉਹ ਆਪਣੇ ਲਈ ਚੰਗਾ ਸਾਥੀ ਲੱਭ ਸਕਣ। ਇਸ ਸਮਾਰੋਹ ''ਚ ਜੋ ਔਰਤਾਂ ਸਭ ਤੋਂ ਜ਼ਿਆਦਾ ਜਖਮ ਸਹਿੰਦੀਆਂ ਹਨ ਉਸ ਔਰਤ ਦਾ ਵਿਆਹ ਸਭ ਤੋਂ ਜਵਾਨ ਮਰਦ ਨਾਲ ਹੁੰਦਾ ਹੈ। 
ਇਸ ਜਨਜਾਤੀ ''ਚ ਔਰਤਾਂ ਕੋੜਿਆਂ ਨਾਲ ਮਾਰ ਖਾਂਦੀਆਂ ਹਨ। ਇਨ੍ਹਾਂ ਔਰਤਾਂ ਦਾ ਮੰਨਣਾ ਹੈ ਕਿ ਮਾਰ ਖਾਣ ਨਾਲ ਸਰੀਰ ''ਤੇ ਜਖਮ ਬਣਦੇ ਹਨ ਜੋ ਉਨ੍ਹਾਂ ਦੇ ਲਈ ਅਸ਼ੀਰਵਾਦ ਤੋਂ ਘੱਟ ਨਹੀਂ ਹੈ। ਉੱਥੇ ਹੀ ਮਰਦਾਂ ਦਾ ਮੰਨਣਾ ਹੈ ਕਿ ਕੋੜੇ ਮਾਰਨ ਨਾਲ ਔਰਤਾਂ ਦੀ ਪ੍ਰੇਮ ਕਰਨ ਦੀ ਸਮਰੱਥਾ ਵਧਦੀ ਹੈ। ਇਸ ਜਨਜਾਤੀ ''ਚ ਖਾਸ ਤਰ੍ਹਾਂ ਦਾ ਸਮਾਰੋਹ ਰੱਖਿਆ ਜਾਂਦਾ ਹੈ ਜਿਸ ''ਚ ਸਾਰੀਆਂ ਔਰਤਾਂ ਅਤੇ ਮਰਦ ਸ਼ਾਮਲ ਹੁੰਦੇ ਹਨ।


Related News