5 ਮਿੰਟ ''ਚ ਇੰਝ ਤਿਆਰ ਕਰੋ ਹਰਬਲ ਹੈਂਡਵਾਸ਼

10/15/2019 12:08:21 PM

ਜਲੰਧਰ—ਬਾਜ਼ਾਰ 'ਚ ਕਈ ਤਰ੍ਹਾਂ ਦੇ ਐਂਟੀ-ਸੈਪਟਿਕ ਅਤੇ ਆਯੁਰਵੈਦਿਕ ਹੈਂਡ-ਵਾਸ਼ ਮਿਲ ਜਾਣਗੇ। ਜੋ ਨਾ ਸਿਰਫ ਤੁਹਾਡੇ ਹੱਥਾਂ 'ਚੋਂ ਜਰਮਸ ਹਟਾਉਣ ਦਾ ਕੰਮ ਕਰਦੇ ਹਨ ਸਗੋਂ ਤੁਹਾਡੇ ਹੱਥ ਸਾਫਟ ਵੀ ਰੱਖਦੇ ਹਨ। ਪਰ ਇਹ ਸਾਫਟਨੈੱਸ ਕੁਝ ਹੀ ਦੇਰ ਲਈ ਹੁੰਦੀ ਹੈ। ਨਾਲ ਹੀ ਹੈਂਡਵਾਸ਼ ਤਿਆਰ ਕਰਦੇ ਸਮੇਂ ਕੀਤੇ ਜਾਣ ਵਾਲੇ ਕੈਮੀਕਲਸ ਤੁਹਾਡੇ ਹੱਥਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਅਜਿਹੇ 'ਚ ਕਿਉਂ ਨਾ ਘਰ 'ਚ ਹੀ ਇਕ ਚੰਗਾ ਅਤੇ ਖੁਸ਼ਬੂ ਵਾਲਾ ਹੈਂਡਵਾਸ਼ ਤਿਆਰ ਕੀਤਾ ਜਾਵੇ। ਇਹ ਹੈਂਡਵਾਸ਼ ਹੱਥਾਂ ਨੂੰ ਕੋਮਲ ਬਣਾਉਣ ਦੇ ਨਾਲ-ਨਾਲ ਤੁਹਾਡੇ ਬਜਟ ਨੂੰ ਵੀ ਸ਼ੂਟ ਕਰੇਗਾ।
ਆਓ ਜਾਣਦੇ ਹਾਂ ਘਰ 'ਚ ਹੀ ਇਕ ਚੰਗਾ ਹੈਂਡਵਾਸ ਬਣਾਉਣ ਦਾ ਤਰੀਕਾ...
ਹੈਂਡਵਾਸ਼ ਤਿਆਰ ਕਰਨ ਲਈ ਤੁਹਾਨੂੰ ਚਾਹੀਦੇ ਹੋਣਗੇ 4-5 ਤਾਜ਼ਾ ਗੁਲਾਬ ਦੇ ਫੁੱਲ ਦੀਆਂ ਪੱਤੀਆਂ, 2 ਗੁਲਹੜ ਦੇ ਫੁੱਲ ਦੀਆਂ ਪੱਤੀਆਂ, 2 ਚਮਚ ਐਲੋਵੇਰਾ ਜੈੱਲ, 2 ਚਮਚ ਗੁਲਾਬ ਜਲ ਅਤੇ ਰੀਠਾ
ਇਸ ਹੈਂਡਵਾਸ਼ ਨੂੰ ਤਿਆਰ ਕਰਨ ਲਈ ਰੀਠਾ ਰਾਤ ਭਰ ਭਿਓ ਕੇ ਰੱਖ ਦਿਓ। ਦੂਜੇ ਦਿਨ ਇਸ ਦੇ ਬੀਜ ਕੱਢ ਕੇ ਮਿਕਸਰ 'ਚ ਇਸ ਦਾ ਪੇਸਟ ਤਿਆਰ ਕਰ ਲਓ। ਇਸ ਪੇਸਟ 'ਚ ਗੁਲਾਬ ਅਤੇ ਗੁਲਹੜ ਦੀਆਂ ਪੱਤੀਆਂ ਦੇ ਨਾਲ ਗੁਲਾਬ ਜਲ ਅਤੇ ਐਲੋਵੇਰਾ ਜੈੱਲ ਪਾ ਕੇ ਦੁਬਾਰਾ ਪੀਸ ਲਓ। ਸਭ ਚੀਜ਼ਾਂ ਨੂੰ ਮਿਲਾ ਕੇ ਇਕਦਮ ਬਾਰੀਕ ਪੇਸਟ ਬਣਾਉਣਾ ਹੈ।
ਤੁਹਾਡਾ ਹਰਬਲ ਹੈਂਡਵਾਸ ਤਿਆਰ ਹੈ। ਇਸ ਦਾ ਰੰਗ ਹਲਕਾ ਜਿਹਾ ਗੁਲਾਬੀ ਹੋਵੇਗਾ। ਜੇਕਰ ਇਹ ਜ਼ਿਆਦਾ ਗੁੜ੍ਹਾ ਲੱਗ ਰਿਹਾ ਹੈ ਤਾਂ ਇਸ 'ਚ ਪਾਣੀ ਵੀ ਮਿਲਾ ਸਕਦੇ ਹੋ।


Aarti dhillon

Content Editor

Related News