ਜ਼ਿਆਦਾ ਰੌਣਾ ਕਰ ਸਕਦਾ ਬੱਚੇ ਦਾ ਦਿਮਾਗੀ ਵਿਕਾਸ ਕਮਜ਼ੋਰ

9/19/2018 4:16:25 PM

ਜਲੰਧਰ— ਛੋਟੇ ਬੱਚਿਆਂ ਦਾ ਖਿਆਲ ਰੱਖਣਾ ਥੋੜ੍ਹਾ ਮੁਸ਼ਕਲ ਵਾਲਾ ਕੰਮ ਹੈ ਕਿਉਂਕਿ ਉਹ ਤੁਹਾਨੂੰ ਬੋਲ ਕੇ ਨਹੀਂ ਦੱਸ ਸਕਦਾ। ਨਵੀਆਂ ਮਾਂਵਾਂ ਨੂੰ ਅਕਸਰ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਸੀਂ ਵੀ ਹੁਣੇ-ਹੁਣੇ ਮਾਂ ਬਣੇ ਹੋ ਅਤੇ ਤੁਹਾਨੂੰ ਵੀ ਨੰਨ੍ਹੇ ਬੱਚੇ ਨੂੰ ਸੰਭਾਲਣ 'ਚ ਥੋੜ੍ਹੀ ਮੁਸ਼ਕਲ ਆ ਰਹੀ ਹੈ ਤਾਂ ਘਬਰਾਓ ਨਾ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਟਿਪਸ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਕੰਮ ਆਉਣਗੇ। ਆਓ ਜਾਣਦੇ ਹਾਂ ਇਨ੍ਹਾਂ ਆਸਾਨ ਗੱਲਾਂ ਬਾਰੇ।
1. ਬੱਚੇ ਨੂੰ ਦੇਰ ਤੱਕ ਰੌਣ ਨਾ ਦਿਓ
PunjabKesari
ਜਦੋਂ ਬੱਚਾ ਜ਼ਿਆਦਾ ਦੇਰ ਤੱਕ ਰੌਂਦਾ ਹੈ ਤਾਂ ਉਸ ਦਾ ਤਣਾਅ ਪੱਧਰ ਵਧ ਜਾਂਦਾ ਹੈ। ਅਜਿਹਾ ਹੋਣ 'ਤੇ ਉਸ ਦੇ ਸਰੀਰਕ ਅਤੇ ਮਾਨਸਿਕ ਵਿਕਾਸ 'ਤੇ ਅਸਰ ਪੈਂਦਾ ਹੈ। ਇਸ ਲਈ ਬੱਚੇ ਨਾਲ ਜਿਨ੍ਹਾਂ ਹੋ ਸਕੇ ਸਮਾਂ ਬਿਤਾਓ।
2. ਪੇਟ ਦੇ ਭਾਰ ਨਾ ਸਵਾਓ
ਬੱਚੇ ਨੂੰ ਕਦੀ ਵੀ ਪੇਟ ਦੇ ਭਾਰ ਨਾ ਸਵਾਓ। ਇਸ ਤਰ੍ਹਾਂ ਸੌਂਣ ਨਾਲ ਬੱਚੇ ਦੇ ਪੇਟ 'ਤੇ ਭਾਰ ਪੈਂਦਾ ਹੈ। ਇਸ ਨਾਲ ਉਸ ਨੂੰ ਪਾਚਨ ਸੰਬੰਧਿਤ ਕਈ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਬੱਚੇ ਨੂੰ ਹਮੇਸ਼ਾ ਸਿਹਤਮੰਦ ਰੱਖਣ ਲਈ ਉਸ ਦਾ ਮੂੰਹ ਉੱਪਰ ਵੱਲ ਕਰਕੇ ਹੀ ਲਿਟਾਓ।
3. ਬੱਚੇ ਨੂੰ ਇਕੱਲਾ ਨਾ ਛੱਡੋ
PunjabKesari
ਕੁਝ ਲੋਕਾਂ ਨੂੰ ਲੱਗਦਾ ਹੈ ਕਿ ਬੱਚਾ ਛੋਟਾ ਹੈ ਅਤੇ ਉਹ ਆਪਣੀ ਥਾਂ ਤੋਂ ਹਿਲ ਨਹੀਂ ਸਕਦਾ ਪਰ ਅਜਿਹਾ ਸੋਚਨਾ ਗਲਤ ਹੈ। ਛੋਟੇ ਬੱਚੇ ਆਸਾਨੀ ਨਾਲ ਪਾਸਾ ਲੈ ਲੈਂਦੇ ਹਨ। ਇਸ ਲਈ ਬੱਚੇ ਨੂੰ ਕਦੀ ਵੀ ਇਕੱਲਾ ਨਾ ਛੱਡੋ।
4. ਦੁੱਧ ਪਿਲਾਉਣ ਤੋਂ ਬਾਅਦ ਬੱਚੇ ਨੂੰ ਡਕਾਰ ਜ਼ਰੂਰ ਲਗਵਾਓ
ਬੱਚੇ ਨੂੰ ਦੁੱਧ ਪਿਲਾਉਣ ਤੋਂ ਬਾਅਦ ਉਸ ਨੂੰ ਡਕਾਰ ਜ਼ਰੂਰ ਲਗਵਾਓ। ਇਸ ਤਰ੍ਹਾਂ ਕਰਨ ਨਾਲ ਉਸ ਦੇ ਪੇਟ 'ਚ ਪੈਦਾ ਹੋਣ ਵਾਲੀ ਗੈਸ ਨਿਕਲ ਜਾਵੇਗੀ।