ਇਕੱਠਿਆਂ ਪੀਤੀ ਸ਼ਰਾਬ, ਫਿਰ ਤੇਜ਼ਧਾਰ ਹਥਿਆਰ ਨਾਲ ਦੋਸਤ ਦਾ ਕਰ ਦਿੱਤਾ ਕਤਲ
Tuesday, Jul 01, 2025 - 10:48 AM (IST)

ਬਠਿੰਡਾ (ਵਰਮਾ) : ਸ਼ਰਾਬ ਦੇ ਨਸ਼ੇ 'ਚ ਬੀਤੀ ਰਾਤ ਕੁੱਝ ਨੌਜਵਾਨਾਂ ਨੇ ਆਪਣੇ ਇਕ ਦੋਸਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਪੁਲਸ ਮੁਲਜ਼ਮ ਦੀ ਭਾਲ ਕਰ ਰਹੀ ਹੈ। ਪੁਲਸ ਅਤੇ ਮ੍ਰਿਤਕ ਦੇ ਦੋਸਤਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਮਰੋਜ਼ ਸਿੰਘ (22) ਪੁੱਤਰ ਬਲਜਿੰਦਰ ਸਿੰਘ ਵਾਸੀ ਲਾਲਬਾਈ ਬੀਤੀ ਸ਼ਾਮ ਅਜੀਤ ਰੋਡ ’ਤੇ ਸਥਿਤ ਇਕ ਪੀ. ਜੀ. ਸੈਂਟਰ 'ਚ ਆਪਣੇ ਦੋਸਤਾਂ ਨੂੰ ਮਿਲਣ ਆਇਆ ਸੀ। ਇੱਥੇ ਉਸਦੇ 10-12 ਦੋਸਤ ਮੌਜੂਦ ਸਨ। ਸਾਰੇ ਦੋਸਤਾਂ ਨੇ ਇਕੱਠੇ ਸ਼ਰਾਬ ਪੀਤੀ।
ਇਹ ਵੀ ਪੜ੍ਹੋ : ਪੰਜਾਬ ਦੀ ਸਿੱਖ ਸੰਗਤ ਲਈ ਵੱਡੀ ਖ਼ੁਸ਼ਖ਼ਬਰੀ, ਲੱਗੀਆਂ ਮੌਜਾਂ, ਸਾਲਾਂ ਪੁਰਾਣਾ ਇੰਤਜ਼ਾਰ ਖ਼ਤਮ
ਇਸ ਤੋਂ ਬਾਅਦ ਅਜੀਤ ਰੋਡ ਤੋਂ ਇਹ ਸਾਰੇ ਲੋਕ ਦਾਦੀ ਪੋਟੀ ਪਾਰਕ ਦੇ ਸਾਹਮਣੇ ਮਾਡਲ ਟਾਊਨ ਫੇਜ਼-3 ਦੇ ਬਜ਼ਾਰ 'ਚ ਗਏ। ਉੱਥੇ ਉਕਤ ਨੌਜਵਾਨਾਂ ਦੀ ਇਮਰੋਜ਼ ਨਾਲ ਝੜਪ ਹੋ ਗਈ। ਇਸ ਦੌਰਾਨ 4-5 ਨੌਜਵਾਨਾਂ ਨੇ ਮਿਲ ਕੇ ਇਮਰੋਜ਼ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਰੋਡਵੇਜ਼ ਦੀਆਂ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਪੈ ਗਿਆ ਆਹ ਪੰਗਾ!
ਸੋਮਵਾਰ ਨੂੰ ਪਿੰਡ ਲਾਲਬਾਈ ਦੀ ਪੰਚਾਇਤ ਅਤੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਸਿਵਲ ਲਾਈਨ ਥਾਣੇ ਪਹੁੰਚ ਕੇ ਮੁਲਜ਼ਮ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ। ਡੀ. ਐੱਸ. ਪੀ. ਸਿਟੀ ਸਰਬਜੀਤ ਸਿੰਘ ਨੇ ਦੱਸਿਆ ਕਿ ਸ਼ਰਾਬ ਦੇ ਨਸ਼ੇ 'ਚ ਮਾਮੂਲੀ ਝਗੜਾ ਵੱਧ ਗਿਆ, ਜਿਸ ਤੋਂ ਬਾਅਦ 4-5 ਨੌਜਵਾਨਾਂ ਨੇ ਇਮਰੋਜ਼ ਦਾ ਕਤਲ ਕਰ ਦਿੱਤਾ ਅਤੇ ਭੱਜ ਗਏ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8