ਮੁਟਿਆਰਾਂ ਨੂੰ ਪਸੰਦ ਆ ਰਹੀ ਹਾਫ ਸ਼ੋਲਡਰ ਡ੍ਰੈੱਸ
Tuesday, Apr 08, 2025 - 12:04 PM (IST)

ਮੁੰਬਈ- ਇੰਡੀਅਨ ਹੋਵੇ ਜਾਂ ਵੈਸਟਰਨ, ਮੁਟਿਆਰਾਂ ਅਤੇ ਔਰਤਾਂ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਅਤੇ ਫ਼ੈਸ਼ਨ ਦੀ ਡ੍ਰੈੱਸ ਪਹਿਨਣਾ ਪਸੰਦ ਕਰਦੀਆਂ ਹਨ, ਤਾਂ ਜੋ ਉਨ੍ਹਾਂ ਦਾ ਲੁਕ ਸਭ ਤੋਂ ਸਟਾਈਲਿਸ਼ ਅਤੇ ਬੈਸਟ ਲੱਗ ਸਕੇ। ਇਨ੍ਹੀਂ ਦਿਨੀਂ ਬਾਜ਼ਾਰ ’ਚ ਕਈ ਡਿਜ਼ਾਈਨਾਂ ਅਤੇ ਪੈਟਰਨ ਦੀਆਂ ਇੰਡੀਅਨ ਅਤੇ ਵੈਸਟਰਨ ਡ੍ਰੈੱਸਿਜ਼ ਮੁਹੱਈਆ ਹਨ, ਜਿਨ੍ਹਾਂ ’ਚ ਮੁਟਿਆਰਾਂ ਨੂੰ ਹਾਫ ਸ਼ੋਲਡਰ ਡ੍ਰੈੱਸ ਕਾਫ਼ੀ ਪਸੰਦ ਆ ਰਹੀ ਹੈ।
ਹਾਫ ਸ਼ੋਲਡਰ ਡ੍ਰੈੱਸ ਦੀ ਖਾਸੀਅਤ ਇਹ ਹੈ ਕਿ ਇਹ ਇੰਡੀਅਨ ਅਤੇ ਵੈਸਟਰਨ ਦੋਵਾਂ ਤਰ੍ਹਾਂ ਦੇ ਕੱਪੜਿਆਂ ’ਚ ਉਪਲੱਬਧ ਹਨ, ਜਿਸ ਕਾਰਨ ਇਸ ਨੂੰ ਜ਼ਿਆਦਾਤਰ ਔਰਤਾਂ ਅਤੇ ਮੁਟਿਆਰਾਂ ਪਹਿਨਣਾ ਪਸੰਦ ਕਰ ਰਹੀਆਂ ਹਨ। ਜਿੱਥੇ ਸਕੂਲ ਅਤੇ ਕਾਲਜ ਜਾਣ ਵਾਲੀਆਂ ਮੁਟਿਆਰਾਂ ਨੂੰ ਜੀਨਸ, ਸ਼ਾਰਟਸ ਅਤੇ ਸਕਰਟ ਦੇ ਨਾਲ ਹਾਫ ਸ਼ੋਲਡਰ ਟਾਪ, ਟੀ-ਸ਼ਰਟ, ਕ੍ਰਾਪ ਟਾਪ ਆਦਿ ਪਹਿਨੇ ਵੇਖਿਆ ਜਾ ਸਕਦਾ ਹੈ, ਉੱਥੇ ਹੀ, ਹੋਰ ਮੁਟਿਆਰਾਂ ਅਤੇ ਔਰਤਾਂ ਨੂੰ ਵੈਸਟਰਨ ਡ੍ਰੈੱਸ ’ਚ ਹਾਫ ਸ਼ੋਲਡਰ ਫਰਾਕ, ਮਿੱਡੀ, ਲਾਂਗ ਡ੍ਰੈੱਸ, ਸ਼ਾਰਟ ਡ੍ਰੈੱਸ ਆਦਿ ਕਾਫ਼ੀ ਪਸੰਦ ਆ ਰਹੀਆਂ ਹਨ।
ਹਾਫ ਸ਼ੋਲਡਰ ਡ੍ਰੈੱਸਿਜ਼ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ, ਜਿਨ੍ਹਾਂ ’ਚ ਕੁਝ ਡ੍ਰੈੱਸ ਫੁੱਲ ਸਲੀਵਜ਼, ਹਾਫ ਸਲੀਵਜ਼ ਅਤੇ ਹੋਰ ਡਿਜ਼ਾਈਨਰ ਸਲੀਵਜ਼ ਵਾਲੀਆਂ ਹੁੰਦੀਆਂ ਹਨ। ਇਨ੍ਹਾਂ ਦੇ ਹਾਫ ਸ਼ੋਲਡਰ ਡਿਜ਼ਾਈਨ ਵੀ ਕਈ ਤਰ੍ਹਾਂ ਦੇ ਹੁੰਦੇ ਹਨ। ਕੁਝ ਮੁਟਿਆਰਾਂ ਨਾਰਮਲ ਹਾਫ ਸ਼ੋਲਡਰ ਤੇ ਕੁਝ ਨੂੰ ਡੀਪ ਹਾਫ ਸ਼ੋਲਡਰ ਡ੍ਰੈੱਸ ਪਹਿਨੇ ਵੇਖਿਆ ਜਾ ਸਕਦਾ ਹੈ। ਹਾਫ ਸ਼ੋਲਡਰ ਕਾਰਨ ਇਹ ਡ੍ਰੈੱਸਿਜ਼ ਕਾਫ਼ੀ ਸਟਾਈਲਿਸ਼ ਲੱਗਦੀਆਂ ਹਨ। ਕੁਝ ਮੁਟਿਆਰਾਂ ਇਸ ਤਰ੍ਹਾਂ ਦੀ ਲੂਜ਼ ਡ੍ਰੈੱਸ ਦੇ ਨਾਲ ਸਟੈਪ ਵਾਲੇ ਸ਼ਾਰਟ ਟਾਪ ਨੂੰ ਵੀ ਪਹਿਨਣਾ ਪਸੰਦ ਕਰਦੀਆਂ ਹਨ, ਜੋ ਉਨ੍ਹਾਂ ਦੀ ਲੁਕ ਨੂੰ ਹੋਰ ਵੀ ਜ਼ਿਆਦਾ ਸੁੰਦਰ ਬਣਾਉਂਦੇ ਹਨ।
ਬਾਜ਼ਾਰ ’ਚ ਹਾਫ ਸ਼ੋਲਡਰ ਡਿਜ਼ਾਈਨ ਦੀ ਫਰਾਕ, ਟਾਪ, ਸ਼ਾਰਟ ਡ੍ਰੈੱਸ, ਲਾਂਗ ਡ੍ਰੈੱਸ, ਬਲਾਊਜ਼, ਚੋਲੀ, ਟੀ-ਸ਼ਰਟ ਆਦਿ ਉਪਲੱਬਧ ਹਨ। ਉੱਥੇ ਹੀ, ਬੀਤੇ ਕੁਝ ਸਾਲਾਂ ਤੋਂ ਬਾਜ਼ਾਰ ’ਚ ਹਾਫ ਸ਼ੋਲਡਰ ਡਿਜ਼ਾਈਨ ਦੇ ਸੂਟ ਵੀ ਵੇਖੇ ਜਾ ਸਕਦੇ ਹਨ। ਕਈ ਮੈਟਰੋ ਸ਼ਹਿਰਾਂ ’ਚ ਮੁਟਿਆਰਾਂ ਨੂੰ ਫੈਮਿਲੀ ਫੰਕਸ਼ਨ ਦੌਰਾਨ ਹਾਫ ਸ਼ੋਲਡਰ ਡਿਜ਼ਾਈਨ ਦੇ ਸੂਟ ਪਹਿਨੇ ਵੇਖਿਆ ਜਾ ਸਕਦਾ ਹੈ। ਉੱਥੇ ਹੀ, ਜ਼ਿਆਦਾਤਰ ਬਾਲੀਵੁੱਡ ਅਭਿਨੇਤਰੀਆਂ ਅਤੇ ਮਾਡਲਾਂ ਨੂੰ ਵੀ ਕਈ ਮੌਕਿਆਂ ’ਤੇ ਹਾਫ ਸ਼ੋਲਡਰ ਡਿਜ਼ਾਈਨ ਦੀ ਡ੍ਰੈੱਸ ’ਚ ਵੇਖਿਆ ਜਾ ਸਕਦਾ ਹੈ।