ਸਿਹਤ ਲਈ ਲਾਭਦਾਇਕ ਹੈ ਅਮਰੂਦ

02/02/2017 4:31:11 PM

ਜਲੰਧਰ— ਅਮਰੂਦ ਜੋ ਕਿ ਖਾਣ ''ਚ ਬਹੁਤ ਹੀ ਸਵਾਦ ਹੁੰਦਾ ਹੈ। ਇਸ ''ਚ ਕਈ ਗੁਣ ਲੁੱਕੇ ਹੋਏ ਹਨ, ਜਿਸ ਤੋਂ ਸ਼ਾਇਦ ਤੁਸੀਂ ਅਣਜਾਣ ਹੋ। ਇਸ ''ਚ ਵਿਟਾਮਿਨ ਸੀ ਭਰਪੂਰ ਮਾਤਰਾ ''ਚ ਹੁੰਦਾ ਹੈ। ਇਸ ਲਈ ਇਸ ਨੂੰ ਸਿਹਤ ਦਾ ਵਧੀਆ ਮੰਨਿਆ ਗਿਆ ਹੈ। ਇਹ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ''ਚ ਲਾਭਦਾਇਕ ਹੈ ਅਤੇ ਸਰਦੀਆਂ ''ਚ ਕਈ ਬੀਮਾਰੀਆਂ ਨਾਲ ਲੜਨ ''ਚ ਮਦਦ ਕਰਦਾ ਹੈ। ਆਓ ਜਾਣਦੇ ਹਾਂ ਅਮਰੂਦ ਦੇ ਫਾਇਦਿਆਂ ਬਾਰੇ।
1. ਕਬਜ਼ ਤੋਂ ਛੁਟਕਾਰਾ
ਇਹ ਸਰੀਰ ਦੇ ਮੈਟਾਬੋਲਿਜ਼ਮ ਨੂੰ ਸੰਤੁਲਿਤ ਰੱਖਦਾ ਹੈ ਅਤੇ ਇਸ ਦੀ ਵਰਤੋਂ ਨਾਲ ਕਬਜ਼ ਤੋਂ ਛੁਟਕਾਰਾ ਮਿਲ ਜਾਂਦਾ ਹੈ।
2. ਮੂੰਹ ਦੇ ਛਾਲਿਆਂ ਤੋਂ ਛੁਟਕਾਰਾ
ਜੇਕਰ ਤੁਹਾਡੇ ਮੂੰਹ ''ਚ ਛਾਲੇ ਹੋ ਗਏ ਹਨ ਜਾਂ ਫਿਰ ਤੁਹਾਨੂੰ ਮਾਊਥ ਅਲਸਰ ਦੀ ਸਮੱਸਿਆ ਰਹਿੰਦੀ ਹੈ ਤਾਂ ਅਮਰੂਦ ਦੀਆਂ ਤਾਜੀਆਂ ਕੋਮਲ ਪੱਤੀਆਂ ਦਾ ਸੇਵਨ ਕਰੋ। ਇਸ ਨਾਲ ਆਰਾਮ ਮਿਲਦਾ ਹੈ।
3. ਸਿਹਤਮੰਦ ਰਹਿਣ ਲਈ
ਅਮਰੂਦ ''ਚ ਮੌਜੂਦ ਪੌਸ਼ਟਿਕ ਤੱਤ ਸਰੀਰ ਨੂੰ ਤੰਦਰੁਸਤ ਰੱਖਣ ''ਚ ਮਦਦ ਕਰਦੇ ਹਨ, ਜੇਕਰ ਇਸ ਨੂੰ ਸਹੀ ਸਮੇਂ ''ਤੇ ਖਾਧਾ ਜਾਵੇ। ਜੇਕਰ ਸਰਦੀਆਂ ''ਚ ਅਮਰੂਦ ਰਾਤ ਦੇ ਸਮੇਂ ਖਾਧਾ ਜਾਵੇ ਤਾਂ ਇਸ ਨਾਲ ਖਾਂਸੀ ਵੀ ਹੋ ਸਕਦੀ ਹੈ।
4. ਅੱਖਾਂ ਲਈ
ਅਮਰੂਦ ''ਚ ਵਿਟਾਮਿਨ ਏ ਦੀ ਕਾਫ਼ੀ ਮਾਤਰਾ ਹੁੰਦੀ ਹੈ, ਜੋ ਅੱਖਾਂ ਨੂੰ ਸਿਹਤਮੰਦ ਬਣਾਈ ਰੱਖਦਾ ਹੈ।


Related News