ਬੱਚੇ ਨੂੰ ਦਸਤ ਲੱਗਣ ''ਤੇ ਦਿਓ ਇਹ ਖੁਰਾਕ

Tuesday, Mar 28, 2017 - 10:36 AM (IST)

 ਬੱਚੇ ਨੂੰ ਦਸਤ ਲੱਗਣ ''ਤੇ ਦਿਓ ਇਹ ਖੁਰਾਕ
ਜਲੰਧਰ— ਕਈ ਵਾਰੀ ਛੋਟੇ ਬੱਚਿਆਂ ਨੂੰ ਦਸਤ ਲੱਗ ਜਾਂਦੇ ਹਨ। ਇਸ ਹਾਲਤ ''ਚ ਉਹ ਖੁਰਾਕ ਵੀ ਘੱਟ ਖਾਂਦੇ ਹਨ, ਜਿਸ ਕਾਰਨ ਉਨ੍ਹਾਂ ਦੇ ਸਰੀਰ ''ਚ ਕਮਜ਼ੋਰੀ ਆ ਜਾਂਦੀ ਹੈ। ਦਸਤ ਕਾਰਨ ਬੱਚੇ ਦੇ ਸਰੀਰ ''ਚ ਪਾਣੀ ਅਤੇ ਨਮਕ ਦੀ ਕਮੀ ਹੋ ਜਾਂਦੀ ਹੈ, ਜਿਸ ਕਾਰਨ ਉਸ ਦਾ ਸਰੀਰ ਪੀਲਾ ਪੈ ਜਾਂਦਾ ਹੈ। ਇਸ ਹਾਲਤ ''ਚ ਬੱਚੇ ਨੂੰ ਕੁਝ ਹਲਕਾ-ਫੁਲਕਾ ਦੇਣਾ ਚਾਹੀਦਾ ਹੈ। ਦਸਤ ਲੱਗਣ ਦੇ ਕਈ ਕਾਰਨ ਹੋ ਸਕਦੇ ਹਨ। ਅੱਜ ਅਸੀਂ ਤੁਹਾਨੂੰ ਦਸਤ ਲੱਗਣ ਦੇ ਕਾਰਨ ਅਤੇ ਇਸ ਹਾਲਤ ''ਚ ਲਈ ਦਿੱਤੀ ਜਾਣ ਵਾਲੀ ਜ਼ਰੂਰੀ ਖੁਰਾਕ ਬਾਰੇ ਦੱਸ ਰਹੇ ਹਾਂ।
ਦਸਤ ਲੱਗਣ ਦੇ ਕਾਰਨ
1. ਛੋਟੇ ਬੱਚਿਆਂ ਨੂੰ ਅਕਸਰ ਪੇਟ ਦਰਦ ਜਾਂ ਖੰਘ-ਜ਼ੁਕਾਮ ਲੱਗਿਆ ਰਹਿੰਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਐਂਟੀਬਾਇਓਟਿਕ ਦਵਾਈਆਂ ਦੇਣੀਆਂ ਪੈਂਦੀਆਂ ਹਨ। ਇਨ੍ਹਾਂ ਦਵਾਈਆਂ ਨਾਲ ਇਕ ਸਮੱਸਿਆ ਤਾਂ ਦੂਰ ਹੋ ਜਾਂਦੀ ਹੈ ਪਰ ਕਈ ਵਾਰੀ ਬੱਚੇ ਨੂੰ ਦਸਤ ਲੱਗ ਜਾਂਦੇ ਹਨ।
2. 5 ਜਾਂ 6 ਮਹੀਨੇ ਦਾ ਬੱਚਾ ਜਦੋਂ ਬੈਠਣ ਲੱਗਦਾ ਹੈ ਤਾਂ ਅਕਸਰ ਉਹ ਖਿਡੌਣਿਆਂ ਅਤੇ ਹੋਰ ਦੂਜੀਆਂ ਚੀਜ਼ਾਂ ਨੂੰ ਮੂੰਹ ''ਚ ਪਾਉਣਾ ਸ਼ੁਰੂ ਕਰ ਦਿੰਦਾ ਹੈ। ਇਸ ਕਾਰਨ ਬੱਚੇ ਦੇ ਪੇਟ ''ਚ ਇਨਫੈਕਸ਼ਨ ਹੋ ਜਾਂਦੀ ਹੈ ਅਤੇ ਦਸਤ ਲੱਗ ਜਾਂਦੇ ਹਨ।
3. ਜ਼ਿਆਦਾ ਗਰਮੀ ਕਾਰਨ ਵੀ ਬੱਚੇ ਨੂੰ ਦਸਤ ਲੱਗ ਸਕਦੇ ਹਨ। ਇਸ ਦੇ ਇਲਾਵਾ ਖਰਾਬ ਪਾਚਨ ਸ਼ਕਤੀ ਕਾਰਨ ਵੀ ਇਹ ਪਰੇਸ਼ਾਨੀ ਹੋ ਸਕਦੀ ਹੈ।
ਦਸਤ ਠੀਕ ਕਰਨ ਲਈ ਜ਼ਰੂਰੀ ਖੁਰਾਕ
1. ਐਪਲ ਸੌਸ
ਬੱਚੇ ਨੂੰ ਸੇਬ ਦੀ ਸੌਸ ਬਣਾ ਕੇ ਦੇਣ ਨਾਲ ਦਸਤ ਤੋਂ ਰਾਹਤ ਮਿਲਦੀ ਹੈ। ਇਸ ਨੂੰ ਬਨਾਉਣ ਲਈ ਪਹਿਲਾਂ ਸੇਬ ਨੂੰ ਛਿੱਲ ਕ ਅਤੇ ਬਾਅਦ ''ਚ ਕੱਟ ਕੇ ਪਾਣੀ ''ਚ ਪਾ ਦਿਓ। ਇਸ ਪਾਣੀ ਨੂੰ ਸੇਬ ਦੇ ਪੱਕਣ ਤੱਕ ਗਰਮ ਕਰੋ। ਇਸ ਪਕੇ ਹੋਏ ਸੇਬ ਨੂੰ ਚੰਗੀ ਤਰ੍ਹਾਂ ਮਸਲ ਕੇ ਪਿਊਰੀ ਬਣਾ ਲਓ। ਇਹ ਪਿਊਰੀ ਬੱਚੇ ਨੂੰ ਦਿਓ। ਇਸ ਹਾਲਤ ''ਚ ਬੱਚੇ ਨੂੰ ਸੇਬ ਦਾ ਜੂਸ ਬਿਲਕੁਲ ਵੀ ਨਹੀਂ ਦੇਣਾ ਚਾਹੀਦਾ।
2. ਨਿੰਬੂ ਦੇ ਰਸ ਦੀ ਚਾਹ
ਪਾਣੀ ''ਚ ਚਾਅਪੱਤੀ ਪਾ ਕੇ ਕੁਝ ਦੇਰ ਉਬਾਲ ਲਓ ਅਤੇ ਛਾਣ ਕੇ ਇਸ ''ਚ ਅੱਧਾ ਨਿੰਬੂ ਮਿਲਾਓ। ਇਸ ਘੋਲ ਨੂੰ ਪਿਲਾਉਣ ਨਾਲ ਦਸਤ ਠੀਕ ਹੋ ਜਾਂਦੇ ਹਨ। ਇਹ ਘੋਲ ਸਿਰਫ ਤਿੰਨ ਸਾਲ ਜਾਂ ਇਸ ਤੋਂ ਵੱਡੇ ਬੱਚਿਆਂ ਨੂੰ ਦੇਣਾ ਚਾਹੀਦਾ ਹੈ।
3. ਲੱਸੀ
ਸਰੀਰ ''ਚ ਗਰਮੀ ਹੋ ਜਾਣ ''ਤੇ ਲੱਸੀ ਪੀਣ ਨਾਲ ਲਾਭ ਹੁੰਦਾ ਹੈ। ਦਸਤ ਲੱਗਣ ''ਤੇ ਬੱਚੇ ਨੂੰ ਲੱਸੀ ਦੇਣ ਨਾਲ ਆਰਾਮ ਮਿਲਦਾ ਹੈ। ਲੱਸੀ ''ਚ ਨਮਕ ਅਤ ਜੀਰਾ ਪਾਊਡਰ ਮਿਲਾ ਕੇ ਪੀਣ ਨਾਲ ਜ਼ਿਆਦਾ ਫਾਇਦਾ ਹੁੰਦਾ ਹੈ।
4. ਮਾਂ ਦਾ ਦੁੱਧ
ਜ਼ਿਆਦਾ ਛੋਟੇ ਬੱਚਿਆਂ ਨੂੰ ਦਸਤ ਲੱਗਣ ''ਤੇ ਸਿਰਫ ਮਾਂ ਦਾ ਦੁੱਧ ਪਿਲਾਉਣਾ ਚਾਹੀਦਾ ਹੈ ਕਿਉਂਕਿ ਮਾਂ ਦੇ ਦੁੱਧ ''ਚ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ।
5. ਗਾਜਰ
ਦਸਤ ਕਾਰਨ ਬੱਚੇ ਨੂੰ ਬਹੁਤ ਕਮਜ਼ੋਰੀ ਹੋ ਜਾਂਦੀ ਹੈ। ਇਸ ਹਾਲਤ ''ਚ ਊਰਜਾ ਦੇਣ ਲਈ ਬੱਚੇ ਨੂੰ ਗਾਜਰ ਮਸਲ ਕੇ ਦੇਣੀ ਚਾਹੀਦੀ ਹੈ।
6. ਦਹੀਂ
ਸੱਤ ਜਾਂ ਅੱਠ ਮਹੀਨੇ ਦੇ ਬੱਚੇ ਨੂੰ ਦਸਤ ਲੱਗਣ ''ਤੇ ਦਹੀਂ ਖਿਲਾਉਣਾ ਚਾਹੀਦਾ ਹੈ। ਜੇ ਹੋ ਸਕੇ ਤਾਂ ਘਰ ''ਚ ਜਮਾਇਆ ਤਾਜ਼ਾ ਦਹੀਂ ਬੱਚੇ ਨੂੰ ਦੇਣਾ ਚਾਹੀਦਾ ਹੈ।
7. ਦਾਲ ਦਾ ਪਾਣੀ
ਦਾਲ ਦਾ ਪਾਣੀ ਵੀ ਸਰੀਰ ''ਚ ਹੋਈ ਪਾਣੀ ਦੀ ਕਮੀ ਨੂੰ ਪੂਰਾ ਕਰਦਾ ਹੈ।

Related News