ਲੜਕੀਆਂ ਦੀਆਂ ਇਨ੍ਹਾਂ ਗੱਲਾਂ ''ਤੇ ਲੜਕਿਆਂ ਨੂੰ ਆਉਂਦਾ ਹੈ ਗੁੱਸਾ

Saturday, Dec 31, 2016 - 10:58 AM (IST)

ਦਿੱਲੀ—ਜਮਾਨਾ ਕਾਫੀ ਮਾਡਰਨ ਹੋ ਗਿਆ ਹੈ। ਇਸ ਜਮਾਨੇ ''ਚ ਲੜਕਾ ਲੜਕੀ ਬੁਆਏਫਰੈਂਡ-ਗਰਲਫਰੈਂਡ ਹੋਣ ਤਾਂ ਕੋਈ ਵੱਡੀ ਗੱਲ ਨਹੀਂ ਹੈ। ਹੋਲੀ-ਹੋਲੀ ਦੋਸਤੀ ਪਿਆਰ ''ਚ ਬਦਲ ਜਾਂਦੀ ਹੈ। ਅਤੇ ਫਿਰ ਗੱਲ ਵਿਆਹ ਤੱਕ ਪਹੁੰਚ ਜਾਂਦੀ ਹੈ ਪਰ ਹਰ ਕੇਸ ''ਚ ਅਜਿਹਾ ਨਹੀਂ ਹੁੰਦਾ । ਕੁਝ ਰਿਸ਼ਤੇ ਜਲਦੀ ਟੁੱਟ ਜਾਂਦੇ ਹਨ, ਜਿਸਦਾ ਕਾਰਨ ਪਤੀ-ਪਤਨੀ ਦਾ ਆਪਸ ''ਚ ਤਾਲਮੇਲ ਨਾ ਹੋਣਾ ਹੋ ਸਕਦਾ ਹੈ । ਕਈ ਵਾਰ ਲੜਕੇ ਨੂੰ ਲੜਕੀ ਖੂਬਸੂਰਤ ਤਾਂ ਲੱਗਦੀ ਹੈ ਪਰ ਉਸ ਦੀਆਂ ਆਦਤਾਂ ਅਤੇ ਗੱਲਾਂ ਉਸ ਨੂੰ ਪਸੰਦ ਨਹੀਂ ਆਉਦੀਆਂ। ਜਿਸ ਕਾਰਨ ਰਿਸ਼ਤੇ ''ਚ ਦੂਰੀਆਂ ਆਉਣ ਗੱਲਦੀਆਂ ਹਨ। ਅੰਤ ਦੌਨਾਂ ਦਾ ਰਿਸ਼ਤਾ ਟੁੱਟ ਜਾਂਦਾ ਹੈ । 
1. ਚੰਗੇ ਤਰੀਕੇ ਨਾਲ ਗੱਲ ਨਾ ਕਰਨਾ ।
ਲੜਕੀਆਂ ਦੇ ਨਾ ਗੱਲ ਕਰਨ ''ਤੇ ਲੜਕੇ ਉਲਝ ਜਾਂਦੇ ਹਨ ਕਿਉਂਕਿ ਪਹਿਲਾਂ ਤਾਂ ਲੜਕੀਆਂ ਚੰਗੇ ਤਰੀਕੇ ਨਾਲ ਗੱਲ ਕਰਦੀਆਂ ਹਨ ,ਫਿਰ ਬਾਅਦ ''ਚ ਕਈ ਕਾਰਨ ਦੱਸ ਕੇ ਗੱਲ ਕਰਨਾਂ ਬੰਦ ਕਰ ਦਿੰਦੀਆਂ ਹਨ।
2. ਕਿਸੇ ਹੋਰ ਦੇ ਨਜ਼ਦੀਕ ਹੋਣਾ
ਕਈ ਲੜਕੀਆਂ ਆਪਣੇ ਬੁਆਏਫਰੈਂਡ ਦੇ ਸਾਹਮਣੇ ਕਿਸੇ ਹੋਰ ਦੇ ਨਜ਼ਦੀਕ ਆਉਣ ਦੀ ਕੋਸ਼ਿਸ਼ ਕਰਦੀਆਂ ਹਨ। ਲੜਕੀਆਂ ਦੀਆਂ ਇਹ ਆਦਤਾਂ ਲੜਕਿਆਂ ਨੂੰ ਬਿਲਕੁਲ ਵੀ ਪਸੰਦ ਨਹੀਂ ਆਉਦੀਆਂ ਹਨ।
3. ਬਿਨਾ ਗੱਲ ਦੇ ਝਗੜਾ
ਛੋਟੀਆਂ -ਛੋਟੀਆਂ ਗੱਲਾਂ ''ਤੇ ਲੜਕੀਆਂ ਕਈ ਵਾਰ ਝਗੜਾ ਕਰਦੀਆਂ ਹਨ ਜਿਸ ਨਾਲ ਕੀ ਲੜਕੇ ਪਰੇਸ਼ਾਨ ਹੁੰਦੇ ਹਨ ਅਤੇ ਦੌਨਾਂ ''ਚ ਦੂਰੀਆਂ ਵੱਧਣ ਲੱਗਦੀਆਂ ਹਨ।
4. ਗੱਲਾਂ ''ਚ ਰੁਚੀ ਨਾ ਰੱਖਣਾ
ਕੁਝ ਲੜਕਿਆਂ ਨੂੰ ਇਸ ਗੱਲ ''ਤੇ ਵੀ ਗੁੱਸਾ ਆਉਦਾ ਹੈ ਜਦੋਂ ਲੜਕੀਆਂ  ਉਨ੍ਹਾਂ ਦੀਆਂ ਗੱਲਾਂ ''ਤੇ ਧਿਆਨ ਨਹੀਂ ਦਿੰਦੀਆਂ ।
5. ਫਿਕਰ ਨਾ ਕਰਨਾ
ਜੇਕਰ ਲੜਕਾ ਲੜਕੀ ਦੀਆਂ ਸਾਰੀਆਂ ਛੋਟੀਆਂ -ਵੱਡੀਆਂ ਗੱਲਾਂ ਦੀ ਫਿਕਰ ਕਰਦਾ ਹੈ ਤਾਂ ਲੜਕੀ ਉਸ ਦੀ ਫਿਕਰ ਨਾ ਕਰੇ ਤਾਂ ਲੜਕਿਆਂ ਨੂੰ ਬਹੁਤ ਬੁਰਾ ਲੱਗਦਾ ਹੈ ਇਸ ਦੇ ਕਾਰਨ ਕਈ ਵਾਰ ਰਿਸ਼ਤਾ ਟੁੱਟ ਜਾਂਦਾ ਹੈ। 


Related News