ਚੰਗੇ ਜੀਵਨ ਸਾਥੀ ਦੀ ਭਾਲ ਵਿਚ ਰਹਿੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ

Sunday, Jul 26, 2020 - 03:26 PM (IST)

ਚੰਗੇ ਜੀਵਨ ਸਾਥੀ ਦੀ ਭਾਲ ਵਿਚ ਰਹਿੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ

ਜਲੰਧਰ - ਹਰ ਕਿਸੇ ਨੂੰ ਆਪਣਾ ਨਾਮ ਪਸੰਦ ਹੁੰਦਾ ਹੈ, ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਹੋਵੇ ਜਾਂ ਕਿਸੇ ਵੀ ਨਾਮ ਤੋਂ ਹੋਵੇ। ਹਰ ਸ਼ਖਸ ਦੇ ਨਾਮ ਦਾ ਪਹਿਲਾ ਅੱਖਰ ਉਸਦੀ ਜ਼ਿੰਦਗੀ ਉੱਤੇ ਡੂੰਘਾ ਪ੍ਰਭਾਵ ਪਾਉਂਦਾ ਹੈ। ਇਸ ਤੋਂ ਉਸਦੀ ਪਸੰਦ, ਨਾ-ਪਸੰਦ, ਆਦਤਾਂ, ਵਿਵਹਾਰ ਆਦਿ ਦੇ ਬਾਰੇ ਬੜੇ ਸੌਖੇ ਤਰੀਕੇ ਨਾਲ ਜਾਣਿਆ ਜਾ ਸਕਦਾ ਹੈ। ਤਾਂ ਆਓ ਅੱਜ ਅਸੀਂ ‘ਕੇ’ ਯਾਨੀ ਇੰਗਲਿਸ਼ ਦੇ ‘K’ ਅੱਖਰ ਨਾਮ ਦੀਆਂ ਕੁੜੀਆਂ ਦੇ ਸੁਭਾਅ ਅਤੇ ਸ਼ਖਸੀਅਤ ਨਾਲ ਜੁੜੀਆਂ ਕੁਝ ਖਾਸ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ। 

1. ਰਹੱਸਮਈ ਅਤੇ ਸ਼ਾਂਤ
‘K’ ਅੱਖਰ ਨਾਮ ਦੀਆਂ ਕੁੜੀਆਂ ਰਹੱਸਮਈ ਸੁਭਾਅ ਵਾਲੀਆਂ ਹੁੰਦੀਆਂ ਹਨ, ਜੋ ਕਿਸੇ ਨੂੰ ਆਪਣੇ ਬਾਰੇ ਬਹੁਤ ਕੁਝ ਨਹੀਂ ਜਾਣਨ ਦਿੰਦੀਆਂ। ਸ਼ਾਂਤ ਕਿਸਮ ਦੀਆਂ ਇਨ੍ਹਾਂ ਕੁੜੀਆਂ ਨੂੰ ਭੀੜ-ਭਾੜ ਤੋਂ ਦੂਰ ਰਹਿ ਕੇ ਸਮਾਂ ਬਿਤਾਉਣਾ ਚੰਗਾ ਲੱਗਦਾ ਹੈ।

PunjabKesari

2. ਸ਼ਰਮੀਲੀ ਅਤੇ ਭਾਵੁਕ 
ਜਿਨ੍ਹਾਂ ਕੁੜੀਆਂ ਦਾ ਨਾਮ ‘ਕੇ’ ਤੋਂ ਸ਼ੁਰੂ ਹੁੰਦਾ ਹੈ, ਉਹ ਬਹੁਤ ਭਾਵੁਕ ਅਤੇ ਸ਼ਰਮ ਵਾਲੀਆਂ ਕੁੜੀਆਂ ਹੁੰਦੀਆਂ ਹਨ। ਇਹ ਕੁੜੀਆਂ ਛੋਟੀਆਂ-ਛੋਟੀਆਂ ਗੱਲਾਂ ਨੂੰ ਦਿਲ ’ਤੇ ਲੱਗਾ ਲੈਂਦੀਆਂ ਹਨ।

3. ਮਦਦ ਕਰਨ ਵਾਲੀ
ਇਹ ਕੁੜੀਆਂ ਭਾਵਨਾਤਮਕ ਸੁਭਾਅ ਦੀਆਂ ਹੋਣ ਕਰਕੇ ਜਲਦੀ ਹੀ ਦੂਜਿਆਂ ਦਾ ਦੁੱਖ ਜਾਣ ਲੈਂਦੀਆਂ ਹਨ। ਇਸੇ ਲਈ ਇਹ ਹਰ ਕਿਸੇ ਦੀ ਮਦਦ ਕਰਨ ਲਈ ਹਮੇਸ਼ਾਂ ਤਿਆਰ ਰਹਿੰਦੀਆਂ ਹਨ।

ਭਾਰ ਘੱਟ ਕਰਨ ਲਈ ਜਾਣੋ 'ਪਾਣੀ' ਪੀਣ ਦਾ ਸਹੀ ਢੰਗ; ਭੁੱਖ ਵੀ ਲੱਗੇਗੀ ਘੱਟ

PunjabKesari

4. ਹਾਰ ਨਾ ਮੰਨਣ ਵਾਲੀ
ਇਹ ਕੁੜੀਆਂ ਕਿਸੇ ਵੀ ਸਥਿਤੀ ਵਿਚ ਹਾਰ ਪਸੰਦ ਨਹੀਂ ਕਰਦੀਆਂ। ਇਹ ਕੁਝ ਵੀ ਪਾਉਣ ਲਈ ਆਪਣੇ ਜੀ-ਜਾਨ ਲੱਗਾ ਦਿੰਦੀਆਂ ਹਨ ਅਤੇ ਉਸ ਚੀਜ਼ ਨੂੰ ਹਾਸਲ ਕਰਕੇ ਹੀ ਰਹਿੰਦੀਆਂ ਹਨ। 

5. ਚੰਗੇ ਜੀਵਨ ਸਾਥੀ ਦੀ ਭਾਲ ਵਿਚ
‘ਕੇ’ ਨਾਮ ਦੀਆਂ ਕੁੜੀਆਂ ਹਮੇਸ਼ਾਂ ਆਪਣੇ ਲਈ ਇੱਕ ਚੰਗੇ ਸਾਥੀ ਦੀ ਭਾਲ ਵਿੱਚ ਹੁੰਦੀਆਂ ਹਨ। ਅਜਿਹੀ ਸਥਿਤੀ ਵਿੱਚ ਉਹ ਆਪਣੇ ਵਿਆਹ ਦੇ ਫੈਸਲੇ ਨੂੰ  ਗੰਭੀਰਤਾ ਅਤੇ ਸੋਚ ਵਿਚਾਰ ਕਰਕੇ ਲੈਂਦੀਆਂ ਹਨ।

ਬਲੀਚਿੰਗ ਨਾਲ ਇੰਝ ਲਿਆਓ ਚਿਹਰੇ ’ਤੇ ਨਿਖਾਰ, ਜਾਣੋ ਵਰਤਣ ਦਾ ਢੰਗ

PunjabKesari

6. ਆਪਣੀ ਪ੍ਰੰਸ਼ਸਾ ਸੁਣਨ ਵਾਲੀਆਂ
ਇਹ ਕੁੜੀਆਂ ਹਮੇਸ਼ਾਂ ਦੂਜਿਆਂ ਦੇ ਖਿੱਚ ਦਾ ਕੇਂਦਰ ਬਣਨਾ ਪਸੰਦ ਕਰਦੀਆਂ ਹਨ। ਦੂਜਿਆਂ ਦੇ ਮੂੰਹੋਂ ਆਪਣੀ ਪ੍ਰਸ਼ੰਸਾ ਸੁਣਦੇ ਸਾਰ ਇਹ ਬਹੁਤ ਜਲਦੀ ਖੁਸ਼ ਹੋ ਜਾਂਦੀਆਂ ਹਨ। ਇਸ ਦੇ ਨਾਲ ਹੀ ਇਨ੍ਹਾਂ ਨੂੰ ਅਜਿਹੇ ਸਾਥੀ ਦੀ ਭਾਲ ਰਹਿੰਦੀ ਹੈ, ਜੋ ਉਨ੍ਹਾਂ ਦੀ ਪ੍ਰਸ਼ੰਸਾ ਕਰਦਾ ਰਹੇ।

7. ਦਿਲ ਤੋਂ ਕਰਦੀਆਂ ਹਨ ਪਿਆਰ
‘ਕੇ’ ਅੱਖਰ ਵਾਲੀਆਂ ਕੁੜੀਆਂ ਦੇ ਜੇਕਰ ਪਿਆਰ ਦੀ ਗੱਲ ਕੀਤੀ ਜਾਵੇ ਤਾਂ ਇਹ ਦਿਲੋ ਪਿਆਰ ਕਰਦੀਆਂ ਹਨ। ਇਹ ਕੁੜੀਆਂ ਇਕ ਵਾਰ ਜਿਸ ਨਾਲ ਰਿਸ਼ਤਾ ਜੋੜ ਲੈਂਦੀਆਂ ਹਨ, ਉਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਂਦੀਆਂ ਹਨ।

8. ਦਿਖਾਂਵਾ ਨਹੀਂ ਕਰਦੀਆਂ
ਇਨ੍ਹਾਂ ਕੁੜੀਆਂ ਨੂੰ ਕਿਸੇ ਵੀ ਚੀਜ਼ ਨੂੰ ਲੈ ਕੇ ਦਿਖਾਂਵਾ ਕਰਨਾ ਨਹੀਂ ਆਉਂਦਾ, ਚਾਹੇ ਉਹ ਕੁਝ ਵੀ ਹੋਵੇ। ਇਹ ਸਿਰਫ ਉਨ੍ਹਾਂ ਲੋਕਾਂ ਨਾਲ ਹੀ ਆਪਣਾ ਰਿਸ਼ਤਾਂ ਰੱਖਦੀਆਂ ਹਨ, ਜੋ ਇਨ੍ਹਾਂ ਦੇ ਦਿਲ ’ਚ ਹੋਣ।

ਤੁਸੀਂ ਵੀ ਹੋ ਟੈਟੂ ਬਣਵਾਉਣ ਦੇ ਸ਼ੌਕੀਨ ਤਾਂ ਇਨ੍ਹਾਂ ਖ਼ਾਸ ਗੱਲਾਂ ਦਾ ਰੱਖੋ ਧਿਆਨ

ਵਿਆਹ ਕਰਵਾਉਣ ਤੋਂ ਆਖਰ ਕਿਉਂ ਪਿੱਛੇ ਹਟਦੀਆਂ ਹਨ ਅੱਜ ਦੀਆਂ ਕੁੜੀਆਂ...

PunjabKesari

9. ਇਮਾਨਦਾਰੀ
ਜੇਕਰ ਗੱਲ ਕੀਤੀ ਜਾਵੇ ਇਮਾਨਦਾਰੀ ਅਤੇ ਵਿਸ਼ਵਾਸ ਦੀ ਤਾਂ ਇਹ ਕੁੜੀਆਂ ਕਿਸੇ ਨੂੰ ਧੋਖਾ ਨਹੀਂ ਦਿੰਦੀਆਂ। ਇਹ ਜਿਸ ਨਾਲ ਵੀ ਰਹਿੰਦੀਆਂ ਹਨ ਜਾਂ ਰਿਸ਼ਤਾਂ ਰੱਖਦੀਆਂ ਹਨ, ਪੂਰੀ ਇਮਾਨਦਾਰੀ ਨਾਲ ਰੱਖਦੀਆਂ ਹਨ। ਇਸੇ ਕਰਕੇ ਇਹ ਕੁੜੀਆਂ ਮੁੰਡਿਆਂ ਦੀਆਂ ਸਾਥਣ ਬਣਦੀਆਂ ਹਨ।

10. ਮਿਲਣਸਾਰ
ਇਹ ਕੁੜੀਆਂ ਦਿਖਾਂਵੇ ਤੋਂ ਦੂਰ ਅਤੇ ਖੁਸ਼ ਰਹਿਣ ਵਾਲੀਆਂ ਹੁੰਦੀਆਂ ਹਨ। ਇਨ੍ਹਾਂ ਦੀ ਇਸੇ ਖੂਬੀ ਕਾਰਨ ਸਾਰੇ ਇਨ੍ਹਾਂ ਦੇ ਦੋਸਤ ਬਣਨਾ ਚਾਹੁੰਦੇ ਹਨ। ਇਸੇ ਕਰਕੇ ਇਨ੍ਹਾਂ ਦੇ ਦੋਸਤ ਬਹੁਤ ਹੁੰਦੇ ਹਨ। ਇਹ ਕੁੜੀਆਂ ਵਿਆਹ ਤੋਂ ਬਾਅਦ ਆਪਣੇ ਸਹੁਰੇ ਪਰਿਵਾਰ ਨੂੰ ਵੀ ਬਹੁਤ ਜ਼ਿਆਦਾ ਖੁਸ਼ ਰੱਖਦੀਆਂ ਹਨ।

ਤੁਹਾਨੂੰ ਵੀ ਆਉਂਦਾ ਹੈ ਹੱਦ ਤੋਂ ਵੱਧ ਗੁੱਸਾ, ਤਾਂ ਅਪਣਾਓ ਇਹ ਤਰੀਕੇ

ਜਦੋਂ ਤੁਹਾਨੂੰ ਸਤਾਉਣ ਲੱਗੇ ਇਕੱਲਾਪਣ ਤਾਂ ਜ਼ਰੂਰ ਕਰੋ ਇਹ ਕੰਮ 

PunjabKesari


author

rajwinder kaur

Content Editor

Related News