ਟਮਾਟਰ ਦੀ ਵਰਤੋ ਨਾਲ ਚਮੜੀ ਦੀਆਂ ਇਨ੍ਹਾਂ ਸਮੱਸਿਆਵਾਂ ਤੋਂ ਪਾਓ ਛੁਟਕਾਰਾ

10/31/2017 11:32:31 AM

ਨਵੀਂ ਦਿੱਲੀ— ਟਮਾਟਰ ਦੀ ਵਰਤੋਂ ਲਗਭਗ ਹਰ ਭਾਰਤੀ ਰਸੋਈ 'ਚ ਹੁੰਦੀ ਹੈ ਪਰ ਰਸ ਨਾਲ ਭਰਿਆ ਟਮਾਟਰ ਸਿਰਫ ਸਬਜ਼ੀ ਦਾ ਹੀ ਟੇਸਟ ਨਹੀਂ ਵਧਾਉਂਦਾ ਸਗੋਂ ਤੁਹਾਡੀ ਖੂਬਸੂਰਤੀ ਵਿਚ ਵੀ ਲਾਜਵਾਬ ਨਿਖਾਰ ਲਿਆਉਂਦਾ ਹੈ, ਕਿਉਂਕਿ ਇਸ ਵਿਚ ਕਾਫੀ ਮਾਤਰਾ ਵਿਚ ਲਾਈਕੋਪੀਨ ਹੁੰਦਾ ਹੈ, ਜੋ ਚਮੜੀ ਲਈ ਫਾਇਦੇਮੰਦ ਹੈ। ਇਸ ਨਾਲ ਸਕਿਨ ਵਿਚ ਆਕਸੀਜਨ ਦਾ ਸੰਚਾਰ ਹੁੰਦਾ ਹੈ, ਜਿਸ ਨਾਲ ਉਮਰ ਵਧਣ ਦੀ ਪ੍ਰਕਿਰਿਆ ਧੀਮੀ ਹੋ ਜਾਂਦੀ ਹੈ। ਇਸਦੇ ਨਾਲ ਇਸ ਵਿਚ ਵਿਟਾਮਿਨ ਸੀ. ਏ. ਅਤੇ ਪ੍ਰਤੀਰੋਧਕ ਗੁਣ ਹੁੰਦੇ ਹਨ, ਜੋ ਖੁੱਲ੍ਹੇ ਪੋਰਸ ਨੂੰ ਬੰਦ ਵੀ ਕਰਦੇ ਹਨ ਅਤੇ ਚਮੜੀ ਦੀ ਸਫਾਈ ਵੀ।
1. ਗਲੋਇੰਗ ਸਕਿਨ
ਚਮੜੀ ਜਿੰਨੀ ਚਮਕਦਾਰ ਹੋਵੇਗੀ, ਤੁਹਾਡੇ ਚਿਹਰੇ ਦੀ ਖੂਬਸੂਰਤੀ ਵੀ ਓਨੀਂ ਹੀ ਝਲਕੇਗੀ। ਧੂੜ-ਮਿੱਟੀ ਕਾਰਨ ਚਿਹਰੇ 'ਤੇ ਗੰਦਗੀ ਦੀ ਪਰਤ ਜੰਮਣੀ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਸਕਿਨ ਡਲ ਨਜ਼ਰ ਆਉਂਦੀ ਹੈ। ਟਮਾਟਰ ਦੀ ਵਰਤੋਂ ਨਾਲ ਤੁਸੀਂ ਚਿਹਰੇ ਦੀ ਗੁਆਚੀ ਹੋਈ ਚਮਕ ਵਾਪਸ ਪਾ ਸਕਦੇ ਹੋ। ਟਮਾਟਰ ਦਾ ਗੁੱਦਾ ਲਓ ਅਤੇ ਉਸ ਨਾਲ ਚਿਹਰੇ ਦੀ ਚੰਗੀ ਤਰ੍ਹਾਂ ਮਾਲਿਸ਼ ਕਰੋ, ਸਕਿਨ ਇਕਦਮ ਚਮਕਦਾਰ ਹੋ ਜਾਵੇਗੀ। ਅਜਿਹਾ ਹਫਤੇ ਵਿਚ 3 ਤੋਂ 4 ਵਾਰ ਕਰੋ ਅਤੇ ਫਰਕ ਦੇਖੋ।
2. ਫੇਸ ਬਲੀਚਿੰਗ
ਬਹੁਤ ਸਾਰੀਆਂ ਔਰਤਾਂ ਨੂੰ ਬਲੀਚਿੰਗ ਦੌਰਾਨ ਇਰੀਟੇਸ਼ਨ ਹੁੰਦੀ ਹੈ, ਅਜਿਹੇ ਵਿਚ ਉਨ੍ਹਾਂ ਨੂੰ ਘਰ 'ਚ ਹੀ ਕੁਝ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਜੋ ਬਲੀਚਿੰਗ ਕਰਨ ਦਾ ਹੀ ਕੰਮ ਕਰਦੀਆਂ ਹਨ। ਤੁਸੀਂ ਟਮਾਟਰ ਦੇ ਗੁੱਦੇ 'ਚ ਨਿੰਬੂ ਦਾ ਰਸ ਮਿਲਾ ਕੇ ਬਲੀਚ ਕਰ ਸਕਦੇ ਹੋ।
3. ਪਿੰਪਲਸ ਦੇ ਦਾਗ-ਧੱਬਿਆਂ ਤੋਂ ਪਿੱਛਾ ਛੁਡਾਓ
ਕਿੱਲ ਮੁਹਾਸਿਆਂ ਤੋਂ ਬਾਅਦ ਚਿਹਰੇ 'ਤੇ ਪਏ ਇਸਦੇ ਦਾਗ-ਧੱਬੇ ਦੂਰ ਕਰਨ ਲਈ ਟਮਾਟਰ ਬੈਸਟ ਨੁਸਖਾ ਹੈ। ਇਕ ਟਮਾਟਰ ਦੇ ਗੁੱਦੇ ਵਿਚ 5 ਤੋਂ 7 ਬੂੰਦਾਂ ਨਿੰਬੂ ਦੇ ਰਸ ਦੀਆਂ ਪਾਓ ਅਤੇ ਦਾਗ-ਧੱਬਿਆਂ ਵਾਲੀ ਥਾਂ 'ਤੇ ਲਗਾਓ। ਜਦੋਂ ਇਹ ਸੁੱਕ ਜਾਵੇ ਤਾਂ ਪਾਣੀ ਨਾਲ ਚਿਹਰਾ ਧੋ ਲਓ। ਅਜਿਹਾ ਹਫਤੇ ਵਿਚ ਦੋ ਵਾਰ ਕਰੋ। ਇਹ ਨੁਸਖਾ ਦਿਨ ਦੀ ਬਜਾਏ ਰਾਤ ਨੂੰ ਅਪਣਾਓ ਤਾਂ ਫਾਇਦਾ ਹੋਵੇਗਾ।
4. ਸਕ੍ਰਬਿੰਗ ਨਾਲ ਹਟਾਓ ਡੈੱਡ ਸਕਿਨ
ਚਿਹਰੇ ਦੀ ਡੈੱਡ ਸਕਿਨ ਤੁਹਾਨੂੰ ਬਦਰੰਗ ਦਿਖਾਉਂਦੀ ਹੈ, ਇਸ ਨੂੰ ਤੁਸੀਂ ਸਕ੍ਰਬਿੰਗ ਰਾਹੀਂ ਹੀ ਹਟਾ ਸਕਦੇ ਹੋ। ਟਮਾਟਰ ਦੇ ਗੁੱਦੇ 'ਚ ਇਕ ਨਿੰਬੂ ਦਾ ਰਸ ਅਤੇ 1 ਟੇਬਲਸਪੂਨ ਸ਼ੂਗਰ ਮਿਲਾਓ। ਫਿਰ ਇਸ ਪੇਸਟ ਨਾਲ ਗੋਲਾਈ ਵਿਚ ਚਿਹਰੇ ਦੀ ਮਸਾਜ ਕਰੋ। ਹਫਤੇ ਵਿਚ ਦੋ ਵਾਰ ਕਰੋ, ਡੈੱਡ ਸਕਿਨ ਗਾਇਬ ਹੋ ਜਾਵੇਗੀ। ਤੁਸੀਂ ਟਮਾਟਰ ਵਿਚ ਲੋੜ ਮੁਤਾਬਕ ਬੇਕਿੰਗ ਸੋਡਾ ਜਾਂ ਕੌਫੀ ਪਾਊਡਰ ਪਾ ਕੇ ਵੀ ਸਕ੍ਰੱਬ ਕਰ ਸਕਦੇ ਹੋ। ਇਸ ਨਾਲ ਪੁਰਾਣੀ ਸਕਿਨ ਅਤੇ ਮੇਲਾਨਿਨ ਨਿਕਲ ਜਾਵੇਗਾ।
5. ਸਕਿਨ ਹਾਈਡ੍ਰੇਟ
ਆਇਲੀ ਸਕਿਨ ਵਿਚ ਪਿੰਪਲ ਦੀ ਪ੍ਰਾਬਲਮ ਬਹੁਤ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ ਜੇ ਮੇਲਾਨਿਨ ਦੀ ਮਾਤਰਾ ਜ਼ਿਆਦਾ ਹੋਵੇ ਤਾਂ ਸਕਿਨ ਦੀ ਰੰਗਤ ਬਦਰੰਗ ਹੋਣ ਲਗਦੀ ਹੈ, ਜਿਸ ਨੂੰ ਹਾਈਡ੍ਰੇਟ ਕਰਨਾ ਬਹੁਤ ਜ਼ਰੂਰੀ ਹੈ। ਪਪੀਤਾ ਮੇਲਾਨਿਨ ਨੂੰ ਘੱਟ ਕਰ ਕੇ ਸਕਿਨ ਨੂੰ ਹਾਈਡ੍ਰੇਟ ਕਰਦਾ ਹੈ। ਇਸ ਲਈ ਟਮਾਟਰ ਅਤੇ ਪਪੀਤੇ ਨੂੰ ਬਰਾਬਰ ਮਾਤਰਾ ਵਿਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਨੂੰ ਚਮੜੀ ਦੇ ਉਸ ਹਿੱਸੇ 'ਤੇ ਲਗਾਓ ਜਿਥੇ ਸਕਿਨ ਪ੍ਰਭਾਵਿਤ ਹੈ। 10 ਮਿੰਟ ਬਾਅਦ ਚਿਹਰਾ ਧੋ ਲਓ।
6. ਸੈਂਸਟਿਵ ਸਕਿਨ
ਜੇ ਤੁਹਾਡੀ ਸਕਿਨ ਬਹੁਤ ਹੀ ਸੈਂਸਟਿਵ ਹੈ ਅਤੇ ਵਾਰ-ਵਾਰ ਲਾਲ ਧੱਬੇ ਅਤੇ ਪਿੰਪਲਸ ਹੋ ਜਾਂਦੇ ਹਨ ਤਾਂ ਅਜਿਹੀ ਸਕਿਨ 'ਤੇ ਐਲੋਵੇਰਾ ਜੈੱਲ ਅਤੇ ਟਮਾਟਰ ਦਾ ਮਾਸਕ ਬਣਾ ਕੇ ਲਗਾਓ ਪਰ ਇਸ ਮਾਸਕ ਨੂੰ ਲਾਉਣ ਤੋਂ ਪਹਿਲਾਂ ਇਕ ਵਾਰ ਹੱਥ 'ਤੇ ਜ਼ਰੂਰ ਟੈਸਟ ਕਰ ਲਓ। ਜੇ ਸਕਿਨ 'ਤੇ ਜਲਣ ਜਾਂ ਇਰੀਟੇਸ਼ਨ ਹੋ ਰਹੀ ਹੈ ਤਾਂ ਇਸ ਨੂੰ ਨਾ ਲਗਾਓ। ਐਲੋਵੇਰਾ ਜੈੱਲ ਬਾਜ਼ਾਰ ਦੀ ਥਾਂ ਤਾਜ਼ੀ ਲਊਂਗੇ ਤਾਂ ਬਿਹਤਰ ਨਤੀਜਾ ਮਿਲੇਗਾ।


Related News