ਔਰਤਾਂ ਨੂੰ ਬਿਊਟੀਫੁਲ ਲੁਕ ਦੇ ਰਹੇ ਫ੍ਰਾਕ-ਸੂਟ

Saturday, May 10, 2025 - 12:28 PM (IST)

ਔਰਤਾਂ ਨੂੰ ਬਿਊਟੀਫੁਲ ਲੁਕ ਦੇ ਰਹੇ ਫ੍ਰਾਕ-ਸੂਟ

ਮੁੰਬਈ- ਇੰਡੀਅਨ ਡ੍ਰੈੱਸਾਂ ’ਚ ਜ਼ਿਆਦਾਤਰ ਔਰਤਾਂ ਨੂੰ ਸੂਟ ਪਹਿਨੇ ਵੇਖਿਆ ਜਾ ਸਕਦਾ ਹੈ। ਸੂਟ ’ਚ ਔਰਤਾਂ ਸਿੰਪਲ ਸੂਟ ਤੋਂ ਲੈ ਕੇ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਦੇ ਸੂਟ ਪਹਿਨਣਾ ਪਸੰਦ ਕਰ ਰਹੀਆਂ ਹਨ। ਉੱਥੇ ਹੀ ਫ੍ਰਾਕ-ਸੂਟ ਦੀ ਗੱਲ ਕੀਤੀ ਜਾਵੇ ਤਾਂ ਇਹ ਹਮੇਸ਼ਾ ਤੋਂ ਔਰਤਾਂ ਦਾ ਪਸੰਦੀਦਾ ਪਹਿਰਾਵਾ ਰਿਹਾ ਹੈ। ਔਰਤਾਂ ਨੂੰ ਕਈ ਮੌਕਿਆਂ ’ਤੇ ਫ੍ਰਾਕ-ਸੂਟ ’ਚ ਵੇਖਿਆ ਜਾ ਸਕਦਾ ਹੈ। ਫ੍ਰਾਕ-ਸੂਟ ਸਿਰਫ ਔਰਤਾਂ ਨੂੰ ਹੀ ਨਹੀਂ, ਸਗੋਂ ਮੁਟਿਆਰਾਂ ਨੂੰ ਵੀ ਕਾਫ਼ੀ ਪਸੰਦ ਆ ਰਹੇ ਹਨ।

ਇਨ੍ਹੀਂ ਦਿਨੀਂ ਮਾਰਕੀਟ ’ਚ ਵੱਖ-ਵੱਖ ਤਰ੍ਹਾਂ ਦੇ ਫ੍ਰਾਕ-ਸੂਟ ਉਪਲੱਬਧ ਹਨ। ਫ੍ਰਾਕ-ਸੂਟ ਔਰਤਾਂ ਨੂੰ ਕਾਫ਼ੀ ਬਿਊਟੀਫੁਲ ਲੁਕ ਦਿੰਦੇ ਹਨ। ਇਹ ਸੂਟ ਕਈ ਡਿਜ਼ਾਈਨਾਂ ਅਤੇ ਪੈਟਰਨ ’ਚ ਆਉਂਦੇ ਹਨ, ਜਿਵੇਂ ਏ ਲਾਈਨ ਫ੍ਰਾਕ-ਸੂਟ, ਫਲੋਰ ਲੈਂਥ ਫ੍ਰਾਕ-ਸੂਟ, ਲਾਂਗ ਫ੍ਰਾਕ-ਸੂਟ, ਸ਼ਾਰਟ ਫ੍ਰਾਕ-ਸੂਟ, ਪਲੇਟਿਡ ਡਿਜ਼ਾਈਨ ਫ੍ਰਾਕ-ਸੂਟ, ਆਲੀਆ ਕੱਟ ਡਿਜ਼ਾਈਨ ਫ੍ਰਾਕ-ਸੂਟ, ਅਨਾਰਕਲੀ ਫ੍ਰਾਕ-ਸੂਟ ਆਦਿ।

ਮਾਰਕੀਟ ’ਚ ਫ੍ਰਾਕ-ਸੂਟ ਪਲੇਨ ਡਿਜ਼ਾਈਨ ਤੋਂ ਲੈ ਕੇ ਫਲਾਵਰ ਪ੍ਰਿੰਟਿਡ ਤੇ ਐਂਬ੍ਰਾਇਡਰੀ ਡਿਜ਼ਾਈਨ ’ਚ ਵੀ ਉਪਲੱਬਧ ਹੈ। ਜਿੱਥੇ ਪਲੇਨ ਡਿਜ਼ਾਈਨ ਦੇ ਫ੍ਰਾਕ-ਸੂਟ ਔਰਤਾਂ ਜ਼ਿਆਦਾਤਰ ਆਫਿਸ, ਮੀਟਿੰਗ, ਇੰਟਰਵਿਊ ਆਦਿ ਦੌਰਾਨ ਪਹਿਨਣਾ ਪਸੰਦ ਕਰ ਰਹੀਆਂ ਹਨ, ਉੱਥੇ ਹੀ, ਫਲਾਵਰ ਪ੍ਰਿੰਟਿਡ ਫ੍ਰਾਕ-ਸੂਟ ਉਨ੍ਹਾਂ ਨੂੰ ਆਊਟਿੰਗ, ਪਿਕਨਿਕ ਅਤੇ ਸ਼ਾਪਿੰਗ ਦੌਰਾਨ ਕਾਫ਼ੀ ਪਸੰਦ ਰਹੇ ਹਨ।

ਫ੍ਰਾਕ-ਸੂਟ ’ਚ ਫ੍ਰਾਕ, ਪਲਾਜੋ ਅਤੇ ਦੁਪੱਟਾ ਹੁੰਦਾ ਹੈ। ਇਨ੍ਹਾਂ ਸੂਟਾਂ ਦੀ ਫ੍ਰਾਕ ਦੀ ਨੈੱਕ ਸਲੀਵਜ਼ ਅਤੇ ਬਾਟਮ ’ਤੇ ਹੈਵੀ ਐਂਬ੍ਰਾਇਡਰੀ ਕੀਤੀ ਗਈ ਹੁੰਦੀ ਹੈ, ਜੋ ਸੂਟ ਨੂੰ ਕਾਫ਼ੀ ਖੂਬਸੂਰਤ ਬਣਾਉਂਦੀ ਹੈ ਅਤੇ ਔਰਤਾਂ ਨੂੰ ਰਾਇਲ ਲੁਕ ਦਿੰਦੀ ਹੈ। ਫ੍ਰਾਕ-ਸੂਟ ਫੈਮਿਲੀ ਫੰਕਸ਼ਨ ਦੌਰਾਨ ਔਰਤਾਂ ਨੂੰ ਟ੍ਰੈਡੀਸ਼ਨਲ ਲੁਕ ਦਿੰਦੇ ਹਨ। ਇਨ੍ਹਾਂ ਦੀ ਖਾਸੀਅਤ ਇਹ ਹੈ ਕਿ ਇਹ ਔਰਤਾਂ ਨੂੰ ਹਰ ਮੌਕੇ ’ਤੇ ਕੰਫਰਟੇਬਲ ਫੀਲ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਦੂਸਰਿਆਂ ਨਾਲੋਂ ਸਿੰਪਲ ਅਤੇ ਸਟਾਈਲਿਸ਼ ਬਣਾਉਂਦੇ ਹਨ। ਉੱਥੇ ਹੀ, ਨਿਊ ਬ੍ਰਾਇਡਲ ਨੂੰ ਵੀ ਫ੍ਰਾਕ-ਸੂਟ ਕਾਫ਼ੀ ਪਸੰਦ ਆ ਰਹੇ ਹਨ। ਜ਼ਿਆਦਾਤਰ ਨਿਊ ਬ੍ਰਾਇਡਲ ਬ੍ਰਾਈਟ ਕਲਰ ਜਿਵੇਂ ਰੈੱਡ, ਮੈਰੂਨ, ਪਿੰਕ, ਆਰੇਂਜ ਅਤੇ ਚਾਕਲੇਟ ਆਦਿ ਕਲਰ ’ਚ ਇਸ ਤਰ੍ਹਾਂ ਦੇ ਹੈਵੀ ਫ੍ਰਾਕ-ਸੂਟ ਪਹਿਨਣਾ ਪਸੰਦ ਕਰ ਰਹੀਆਂ ਹਨ।

ਹੇਅਰ ਸਟਾਈਲ ’ਚ ਨਿਊ ਬ੍ਰਾਇਡਲ ਅਤੇ ਔਰਤਾਂ ਨੂੰ ਓਪਨ ਹੇਅਰ ਤੋਂ ਲੈ ਕੇ ਪਰਾਂਦਾ ਮੀਢੀ, ਜੂੜਾ ਅਤੇ ਹੇਅਰ ਡੂ ਆਦਿ ਕੀਤੇ ਵੇਖਿਆ ਜਾ ਸਕਦਾ ਹੈ। ਉੱਥੇ ਹੀ, ਮੁਟਿਆਰਾਂ ਇਨ੍ਹਾਂ ਦੇ ਨਾਲ ਜ਼ਿਆਦਾਤਰ ਓਪਨ ਹੇਅਰ ਰੱਖਣਾ ਪਸੰਦ ਕਰਦੀਆਂ ਹਨ। ਫੁੱਟਵੀਅਰ ’ਚ ਮੁਟਿਆਰਾਂ ਇਨ੍ਹਾਂ ਦੇ ਨਾਲ ਹਾਈ ਹੀਲਜ਼, ਹਾਈ ਬੈਲੀ, ਜੁੱਤੀ ਅਤੇ ਸੈਂਡਲ ਆਦਿ ਨੂੰ ਟਰਾਈ ਕਰ ਰਹੀਆਂ ਹਨ।


author

cherry

Content Editor

Related News