ਮੁਟਿਆਰਾਂ ਦੀ ਪਸੰਦ ਬਣੀ ਫਰਿੱਲ ਸਲੀਵਜ਼ ਡਰੈੱਸ
Saturday, Apr 12, 2025 - 02:33 PM (IST)

ਮੁੰਬਈ- ਮੁਟਿਆਰਾਂ ਤੇ ਔਰਤਾਂ ਨੂੰ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਦੀ ਇੰਡੀਅਨ ਤੇ ਵੈਸਟਰਨ ਡਰੈੱਸ ਵਿਚ ਦੇਖਿਆ ਜਾ ਸਕਦਾ ਹੈ। ਅੱਜਕੱਲ ਫਰਿੱਲ ਸਲੀਵਜ਼ ਵਾਲੀਆਂ ਡਰੈੱਸਾਂ ਬਹੁਤ ਟਰੈਂਡ ਵਿਚ ਹਨ। ਇਹ ਡਰੈੱਸਾਂ ਜ਼ਿਆਦਾਤਰ ਮੁਟਿਆਰਾਂ ਅਤੇ ਔਰਤਾਂ ਦੀ ਪਹਿਲੀ ਪਸੰਦ ਬਣੀਆਂ ਹੋਈਆਂ ਹਨ। ਫਰਿੱਲ ਸਲੀਵਜ਼ ਹਰ ਤਰ੍ਹਾਂ ਦੇ ਡਰੈੱਸ ਵਿਚ ਚਾਰ ਚੰਦ ਲਗਾਉਂਦੀਆਂ ਹਨ। ਖਾਸ ਕਰ ਕੇ ਗਰਮੀਆਂ ਦੇ ਮੌਸਮ ਵਿਚ ਇਸ ਤਰ੍ਹਾਂ ਦੀ ਸਲੀਵਜ਼ ਵਾਲੀਆਂ ਡਰੈੱਸਾਂ ਮੁਟਿਆਰਾਂ ਨੂੰ ਬਹੁਤ ਕੂਲ ਅਤੇ ਸਟਾਈਲਿਸ਼ ਲੁਕ ਦਿੰਦੀਆਂ ਹਨ।
ਫਰਿੱਲ ਸਲੀਵਜ਼ ਡਿਜ਼ਾਈਨ ਵਿਚ ਮੁਟਿਆਰਾਂ ਨੂੰ ਵੈਸਟਰਨ ਡਰੈੱਸ ਵਿਚ ਜ਼ਿਆਦਾਤਰ ਫਰਾਕ, ਟਾਪ ਤੇ ਵੈਸਟਰਨ ਡਰੈੱਸਾਂ ਪਸੰਦ ਆ ਰਹੇ ਹਨ। ਦੂਜੇ ਪਾਸੇ ਇੰਡੀਅਨ ਡਰੈੱਸ ਵਿਚ ਮੁਟਿਆਰਾਂ ਅਤੇ ਔਰਤਾਂ ਨੂੰ ਸਾੜ੍ਹੀ ਨਾਲ ਫਰਿੱਲ ਸਲੀਵਜ਼ ਵਾਲੇ ਡਿਜ਼ਾਈਨਰ ਬਲਾਊਜ਼ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ।
ਫਰਿੱਲ ਸਲੀਵਜ਼ ਬਣਾਉਣ ਲਈ ਕੱਪੜੇ ਨੂੰ ਪਹਿਲਾਂ ਫਰਿੱਲ ਦੇ ਆਕਾਰ ਵਿਚ ਕੱਟਿਆ ਜਾਂਦਾ ਹੈ ਅਤੇ ਫਿਰ ਇਸਨੂੰ ਡਰੈੱਸ ਦੇ ਕਿਨਾਰੇ ਜਾਂ ਸਲੀਵਜ਼ ’ਤੇ ਿਸਲਾਈ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੇ ਡਰੈੱਸ ਨੂੰ ਮੁਟਿਆਰਾਂ ਕੈਜੁਅਲ ਤੋਂ ਲੈ ਕੇ ਖਾਸ ਮੌਕਿਆਂ ’ਤੇ ਵੀ ਪਹਿਨਣਾ ਪਸੰਦ ਕਰਦੀਆਂ ਹਨ। ਫਲਾਵਰ ਪ੍ਰਿੰਟਿਡ ਡਰੈੱਸ ਵਿਚ ਫਰਿੱਲ ਸਲੀਵਜ਼ ਮੁਟਿਆਰਾਂ ਨੂੰ ਬਹੁਤ ਕੂਲ ਲੁਕ ਦਿੰਦੇ ਹਨ। ਇਸ ਤਰ੍ਹਾਂ ਦੀਆਂ ਡਰੈੱਸਾਂ ਨੂੰ ਮੁਟਿਆਰਾਂ ਆਊਟਿੰਗ, ਪਿਕਨਿਕ ਅਤੇ ਸ਼ਾਪਿੰਗ ਦੌਰਾਨ ਪਹਿਨਣਾ ਪਸੰਦ ਕਰ ਰਹੀਆਂ ਹਨ। ਦੂਜੇ ਪਾਸੇ ਪਲੇਨ ਡਿਜ਼ਾਈਨ ਦੇ ਟਾਪ ਅਤੇ ਵੈਸਟਰਨ ਡਰੈੱਸ ਵਿਚ ਫਰਿੱਲ ਸਲੀਵਜ਼ ਮੁਟਿਆਰਾਂ ਨੂੰ ਬਹੁਤ ਸਟਾਈਲਿਸ਼ ਲੁਕ ਦਿੰਦੇ ਹਨ।
ਇਸ ਤਰ੍ਹਾਂ ਦੇ ਟਾਪ ਨੂੰ ਮੁਟਿਆਰਾਂ ਜੀਨਸ ਅਤੇ ਫਾਰਮਲ ਪੈਂਟ ਨਾਲ ਦਫਤਰ, ਮੀਟਿੰਗ ਅਤੇ ਇੰਟਰਵਿਊ ਆਦਿ ਵਿਚ ਪਹਿਨ ਰਹੀਆਂ ਹਨ। ਫਰਿੱਲ ਸਲੀਵਜ਼ ਬਲਾਊਜ਼ ਨੂੰ ਬਹੁਤ ਸਟਾਈਲਿਸ਼ ਬਣਾਉਂਦੀ ਹੈ। ਇਸ ਤਰ੍ਹਾਂ ਨਾਲ ਬਲਾਊਜ਼ ਨੂੰ ਔਰਤਾਂ ਸਾੜ੍ਹੀ ਦੇ ਨਾਲ ਵਿਆਹ ਤੇ ਹੋਰ ਖਾਸ ਮੌਕਿਆਂ ਦੌਰਾਨ ਕੈਰੀ ਕਰ ਕੇ ਆਪਣੀ ਲੁਕ ਨੂੰ ਦੂਜਿਆਂ ਨਾਲੋਂ ਵੱਖਰੀ ਅਤੇ ਕਲਾਸੀ ਬਣਾ ਰਹੀਆਂ ਹਨ।
ਦੂਜੇ ਪਾਸੇ ਬਾਜ਼ਾਰਾਂ ਵਿਚ ਫਰਿੱਲ ਸਲੀਵਜ਼ ਵਿਚ ਤਰ੍ਹਾਂ-ਤਰ੍ਹਾਂ ਦੀਆਂ ਡਰੈੱਸਾਂ ਮਿਲ ਰਹੀਆਂ ਹਨ। ਕੁਝ ਮੁਟਿਆਰਾਂ ਨੂੰ ਫਰਿੱਲ ਸਲੀਵਜ਼ ਦੇ ਨਾਲ-ਨਾਲ ਫਰਿੱਲ ਡਿਜ਼ਾਈਨ ਦੀਆਂ ਫਰਾਕਾਂ ਅਤੇ ਟਾਪ ਵੀ ਪਸੰਦ ਆ ਰਹੇ ਹਨ। ਇਸ ਤਰ੍ਹਾਂ ਦੀਆਂ ਡਰੈੱਸਾਂ ਗਰਮੀਆਂ ਵਿਚ ਮੁਟਿਆਰਾਂ ਦੀ ਬੈਸਟ ਚੁਆਇਸ ਬਣੇ ਹੋਏ ਹਨ। ਇਹ ਮੁਟਿਆਰਾਂ ਨੂੰ ਸੁੰਦਰ ਦਿਖਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਗਰਮੀਆਂ ਤੋਂ ਵੀ ਰਾਹਤ ਪਹੁੰਚਾਉਂਦੇ ਹਨ।