ਮੁਟਿਆਰਾਂ ਦੀ ਪਸੰਦ ਬਣੀ ‘ਫਾਰਮਲ ਸ਼ਰਟ’
Wednesday, Jun 11, 2025 - 12:18 PM (IST)

ਮੁੰਬਈ- ਪੱਛਮੀ ਪਹਿਰਾਵੇ ਵਿਚ ਮੁਟਿਆਰਾਂ ਨੂੰ ਟੀ-ਸ਼ਰਟ ਅਤੇ ਟਾਪ ਨਾਲੋਂ ਵੱਧ ਫਾਰਮਲ ਸ਼ਰਟ ਪਹਿਨਣਾ ਪਸੰਦ ਹੁੁੰਦਾ ਹੈ ਕਿਉਂਕਿ ਜਿਥੇ ਟੀ-ਸ਼ਰਟ ਅਤੇ ਟਾਪ ਉਨ੍ਹਾਂ ਨੂੰ ਕੈਜੂਅਲ ਲੁਕ ਦਿੰਦੇ ਹਨ ਉਥੇ ਫਾਰਮਲ ਸ਼ਰਟ ਮੁਟਿਆਰਾਂ ਨੂੰ ਪ੍ਰੋਫੈਸ਼ਨਲ ਅਤੇ ਕੈਜੂਅਲ ਦੋਵੇਂ ਤਰ੍ਹਾਂ ਦੀ ਲੁਕ ਦਿੰਦੀ ਹੈ। ਇਹੋ ਕਾਰਨ ਹੈ ਕਿ ਮੁਟਿਆਰਾਂ ਫਾਰਮਲ ਸ਼ਰਟ ਨੂੰ ਜ਼ਿਆਦਾ ਪਸੰਦ ਕਰ ਰਹੀਆਂ ਹਨ। ਉਥੇ ਅੱਜਕੱਲ ਮਾਰਕੀਟ ਵਿਚ ਤਰ੍ਹਾਂ-ਤਰ੍ਹਾਂ ਦੀਆਂ ਫਾਰਮਲ ਸ਼ਰਟਾਂ ਮਿਲ ਜਾਂਦੀਆਂ ਹਨ ਜਿਨ੍ਹਾਂ ਨੂੰ ਮੁਟਿਆਰਾਂ ਆਪਣੀ ਪਸੰਦ ਅਤੇ ਮੌਕੇ ਦੇ ਹਿਸਾਬ ਨਾਲ ਖਰੀਦਣਾ ਪਸੰਦ ਕਰ ਰਹੀਆਂ ਹਨ।
ਮੁਟਿਆਰਾਂ ਨੂੰ ਜ਼ਿਆਦਾਤਰ ਹਲਕੇ ਰੰਗ ਦੀ ਪਲੇਨ ਫਾਰਮਲ ਅਤੇ ਲਾਈਨ ਪ੍ਰਿੰਟਿਡ ਸ਼ਰਟਾਂ ਜ਼ਿਆਦਾ ਪਸੰਦ ਆ ਰਹੀਆਂ ਹਨ। ਇਨ੍ਹਾਂ ਫਾਰਮਲ ਸ਼ਰਟਾਂ ਨੂੰ ਮੁਟਿਆਰਾਂ ਕਿਸੇ ਵੀ ਰੰਗ ਦੇ ਬਾਟਮ ਨਾਲ ਆਸਾਨੀ ਨਾਲ ਸਟਾਈਲ ਕਰ ਸਕਦੀਆਂ ਹਨ। ਕੁਝ ਮੁਟਿਆਰਾਂ ਫਾਰਮਲ ਸ਼ਰਟ ਨੂੰ ਫਾਰਮਲ ਪੈਂਟ ਨਾਲ ਪਹਿਨਕੇ ਖੁਦ ਨੂੰ ‘ਲੇਡੀ ਬੌਸ’ ਲੁਕ ਦੇ ਰਹੀਆਂ ਹਨ। ਦੂਜੇ ਪਾਸੇ ਜੀਨਸ ਨਾਲ ਵੀ ਫਾਰਮਲ ਸ਼ਰਟ ਮੁਟਿਆਰਾਂ ਨੂੰ ਬਹੁਤ ਅਟ੍ਰੈਕਟਿਵ ਅਤੇ ਪ੍ਰੋਫੈਸ਼ਨਲ ਲੁਕ ਦਿੰਦੀ ਹੈ। ਖਾਸ ਕਰ ਕੇ ਦਫਤਰ ਜਾਣ ਵਾਲੀਆਂ ਮੁਟਿਆਰਾਂ ਨੂੰ ਇਸ ਤਰ੍ਹਾਂ ਦੀ ਸ਼ਰਟ ਵਿਚ ਦੇਖਿਆ ਜਾ ਸਕਦਾ ਹੈ। ਉਥੇ ਗਰਮੀਆਂ ਦੇ ਮੌਸਮ ਵਿਚ ਖੁਦ ਨੂੰ ਲੁਕ ਦੇਣ ਲਈ ਇਨ੍ਹਾਂ ਸ਼ਰਟਾਂ ਨੂੰ ਮੁਟਿਆਰਾਂ ਸ਼ਾਰਟਸ ਅਤੇ ਸਕਰਟ ਨਾਲ ਵੀ ਸਟਾਈਲ ਕਰ ਰਹੀਆਂ ਹਨ। ਕੁਝ ਮੁਟਿਆਰਾਂ ਨੂੰ ਇਨ੍ਹਾਂ ਸ਼ਰਟਾਂ ਨੂੰ ਸ਼ਰੱਗ ਵਾਂਗ ਵੀ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ। ਫਾਰਮਲ ਸ਼ਰਟ ਇਕ ਆਕਰਸ਼ਕ ਅਤੇ ਸਟਾਈਲਿਸ ਟਾਪ ਹੈ ਜੋ ਵੱਖ-ਵੱਖ ਮੌਕਿਆਂ ’ਤੇ ਪਹਿਨੀ ਜਾ ਸਕਦੀ ਹੈ।
ਗਰਲਜ਼ ਫਾਰਮਲ ਸ਼ਰਟ ਵਿਚ ਆਕਰਸ਼ਕ ਡਿਜ਼ਾਈਨ ਹੁੰਦੇ ਹਨ ਜੋ ਇਸਨੂੰ ਇਕ ਸਟਾਈਲਿਸ਼ ਅਤੇ ਫੈਸ਼ਨੇਬਲ ਬਦਲ ਦਿੰਦੇ ਹਨ। ਖਾਸ ਕਰ ਕੇ ਇਨ੍ਹਾਂ ਸ਼ਰਟਾਂ ਦੀ ਕਾਲਰ ਅਤੇ ਸਲੀਵਸ ਦੇ ਕਫ ਇਨ੍ਹਾਂ ਟਾਪ ਅਤੇ ਟੀ-ਸ਼ਰਟ ਨਾਲੋਂ ਜ਼ਿਆਦਾ ਅਟ੍ਰੈਕਟਿਵ ਬਣਾਉਂਦੇ ਹਨ। ਫਾਰਮਲ ਸ਼ਰਟ ਆਰਾਮਦਾਇਕ ਹੁੰਦੀ ਹੈ ਜਿਸ ਦੇ ਕਾਰਨ ਮੁਟਿਆਰਾਂ ਇਨ੍ਹਾਂ ਦਿਨ ਭਰ ਆਸਾਨੀ ਨਾਲ ਪਹਿਨ ਸਕਦੀਆਂ ਹਨ। ਇਹ ਵੱਖ-ਵੱਖ ਟਾਈਪ ਵਿਚ ਆਉਂਦੀ ਹੈ ਜਿਵੇਂ ਕਿ ਕਲਾਸਿਕ, ਮਾਡਰਨ ਜਾਂ ਟਰੈਂਡੀ। ਫਾਰਮਲ ਸ਼ਰਟ ਕਈ ਪੈਟਰਨ ਵਿਚ ਆਉਂਦੀ ਹੈ ਜਿਵੇਂ ਚੈਕਰਡ ਸ਼ਰਟ ਇਕ ਆਕਰਸ਼ਕ ਅਤੇ ਸਟਾਈਲਿਸ਼ ਬਦਲ ਹੈ ਜਿਸਨੂੰ ਮੁਟਿਆਰਾਂ ਫਾਰਮਲ ਅਤੇ ਕੈੈਜੂਅਲ ਦੋਵੇਂ ਤਰ੍ਹਾਂ ਨਾਲ ਸਟਾਈਲ ਕਰਦੀਆਂ ਹਨ। ਜੀਓਮੈਟ੍ਰਿਕ ਪੈਟਰਨ ਦੀ ਸ਼ਰਟ ਵੀ ਕਈ ਮੁਟਿਆਰਾਂ ਨੂੰ ਪਹਿਨੇ ਦੇਖਿਆ ਜਾ ਸਕਦਾ ਹੈ।
ਫਲਾਵਰ ਪ੍ਰਿੰਟਿਡ ਫਾਰਮਲ ਸ਼ਰਟ ਨੂੰ ਮੁਟਿਆਰਾਂ ਜ਼ਿਆਦਾਤਰ ਪਿਕਨਿਕ, ਆਊਟਿੰਗ ਆਦਿ ਦੌਰਾਨ ਪਹਿਨਣਾ ਪਸੰਦ ਕਰਦੀਆਂ ਹਨ। ਫਾਰਮਲ ਸ਼ਰਟ ਨੂੰ ਫਾਰਮਲ ਪੈਂਟ ਜਾਂ ਜੀਨਸ ਨਾਲ ਮੁਟਿਆਰਾਂ ਦਫਤਰ, ਮੀਟਿੰਗ, ਇੰਟਰਵਿਊ ਆਦਿ ਵਿਚ ਪਹਿਨਣਾ ਪਸੰਦ ਕਰਦੀਆਂ ਹਨ ਕਿਉਂਕਿ ਇਹ ਉਨ੍ਹਾਂ ਨੂੰ ਪ੍ਰੋਫੈਸ਼ਨਲ ਲੁਕ ਦਿੰਦੀ ਹੈ। ਇਨ੍ਹਾਂ ਨੂੰ ਫਾਰਮਲ ਪਾਰਟੀ ਵਿਚ ਵੀ ਪਹਿਨਿਆ ਜਾ ਸਕਦਾ ਹੈ। ਫਾਰਮਲ ਸ਼ਰਟ ਫਾਰਮਲ ਈਵੈਂਟ ਵਿਚ ਪਹਿਨੀ ਜਾ ਸਕਦੀ ਹੈ ਜਿਵੇਂ ਕਿ ਐਵਾਰਡ ਫੰਕਸ਼ਨ ਜਾਂ ਕਾਨਫਰੰਸ ਆਦਿ। ਇਨ੍ਹਾਂ ਨਾਲ ਮੁਟਿਆਰਾਂ ਆਪਣੀ ਲੁਕ ਨੂੰ ਹੋਰ ਜ਼ਿਆਦਾ ਸਟਾਈਲਿਸ਼ ਬਣਾਉਣ ਲਈ ਵੱਖ-ਵੱਖ ਤਰ੍ਹਾਂ ਦੀ ਜਿਊਲਰੀ ਪਹਿਨਣਾ ਪਸੰਦ ਕਰ ਰਹੀਆਂ ਹਨ ਜਿਵੇਂ ਕਿ ਨੈਕਲੈੱਸ, ਈਅਰਰਿੰਗ, ਬ੍ਰੈਸਲੇਟ, ਰਿੰਗਸ ਆਦਿ। ਇਨ੍ਹਾਂ ਨਾਲ ਮੁਟਿਆਰਾਂ ਅਸੈਸਰੀਜ਼ ਵਿਚ ਘੜੀ ਅਤੇ ਪਰਸ ਕੈਰੀ ਕਰ ਰਹੀਆਂ ਹਨ। ਹੇਅਰ ਸਟਾਈਲ ਵਿਚ ਮੁਟਿਆਰਾਂ ਇਨ੍ਹਾਂ ਨਾਲ ਓਪਨ ਹੇਅਰ ਤੋਂ ਲੈ ਕੇ ਹਾਫ ਪੋਨੀ, ਹਾਈ ਪੋਨੀ, ਸਿੰਪਲ ਪੋਨੀ ਅਤੇ ਗੁੱਤ ਨੂੰ ਵੀ ਸਟਾਈਲ ਕਰ ਰਹੀਆਂ ਹਨ। ਜੂੜਾ ਬਨ ਵੀ ਫਾਰਮਲ ਸ਼ਰਟ ਨਾਲ ਮੁਟਿਆਰਾਂ ਨੂੰ ਕਲਾਸੀ ਲੁਕ ਦਿੰਦਾ ਹੈ। ਫੁਟਵੀਅਰ ਵਿਚ ਮੁਟਿਆਰਾਂ ਇਨ੍ਹਾਂ ਨਾਲ ਫਾਰਮਲ ਸ਼ੂਜ ਤੋਂ ਲੈ ਕੇ ਬੈਲੀ, ਹਾਈ ਹੀਲਸ ਤੇ ਸੈਂਡਲ ਨੂੰ ਪਹਿਨਣਾ ਪਸੰਦ ਕਰ ਰਹੀਆਂ ਹਨ।