ਇਨ੍ਹਾਂ ਕਾਰਨਾਂ ਕਰਕੇ ਔਰਤਾਂ ਨਹੀਂ ਜਾਂਦੀਆਂ ਸ਼ਮਸਾਨ ਘਾਟ

02/09/2018 1:00:23 PM

ਨਵੀਂ ਦਿੱਲੀ— ਅੱਜ ਦੇ ਸਮੇਂ 'ਚ ਜਿੱਥੇ ਔਰਤਾਂ ਹਰ ਖੇਤਰ 'ਚ ਅੱਗੇ ਹਨ। ਉਂਝ ਹੀ ਅੱਜ ਵੀ ਔਰਤਾਂ ਨੂੰ ਕੁਝ ਕੰਮ ਕਰਨ ਦੇ ਅਧਿਕਾਰ ਨਹੀਂ ਹਨ। ਸ਼ਾਸਤਰਾਂ ਮੁਤਾਬਕ ਔਰਤਾਂ ਕੁਝ ਕੰਮ ਨਹੀਂ ਕਰ ਸਕਦੀਆਂ ਜਿਨ੍ਹਾਂ ਵਿਚੋਂ ਅੰਤਿਮ ਸੰਸਕਾਰ ਕਰਨਾ ਵੀ ਇਕ ਹੈ। ਹਿੰਦੂ ਧਰਮ ਦੀ ਮਾਨਤਾ ਦੇ ਮੁਤਾਬਕ ਔਰਤਾਂ ਨੂੰ ਅੰਤਿਮ ਸੰਸਕਾਰ ਕਰਨ ਦਾ ਅਧਿਕਾਰ ਨਹੀਂ ਹੈ। ਔਰਤਾਂ ਨੂੰ ਇਸ ਦਾ ਹੱਕ ਨਾ ਦੇਣ ਕਾਰਨ ਸਿਰਫ ਕੁਝ ਤਥਾਂ 'ਤੇ ਆਧਾਰਿਤ ਹੈ। ਸਦੀਆਂ ਤੋਂ ਇਸ ਪਰੰਪਰਾ ਦਾ ਪਾਲਣ ਕਰ ਰਹੇ ਲੋਕ ਅੱਜ ਦੇ ਇਸ ਮਾਡਰਨ ਸਮੇਂ 'ਚ ਵੀ ਔਰਤਾਂ ਨੂੰ ਸ਼ਮਸ਼ਾਨ 'ਚ ਜਾਣ ਦੀ ਅਨੁਮਤੀ ਨਹੀਂ ਦਿੰਦੇ। ਆਓ ਜਾਣਦੇ ਹਾਂ ਕਿਹੜੇ ਕਾਰਨਾਂ ਕਰ ਕੇ ਔਰਤਾਂ ਦੁਆਰਾ ਅੰਤਿਮ ਸੰਸਕਾਰ ਕਰਨਾ ਵਰਜਿਤ ਮੰਨਿਆ ਜਾਂਦਾ ਹੈ। 
ਔਰਤਾਂ ਦੇ ਸ਼ਮਸ਼ਾਨ ਨਾ ਜਾਣ ਦੀ ਵਜ੍ਹਾ
1. ਰੀਤੀ ਰਿਵਾਜ਼ਾਂ ਦੇ ਮੁਤਾਬਕ ਅੰਤਿਮ ਸੰਸਕਾਰ ਕਰਨ ਤੋਂ ਪਹਿਲਾਂ ਪਰਿਵਾਰ ਦੇ ਮੈਬਰਾਂ ਨੂੰ ਮੁੰਡਣ ਕਰਵਾਉਣਾ ਪੈਂਦਾ ਹੈ, ਜੋ ਕਿ ਔਰਤਾਂ ਨਹੀਂ ਕਰਵਾ ਸਕਦੀਆਂ। ਇਸ ਲਈ ਔਰਤਾਂ ਨੂੰ ਅੰਤਿਮ ਸੰਸਕਾਰ ਨਹੀਂ ਕਰਨ ਦਿੱਤਾ ਜਾਂਦਾ। 
2. ਕਹਿੰਦੇ ਹਨ ਕਿ ਸ਼ਮਸ਼ਾਨ ਘਾਟ 'ਤੇ ਜਾ ਕੇ ਰੋਣ ਨਾਲ ਮਰਣ ਵਾਲੇ ਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਦੀ। ਔਰਤਾਂ ਦਾ ਦਿਲ ਨਾਜ਼ੁਕ ਹੁੰਦਾ ਹੈ। ਜਿਸ ਕਾਰਨ ਉਹ ਜਲਦੀ ਰੋ ਪੈਂਦੀਆਂ ਹਨ। ਇਸ ਕਾਰਨ ਉਨ੍ਹਾਂ ਨੂੰ ਉੱਥੇ ਨਹੀਂ ਜਾਣ ਦਿੱਤਾ ਜਾਂਦਾ। 
3. ਸ਼ਮਸ਼ਾਨ ਘਾਟ 'ਚ ਚਿਤਾ ਨੂੰ ਦੇਖ ਕੇ ਔਰਤਾਂ ਡਰ ਨਾ ਜਾਣ ਇਸ ਲਈ ਵੀ ਉਨ੍ਹਾਂ ਨੂੰ ਸ਼ਮਸ਼ਾਨ ਘਾਟ ਤੋਂ ਦੂਰ ਰੱਖਿਆ ਜਾਂਦਾ ਹੈ।
4. ਅਜਿਹਾ ਮੰਨਿਆ ਜਾਂਦਾ ਹੈ ਕਿ ਸ਼ਮਸ਼ਾਨ ਘਾਟ 'ਚ ਹਰ ਸਮੇਂ ਆਤਮਾ ਦਾ ਵਾਸ ਹੁੰਦਾ ਹੈ, ਜਿਸ ਨਾਲ ਔਰਤਾਂ ਨੂੰ ਸਭ ਤੋਂ ਜ਼ਿਆਦਾ ਖਤਰਾ ਹੁੰਦਾ ਹੈ। ਕਿਉਂਕਿ ਜ਼ਿਆਦਾਤਰ ਆਤਮਾ ਔਰਤਾਂ ਨੂੰ ਹੀ ਆਪਣਾ ਸ਼ਿਕਾਰ ਬਣਾਉਂਦੀਆਂ ਹਨ। ਤਾਂ ਇਸ ਲਈ ਔਰਤਾਂ ਨੂੰ ਸ਼ਮਸ਼ਾਨ ਤੋਂ ਦੂਰ ਰੱਖਿਆ ਜਾਂਦਾ ਹੈ। 


Related News