ਨਹੁੰਆਂ ਨੂੰ ਲੰਬਾ ਅਤੇ ਮਜ਼ਬੂਤ ਬਣਾਉਣ ਲਈ ਅਪਣਾਓ ਇਹ ਟਿਪਸ

12/25/2020 4:09:43 PM

ਨਵੀਂ ਦਿੱਲੀ: ਲੜਕੀਆਂ ਨੂੰ ਲੰਬੇ ਅਤੇ ਮਜ਼ਬੂਤ ਨਹੁੰ ਪਸੰਦ ਹੁੰਦੇ ਹਨ। ਉਂਝ ਵੀ ਅੱਜ-ਕੱਲ ਨੇਲ ਆਰਟ ਬਹੁਤ ਟਰੈਂਡ ’ਚ ਹੈ ਅਤੇ ਇਸ ਦੇ ਲਈ ਨਹੁੰਆਂ ਦਾ ਲੰਬਾ ਹੋਣਾ ਜ਼ਰੂਰੀ ਹੁੰਦਾ ਹੈ ਪਰ ਘਰ ਦੇ ਕੰਮ ਕਰਦੇ ਸਮੇਂ ਹਮੇਸ਼ਾ ਨਹੁੰ ਟੁੱਟ ਜਾਂਦੇ ਹਨ ਅਤੇ ਉਨ੍ਹਾਂ ਦੀ ਚਮਕ ਵੀ ਖਰਾਬ ਹੋ ਜਾਂਦੀ ਹੈ। ਅਜਿਹੇ ’ਚ ਨਹੁੰਆਂ ਨੂੰ ਮਜ਼ਬੂਤ ਬਣਾਉਣ ਲਈ ਤੁਸੀਂ ਕੁਝ ਟਿਪਸ ਅਪਣਾ ਸਕਦੇ ਹੋ। ਆਓ ਜਾਣੋ ਕੁਝ ਟਿਪਸ ਦੇ ਬਾਰੇ...

PunjabKesari
ਜੈਤੂਨ ਦਾ ਤੇਲ: ਨਹੁੰਆ ਨੂੰ ਮਜ਼ਬੂਤ ਬਣਾਈ ਰੱਖਣ ਦੇ ਲਈ ਉਨ੍ਹਾਂ ਦੀ ਮਸਾਜ ਕਰਨੀ ਬਹੁਤ ਜ਼ਰੂਰੀ ਹੈ। ਇਸ ਲਈ 1 ਚਮਚੇ ਜੈਤੂਨ ਦੇ ਤੇਲ ’ਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਮਿਸ਼ਰਣ ਨਾਲ ਨਹੁੰਆ ਦੀ ਮਸਾਜ ਕਰੋ। 

ਇਹ ਵੀ : ਸਰੀਰ ਲਈ ਬੇਹੱਦ ਲਾਭਕਾਰੀ ਹੈ ਸੰਤਰਾ, ਜ਼ਰੂਰ ਕਰੋ ਖੁਰਾਕ ’ਚ ਸ਼ਾਮਲ
ਸੇਬ ਦਾ ਸਿਰਕਾ: ਇਸ ਲਈ 1 ਚੌਥਾਈ ਕੱਪ ਸੇਬ ਦੇ ਸਿਰਕੇ ’ਚ ਬਰਾਬਰ ਮਾਤਰਾ ’ਚ ਜੈਤੂਨ ਦਾ ਤੇਲ ਅਤੇ ਅੱਧਾ ਕੱਪ ਬੀਅਰ ਮਿਕਸ ਕਰੋ। ਇਸ ਮਿਸ਼ਰਣ ’ਚ 10 ਮਿੰਟ ਲਈ ਹੱਥਾਂ ਨੂੰ ਡੁੱਬੋ ਕੇ ਰੱਖੋ ਅਤੇ ਫਿਰ 5 ਮਿੰਟ ਤੱਕ ਨਹੁੰਆਂ ਦੀ ਮਾਲਿਸ਼ ਕਰੋ। ਹਫਤੇ ’ਚ 2 ਵਾਰ ਅਜਿਹਾ ਕਰੋ। ਤੁਹਾਨੂੰ ਅਜਿਹਾ ਕਰਨ ਨਾਲ ਕਾਫ਼ੀ ਫ਼ਾਇਦਾ ਹੋਵੇਗਾ।

PunjabKesari
ਅੰਡਾ ਅਤੇ ਦੁੱਧ: ਅੰਡੇ ਦੇ ਪੀਲੇ ਹਿੱਸੇ ’ਚ ਥੋੜ੍ਹਾ ਜਿਹਾ ਦੁੱਧ ਮਿਲਾ ਕੇ ਮਸਾਜ ਕਰਨ ਨਾਲ ਵੀ ਫ਼ਾਇਦਾ ਹੋਵੇਗਾ।

ਇਹ ਵੀ ਪੜ੍ਹੋ:ਦਿਲ ਦਾ ਮਰੀਜ਼ ਬਣਾ ਦੇਵੇਗੀ ਪ੍ਰੋਟੀਨ ਦੀ ਜ਼ਿਆਦਾ ਵਰਤੋਂ, ਜਾਣੋ ਕਿੰਝ
ਵੈਸਲੀਨ: ਨਹੁੰਆਂ ਨੂੰ ਮਜ਼ਬੂਤ ਅਤੇ ਚਮਕਦਾਰ ਬਣਾਉਣ ਲਈ ਦਿਨ ’ਚ 2 ਵਾਰ ਵੈਸਲੀਨ ਨਾਲ ਮਾਲਿਸ਼ ਕਰੋ।

PunjabKesari
ਨਾਰੀਅਲ ਤੇਲ: ਲੰਬੇ ਅਤੇ ਮਜ਼ਬੂਤ ਨਹੁੰ ਪਾਉਣ ਲਈ ਨਾਰੀਅਲ ਦਾ ਤੇਲ ਬੇਹੱਦ ਲਾਭਕਾਰੀ  ਹੁੰਦਾ ਹੈ। ਇਸ ਨਾਲ ਰਾਤ ਨੂੰ ਸੌਣ ਤੋਂ ਪਹਿਲਾਂ ਨਹੁੰਆਂ ਦੀ ਮਸਾਜ਼ ਕਰੋ।

 


ਨੋਟ: ਤੁਹਾਨੂੰ ਸਾਡਾ ਇਹ ਆਰਟੀਕਲ ਕਿਸ ਤਰ੍ਹਾਂ ਲੱਗਾ ਕੁਮੈਂਟ ਕਰਕੇ ਦੱਸੋ। 


Aarti dhillon

Content Editor

Related News