ਇਨ੍ਹਾਂ ਟਿਪਸ ਨੂੰ ਅਪਣਾ ਕੇ ਬਰਕਰਾਰ ਰੱਖੋ ਚਿਹਰੇ ਦਾ ਨੂਰ

Saturday, Sep 07, 2024 - 06:27 PM (IST)

ਇਨ੍ਹਾਂ ਟਿਪਸ ਨੂੰ ਅਪਣਾ ਕੇ ਬਰਕਰਾਰ ਰੱਖੋ ਚਿਹਰੇ ਦਾ ਨੂਰ

ਜਲੰਧਰ- ਅੱਜ ਘਰ ਤੋਂ ਲੈ ਕੇ ਬਾਹਰ ਤੱਕ ਆਪਣੀ ਹਾਜ਼ਰੀ ਦਰਜ ਕਰਨ ਵਾਲੀਆਂ ਔਰਤਾਂ ਭਲਾ ਖੁਦ ਨੂੰ ਅਣਗੌਲਿਆ ਕਿਵੇਂ ਰੱਖ ਸਕਦੀਆਂ ਹਨ, ਬਸ ਲੋੜ ਹੈ ਤਾਂ ਇਸ ਗੱਲ ਦੀ ਕਿ ਖੁਦ ਨੂੰ ਹੋਰ ਵੀ ਨਿਖਾਰ ਲਿਆ ਜਾਏ, ਅਤੇ ਹੋਰ ਵੀ ਸੁੰਦਰ ਬਣਾ ਲਿਆ ਜਾਏ, ਤਾਂਕਿ ਤੁਹਾਡੇ ਚਿਹਰੇ ਦੀ ਚਮਕ ਹਮੇਸ਼ਾ ਬਰਕਰਾਰ ਰਹੇ।  ਅੱਜ ਦੀਆਂ ਔਰਤਾਂ ਮਲਟੀ-ਟਾਸਕਿੰਗ ਹੋ ਗਈਆਂ ਹਨ, ਫਿਰ ਵੀ ਉਨ੍ਹਾਂ ਨੂੰ ਆਪਣੇ ਲਈ ਸਮਾਂ ਨਹੀਂ ਮਿਲਦਾ ਪਰ ਖੁਦ ਲਈ ਸਮਾਂ ਕੱਢਣਾ ਬਹੁਤ ਜ਼ਰੂਰੀ ਹੈ। ਸੁੰਦਰਤਾ ਬਣਾਈ ਰੱਖਣ ਲਈ ਆਪਣੀ ਰੁਟੀਨ ਵਿਚ ਕੁਝ ਟਿਪਸ ਨੂੰ ਅਪਣਾਉਣਾ ਵੀ ਬਹੁਤ ਜ਼ਰੂਰੀ ਹੈ।

ਵੱਧ ਤੋਂ ਵੱਧ ਪਾਣੀ ਪੀਓ
ਚਮੜੀ ਦੀ ਸਾਂਵਲੀ ਰੰਗਤ, ਡ੍ਰਾਈ ਸਕਿਨ, ਥਕਾਵਟ, ਡੀਹਾਈਡ੍ਰੇਸ਼ਨ ਵਰਗੀਆਂ ਸਮੱਸਿਆਵਾਂ ਦਾ ਇਕ ਹੀ ਕਾਰਗਰ ਉਪਾਅ ਹੈ ਵੱਧ ਤੋਂ ਵੱਧ ਪਾਣੀ ਪੀਣਾ, ਕਿਉਂਕਿ ਵੱਧ ਪਾਣੀ ਪੀਣ ਅਤੇ ਅਲਕੋਹਲ ਨੂੰ ਨਜ਼ਰਅੰਦਾਜ਼ ਕਰਨ ’ਤੇ ਤੁਸੀਂ ਖੁਦ ਆਪਣੀ ਚਮੜੀ ’ਤੇ ਚਮਕਦਾਰ ਦੇਖ ਸਕੋਗੇ। ਜ਼ਿਆਦਾ ਪਾਣੀ ਵਾਲੇ ਫਲ ਖਾਓ, ਇਹ ਤੁਹਾਡੇ ਸਰੀਰ ’ਚ ਪਾਣੀ ਦੀ ਮਾਤਰਾ ਨੂੰ ਘੱਟ ਨਹੀਂ ਹੋਣ ਦਿੰਦੇ। ਇਸ ਨਾਲ ਚਮੜੀ ਦਾ ਨਿਖਾਰ ਬਣਿਆ ਰਹਿੰਦਾ ਹੈ ਤੇ ਸਰੀਰ ਤਰੋਤਾਜ਼ਾ ਰਹਿੰਦਾ ਹੈ। 

ਫੇਸ ਮਾਸਕ
ਮੁਆਇਸਚਰਾਈਜ਼ਿੰਗ ਫੇਸ ਮਾਸਕ ਆਪਣੇ ਚਿਹਰੇ ’ਤੇ ਲਗਾਓ ਅਤੇ ਕੁਝ ਦੇਰ ਦੇ ਲਈ ਉਸ ਨੂੰ ਛੱਡ ਦਿਓ। ਇਹ ਤੁਹਾਡੇ ਚਿਹਰੇ ਦੀ ਚਮੜੀ ਦੀ ਚਮਕ ਨੂੰ ਬਰਕਰਾਰ ਰੱਖਦਾ ਹੈ, ਨਾਲ ਹੀ ਰੋਮਾਂ ਨੂੰ ਵੀ ਖੋਲ੍ਹਦਾ ਹੈ। ਇਹ ਚਮੜੀ ਦੀ ਰੰਗਤ ਨੂੰ ਵੀ ਸੁਧਾਰਦਾ ਹੈ। ਇਸ ਲਈ ਆਪਣੀ ਸਕਿਨ ਟਾਈਪ ਦੇ ਅਨੁਸਾਰ ਹੀ ਫੇਸ ਮਾਸਕ ਦੀ ਵਰਤੋਂ ਕਰੋ।

ਐਂਟੀ ਆਕਸੀਡੈਂਟ
ਤੁਹਾਡੀ ਫੂਡ ਹੈਬਿਟਸ  ਤੁਹਾਡੀ ਸਕਿਨ ਰਾਹੀਂ ਰਿਫਲੈਕਟ ਹੁੰਦੀ ਹੈ, ਇਸ ਲਈ ਸਮੇਂ-ਸਮੇਂ ’ਤੇ ਆਪਣੀ ਡਾਈਟ ’ਚ ਬਦਲਾਅ ਕਰਦੇ ਰਹਿਣਾ ਹੀ ਤੁਹਾਡੀ ਹੈਲਥ ਲਈ ਇਕ ਚੰਗਾ ਤਰੀਕਾ ਹੈ। ਇਹੀ ਨਹੀਂ ਹੈਲਦੀ ਡਾਈਟ ਐਕਨੇ ਅਤੇ ਪਿੰਪਲਸ ਦੂਰ ਕਰਨ ’ਚ ਵੀ ਕਾਫੀ ਹੈਲਪਫੁੱਲ ਹੁੰਦਾ ਹੈ। ਇਹ ਬਾਡੀ ’ਚ ਹਾਰਮੋਨਸ ਨੂੰ ਸੰਤੁਲਿਤ ਰੱਖਣ ’ਚ ਵੀ ਸਹਾਈ ਹੁੰਦਾ ਹੈ, ਕਿਉਂਕਿ ਫੂਡ ’ਚ ਐਂਟੀ ਆਕਸੀਡੈਂਟ ਦੀ ਮਾਤਰਾ ਸਕਿਨ ਨੂੰ ਹੈਲਦੀ ਬਣਾਈ ਰੱਖਣ ’ਚ ਸਹਾਈ  ਹੁੰਦੀ ਹੈ। ਇਸ ਲਈ ਆਪਣੀ ਡਾਈਟ ’ਚ ਡਾਰਕ ਚਾਕਲੇਟ ਅਤੇ ਫ੍ਰੈਂਚ ਬੀਨਸ ਵਰਗੇ ਫੂਡ ਸ਼ਾਮਲ ਕਰੋ।

ਢੁਕਵੀਂ ਨੀਂਦ ਲਓ
ਚੰਗੀ ਨੀਂਦ ਲੈਣਾ ਫੇਸ ਲਈ ਸਭ ਤੋਂ ਬਿਹਤਰ ਬਿਊਟੀ ਟਿਪ ਹੈ,  ਜਦੋਂ ਤੁਸੀਂ ਪੂਰੀ ਨੀਂਦ ਨਹੀਂ ਲੈ ਪਾਉਂਦੇ ਤਾਂ ਤੁਹਾਡੀ ਬਾਡੀ ਪੂਰੇ ਦਿਨ ਦੀ ਥਕਾਵਟ ਨੂੰ ਰਿਕਵਰ ਨਹੀਂ ਕਰ ਪਾਉਂਦੀ। ਇਸ ਤੋਂ ਇਲਾਵਾ ਨੀਂਦ ਦੀ ਕਮੀ ਨਾਲ ਥਕਾਵਟ, ਅੱਖਾਂ ਦੇ ਹੇਠਾਂ ਕਾਲੇ ਘੇਰੇ ਹੋ ਜਾਂਦੇ ਹਨ, ਜੋ ਉਮਰ ਤੋਂ ਪਹਿਲਾਂ ਹੀ ਬੁੱਢਾ ਬਣਾ ਦਿੰਦੇ ਹਨ। ਭਾਵੇਂ ਹੀ ਤੁਸੀਂ ਬਹੁਤ ਰੁੱਝੇ ਰਹਿੰਦੇ ਹੋ ਪਰ ਥੋੜ੍ਹਾ ਸਮਾਂ ਆਪਣੇ ਲਈ ਵੀ ਕੱਢੋ ਅਤੇ ਬਾਡੀ ਨੂੰ ਰਿਲੈਕਸ ਕਰਨ ਦਿਓ। ਥੋੜ੍ਹਾ ਸ਼ਾਂਤ ਸਮਾਂ ਕੱਢ ਕੇ ਚੰਗੀ ਸਕੂਨ ਭਰੀ ਨੀਂਦ ਲਓ।


author

Tarsem Singh

Content Editor

Related News