ਗਰਮੀਆਂ ’ਚ ਮੁਟਿਆਰਾਂ ਦੀ ਪਸੰਦ ਬਣੀ ਫਲਾਵਰ ਪ੍ਰਿੰਟਿਡ ਫਲੇਅਰਡ ਡਰੈੱਸ

Sunday, Jun 08, 2025 - 11:33 AM (IST)

ਗਰਮੀਆਂ ’ਚ ਮੁਟਿਆਰਾਂ ਦੀ ਪਸੰਦ ਬਣੀ ਫਲਾਵਰ ਪ੍ਰਿੰਟਿਡ ਫਲੇਅਰਡ ਡਰੈੱਸ

ਮੁੰਬਈ- ਗਰਮੀਆਂ ਵਿਚ ਮੁਟਿਆਰਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਫਲਾਵਰ ਪ੍ਰਿੰਟਿਡ ਡਰੈੱਸਾਂ ਵਿਚ ਦੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਨੂੰ ਕੂਲ ਦਿਖਾਉਣ ਦੇ ਨਾਲ-ਨਾਲ ਉਨ੍ਹਾਂ ਦੀ ਖੂਬਸੂਰਤੀ ਨੂੰ ਚਾਰ ਚੰਦ ਲਗਾਉਂਦੀਆਂ ਹਨ। ਅੱਜਕੱਲ ਫਲੇਅਰਡ ਡਿਜ਼ਾਈਨ ਬਹੁਤ ਟਰੈਂਡ ਵਿਚ ਹਨ ਜਿਸਦੇ ਕਾਰਨ ਮੁਟਿਆਰਾਂ ਨੂੰ ਇਸ ਡਿਜ਼ਾਈਨ ਦੀਆਂ ਵੱਖ-ਵੱਖ ਡਰੈੱਸਾਂ ਪਸੰਦ ਆ ਰਹੀਆਂ ਹਨ। ਗਰਮੀਆਂ ਵਿਚ ਫਲਾਵਰ ਪ੍ਰਿੰਟਿਡ ਫਲੇਅਰਡ ਡਿਜ਼ਾਈਨ ਵਾਲੀਆਂ ਡਰੈੱਸਾਂ ਮੁਟਿਆਰਾਂ ਲਈ ਇਕ ਆਕਰਸ਼ਕ ਅਕੇ ਫੈਸ਼ਨੇਬਲ ਬਦਲ ਬਣੀਆਂ ਹੋਈਆਂ ਹਨ ਜੋ ਵੱਖ-ਵੱਖ ਮੌਕਿਆਂ ਜਿਵੇਂ ਸ਼ਾਪਿੰਗ, ਆਊਟਿੰਗ, ਪਿਕਨਿਕ, ਦਫਤਰ, ਪਾਰਟੀ ਆਦਿ ਵਿਚ ਪਹਿਨੀਆਂ ਜਾ ਸਕਦੀਆਂ ਹਨ।

ਇਨ੍ਹਾਂ ਡਰੈੱਸਾਂ ਵਿਚ ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਦੇ ਪ੍ਰਿੰਟ ਹੁੰਦੇ ਹਨ। ਇਨ੍ਹਾਂ ਵਿਚ ਇਕ ਫਲੇਅਰ ਡਿਜ਼ਾਈਨ ਹੁੰਦਾ ਹੈ ਜੋ ਇਸਨੂੰ ਇਕ ਆਕਰਸ਼ਕ ਅਤੇ ਸਟਾਈਲਿਸ਼ ਲੁਕ ਦਿੰਦਾ ਹੈ। ਫਲਾਵਰ ਪ੍ਰਿੰਟਿਡ ਫਲੇਅਰਡ ਡਿਜ਼ਾਈਨ ਡਰੈੱਸਾਂ ਆਰਾਮਦਾਇਕ ਹੁੰਦੀਆਂ ਹਨ ਜਿਨ੍ਹਾਂ ਨੂੰ ਮੁਟਿਆਰਾਂ ਪੂਰਾ ਦਿਨ ਪਹਿਨ ਸਕਦੀਆਂ ਹਨ। ਫਲਾਵਰ ਪ੍ਰਿੰਟਿਡ ਫਲੇਅਰ ਡਰੈੱਸਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ। ਇਨ੍ਹਾਂ ਵਿਚ ਮੈਕਸੀ ਡਰੈੱਸ ਇਕ ਲੰਬੀ ਡਰੈੱਸ ਹੁੰਦੀ ਹੈ ਜੋ ਫਲਾਵਰ ਪ੍ਰਿੰਟਿਡ ਫਲੇਅਰ ਡਿਜ਼ਾਈਨ ਵਿਚ ਆਉਂਦੀ ਹੈ। ਇਸੇ ਤਰ੍ਹਾਂ ਮਿੱਡੀ, ਮਿਨੀ ਡਰੈੱਸ, ਏ-ਲਾਈਨ ਡਰੈੱਸ, ਪਾਰਟੀ ਵੀਅਰ ਡਰੈੱਸ, ਫਰਾਕ, ਗਾਊਨ ਅਤੇ ਸ਼ਾਰਟ ਡਰੈੱਸ ਵੀ ਫਲਾਵਰ ਪ੍ਰਿੰਟਿਡ ਡਿਜ਼ਾਈਨ ਵਿਚ ਆਉਂਦੀਆਂ ਹਨ। ਇਸ ਡਿਜ਼ਾਈਨ ਵਾਲੀਆਂ ਡਰੈੱਸਾਂ ਵਿਚ ਹੇਠਾਂ ਵੱਲ ਫੈਲਾਅ ਹੁੰਦਾ ਹੈ ਜੋ ਇਸਨੂੰ ਇਕ ਆਕਰਸ਼ਕ ਅਤੇ ਫੈਸ਼ਨੇਬਲ ਲੁਕ ਦਿੰਦਾ ਹੈ। ਫਲੇਅਰ ਡਿਜ਼ਾਈਨ ਡਰੈੱਸ 2 ਤਰ੍ਹਾਂ ਦੇ ਪੈਟਰਨ ਵਿਚ ਆਉਂਦੇ ਹਨ ਜਿਨ੍ਹਾਂ ਵਿਚ ਇਕ ਸਰਕਲ ਆਕਾਰ ਦਾ ਫੈਲਾਅ ਹੁੰਦਾ ਹੈ ਅਤੇ ਇਕ ਏ ਆਕਾਰ ਦਾ।

ਇਹ ਡ੍ਰੈਸਿਜ਼ ਕਈ ਤਰ੍ਹਾਂ ਦੀ ਸਲੀਵਸ ਅਤੇ ਨੈੱਕਲਾਈਨ ਡਿਜ਼ਾਈਨ ਵਿਚ ਆਉਂਦੇ ਹਨ ਜਿਨ੍ਹਾਂ ਵਿਚ ਮੁਟਿਆਰਾਂ ਸਭ ਤੋਂ ਜ਼ਿਆਦਾ ਆਫ ਸ਼ੋਲਡਰ, ਸਟ੍ਰੈਪ ਡਿਜ਼ਾਈਨ, ਹਾਲਟਰ ਨੈੱਕ, ਫਲੇਅਰਡ ਸਲੀਵਸ ਅਤੇ ਵੀ-ਨੈੱਕਲਾਈਨ ਦੀ ਡ੍ਰੈਸਿਜ਼ ਨੂੰ ਪਸੰਦ ਕਰ ਰਹੀਆਂ ਹਨ। ਗਰਮੀਆਂ ਵਿਚ ਮੁਟਿਆਰਾਂ ਫਲਾਵਰ ਪ੍ਰਿੰਟਿਡ ਡਰੈੱਸਾਂ ਨੂੰ ਬਹੁਤ ਪਸੰਦ ਕਰ ਰਹੀਆਂ ਹਨ ਕਿਉਂਕਿ ਇਹ ਉਨ੍ਹਾਂ ਨੂੰ ਗਰਮੀ ਦੇ ਮੌਸਮ ਵਿਚ ਰਾਹਤ ਦਿੰਦੀਆਂ ਹਨ। ਮੁਟਿਆਰਾਂ ਆਪਣੀ ਲੁਕ ਨੂੰ ਹੋਰ ਵੀ ਖੂਬਸੂਰਤ ਬਣਾਉਣ ਲਈ ਇਨ੍ਹਾਂ ਦੇ ਨਾਲ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਦੀ ਲਾਈਟ ਮੈਚਿੰਗ ਜਾਂ ਮਲਟੀਕਲਰ ਜਿਊਲਰੀ ਨੂੰ ਟਰਾਈ ਕਰ ਰਹੀਆਂ ਹਨ। ਐਸਸਰੀਜ਼ ਵਿਚ ਮੁਟਿਆਰਾਂ ਨੂੰ ਇਨ੍ਹਾਂ ਨਾਲ ਹੈਂਡਬੈਗ, ਕੈਪ, ਵਾਚ, ਸਕਾਰਫ ਆਦਿ ਸਟਾਈਲ ਕੀਤੇ ਦੇਖਿਆ ਜਾ ਸਕਦਾ ਹੈ।


author

cherry

Content Editor

Related News