ਪਤਨੀ ਕਦੇ ਨਹੀਂ ਬਦਲ ਪਾਉਂਦੀ ਪਤੀ ਦੀਆਂ ਇਹ 5 ਆਦਤਾਂ

Friday, Jul 20, 2018 - 01:50 PM (IST)

ਪਤਨੀ ਕਦੇ ਨਹੀਂ ਬਦਲ ਪਾਉਂਦੀ ਪਤੀ ਦੀਆਂ ਇਹ 5 ਆਦਤਾਂ

ਨਵੀਂ ਦਿੱਲੀ— ਸਾਰਿਆਂ ਦਾ ਮੰਨਣਾ ਹੈ ਕਿ ਜਦੋਂ ਕਿਸੇ ਲੜਕੇ ਦੀ ਜ਼ਿੰਦਗੀ 'ਚ ਕੋਈ ਲੜਕੀ ਆ ਜਾਂਦੀ ਹੈ ਤਾਂ ਉਸ 'ਚ ਬਹੁਤ ਬਦਲਾਅ ਆ ਜਾਂਦੇ ਹਨ। ਉਹ ਆਪਣੀ ਪਾਰਟਨਰ ਦੀਆਂ ਸਾਰੀਆਂ ਗੱਲਾਂ ਮੰਨਣ ਲੱਗਦਾ ਹੈ ਪਰ ਲੜਕਿਆਂ 'ਚ ਕੁਝ ਅਜਿਹੀਆਂ ਆਦਤਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਉਹ ਕਦੇ ਵੀ ਨਹੀਂ ਬਦਲ ਪਾਉਂਦੀ। ਇਸ ਲਈ ਉਹ ਜਿੰਨੀ ਵੀ ਕੋਸ਼ਿਸ਼ ਕਰ ਲਵੇ ਉਹ ਸਫਲ ਨਹੀਂ ਹੋ ਪਾਉਂਦੀ। ਅੱਜ ਅਸੀਂ ਤੁਹਾਨੂੰ ਲੜਕਿਆਂ ਦੀਆਂ ਅਜਿਹੀਆਂ ਆਦਤਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਸ਼ਾਇਦ ਹੀ ਬਦਲ ਪਾਓ।
1. ਕ੍ਰਿਕਟ ਨਾਲ ਪਿਆਰ
ਲੜਕਿਆਂ ਨੂੰ ਕ੍ਰਿਕਟ ਦੇਖਣਾ ਬਹੁਤ ਪਸੰਦ ਹੁੰਦਾ ਹੈ। ਖਾਸਤੌਰ 'ਤੇ ਜਦੋਂ ਵਰਲਡ ਕੱਪ ਮੈਚ ਹੋਵੇ ਉਹ ਸਪੈਸ਼ਲ ਦਫਤਰ 'ਚੋਂ ਛੁੱਟੀ ਲੈਂਦੇ ਹਨ। ਕ੍ਰਿਕਟ ਦਾ ਮੈਚ ਦੇਖਦੇ ਹੋਏ ਆਪਣੇ ਪਾਰਟਨਰ ਨੂੰ ਆਪਣੇ ਵੱਲ ਆਕਰਸ਼ਤ ਕਰਨ ਦੀ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਪਰ ਉਨ੍ਹਾਂ ਦਾ ਧਿਆਨ ਨਹੀਂ ਹਟੇਗਾ।
2. ਮਾਂ ਨਾਲ ਤੁਲਨਾ
ਮਰਦਾਂ 'ਚ ਇਕ ਬਹੁਤ ਮਾੜੀ ਆਦਤ ਹੁੰਦੀ ਹੈ ਆਪਣੀ ਮਾਂ ਨਾਲ ਤੁਲਨਾ ਕਰਨ ਦੀ ਆਦਤ। ਉਹ ਹਰ ਛੋਟੀ-ਛੋਟੀ ਗੱਲ 'ਤੇ ਆਪਣੀ ਪਤਨੀ ਦੀ ਮਾਂ ਨਾਲ ਤੁਲਨਾ ਕਰਨ ਲੱਗਦੇ ਹਨ ਖਾਸ ਤੌਰ 'ਤੇ ਖਾਣੇ ਨੂੰ ਲੈ ਕੇ ਕਿ ਤੁਸੀਂ ਮੇਰੀ ਮਾਂ ਵਰਗਾ ਸੁਆਦ ਖਾਣਾ ਬਣਾ ਹੀ ਨਹੀਂ ਸਕਦੀ।
3. ਝੂਠ ਬੋਲਣ ਦੀ ਆਦਤ
ਪਤਨੀ ਕਦੇ ਵੀ ਆਪਣੇ ਪਾਰਨਟਰ ਦੀ ਝੂਠ ਬੋਲਣ ਦੀ ਆਦਤ ਨਹੀਂ ਛੁਡਾ ਸਕਦੀ। ਮਰਦ ਆਪਣੀ ਪਤਨੀ ਨੂੰ ਖੁਸ਼ ਰੱਖਣ ਅਤੇ ਨੋਕ-ਝੋਕ ਤੋਂ ਬਚਣ ਲਈ ਛੋਟੇ-ਛੋਟੇ ਝੂਠ ਬੋਲਦੀ ਹੀ ਰਹਿੰਦੀ ਹੈ।
4. ਸਮੋਕ ਕਰਨ ਦੀ ਆਦਤ
ਮਰਦਾਂ 'ਚ ਸਭ ਤੋਂ ਵੱਡੀ ਮਾੜੀ ਆਦਤ ਹੁੰਦੀ ਹੈ ਨਸ਼ੇ ਦੀ। ਪਤਨੀ ਕਦੇ ਵੀ ਉਸ ਦੀ ਇਸ ਆਦਤ ਨੂੰ ਛੁਡਾ ਨਹੀਂ ਪਾਉਂਦੀ। ਤੁਹਾਡਾ ਪਤੀ ਚਾਹੇ ਤੁਹਾਡੇ ਸਾਹਮਣੇ ਸਿਗਰੇਟ ਨਾ ਲੈਂਦਾ ਹੋਵੇ ਪਰ ਉਹ ਬਾਹਰ ਜਾ ਕੇ ਤੁਹਾਡੇ ਤੋਂ ਚੋਰੀ ਸਿਗਰੇਟ ਜ਼ਰੂਰ ਪੀਂਦਾ ਹੋਵੇਗਾ।
5. ਦੂਜੀਆਂ ਲੜਕੀਆਂ ਨੂੰ ਦੇਖਣ ਦੀ ਆਦਤ
ਮਰਦਾਂ ਦੀ ਆਪਣੀ ਪਤਨੀ ਚਾਹੇ ਕਿੰਨੀ ਵੀ ਖੂਬਸੂਰਤ ਹੋਵੇ ਪਰ ਉਹ ਦੂਜੀਆਂ ਲੜਕੀਆਂ ਨੂੰ ਦੇਖਣ 'ਚ ਕਦੇ ਵੀ ਪਿੱਛੇ ਨਹੀਂ ਹਟਦੇ। ਚਾਹੇ ਉਹ  ਉਨ੍ਹ੍ਹਾਂ ਨੂੰ ਗਲਤ ਨਜ਼ਰ ਨਾਲ ਨਾ ਦੇਖਦੇ ਹੋਣ। ਉਨ੍ਹਾਂ ਦੀ ਇਸ ਆਦਤ ਨੂੰ ਲੈ ਕੇ ਝੱਗੜਾ ਨਾ ਕਰੋ ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। 

 


Related News