ਪੰਜਾਬ ਵਾਸੀ ਦੇਣ ਧਿਆਨ, ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ ਇਸ ਸੜਕ 'ਤੇ ਲੱਗੀ ਇਹ ਪਾਬੰਦੀ
Wednesday, Apr 23, 2025 - 03:02 PM (IST)

ਜਲੰਧਰ ਛਾਉਣੀ (ਦੁੱਗਲ)- ਛਾਉਣੀ ਬੋਰਡ ਦੀ ਮਾਸਿਕ ਮੀਟਿੰਗ ਬੋਰਡ ਚੇਅਰਮੈਨ ਬ੍ਰਿਗੇਡੀਅਰ ਸੁਨੀਲ ਸੋਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਮੈਂਬਰਾਂ, ਸਕੱਤਰ ਸੀ. ਈ. ਓ. ਓਮ ਪਾਲ ਸਿੰਘ ਨੇ ਲਗਭਗ 5 ਦਰਜਨ ਕੰਮਾਂ ਦਾ ਏਜੰਡਾ ਪੜ੍ਹ ਕੇ ਸੁਣਾਇਆ। ਬੋਰਡ ਮੀਟਿੰਗ ਵਿੱਚ ਬ੍ਰਿਗੇਡੀਅਰ ਅਤੇ ਬੋਰਡ ਚੇਅਰਮੈਨ ਸੁਨੀਲ ਸੋਲ ਨੇ ਇਸ ਗੱਲ 'ਤੇ ਚਿੰਤਾ ਜ਼ਾਹਰ ਕੀਤੀ ਕਿ ਇਲਾਕੇ ਵਿੱਚ ਆਵਾਜਾਈ ਬਹੁਤ ਮਾੜੀ ਹੋ ਗਈ ਹੈ, ਖ਼ਾਸ ਕਰਕੇ ਹਰਦਿਆਲ ਰੋਡ 'ਤੇ, ਚੌਪਾਟੀ ਤੋਂ ਇਸ ਦੇ ਅਗਲੇ ਚੌਰਾਹੇ ਤੱਕ ਸ਼ਾਮ 5 ਤੋਂ ਰਾਤ 8 ਵਜੇ ਤੱਕ ਚਾਰ ਪਹੀਆ ਵਾਹਨਾਂ ਦੀ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ ਗਈ।
ਇਹ ਵੀ ਪੜ੍ਹੋ: ਸ਼ਰਮਸਾਰ ਪੰਜਾਬ! 54 ਸਾਲਾ ਸਿਰਫਿਰੇ ਨੇ ਸਕੀ ਭਤੀਜੀ ਸਣੇ 3 ਕੁੜੀਆਂ ਦੀ ਰੋਲੀ ਪੱਤ, ਖੁੱਲ੍ਹੇ ਭੇਤ ਨੇ ਉਡਾਏ ਸਭ ਦੇ ਹੋਸ਼
ਉਥੇ ਹੀ ਮੀਟਿੰਗ ਵਿੱਚ ਜਨਤਕ ਪ੍ਰਤੀਨਿਧੀ ਸਿਵਲ ਮੈਂਬਰ ਪੁਨੀਤ ਭਾਰਤੀ ਸ਼ੁਕਲਾ ਨੇ ਛਾਉਣੀ ਬੋਰਡ ਅਧੀਨ ਕੰਮ ਕਰਦੇ ਠੇਕਾ ਕਰਮਚਾਰੀਆਂ ਨੂੰ ਪੂਰੀ ਤਨਖ਼ਾਹ ਨਾ ਦੇਣ ਦਾ ਵਿਰੋਧ ਕੀਤਾ, ਜਿਸ 'ਤੇ ਬੋਰਡ ਮੀਟਿੰਗ ਵਿੱਚ ਉਨ੍ਹਾਂ ਕਰਮਚਾਰੀਆਂ ਦੀ ਤਨਖ਼ਾਹ ਵਿਚ 25 ਫ਼ੀਸਦੀ ਵਾਧਾ ਕੀਤਾ ਗਿਆ। ਮੀਟਿੰਗ ਦੌਰਾਨ ਛਾਉਣੀ ਦੇ ਵੱਖ-ਵੱਖ ਇਲਾਕਿਆਂ ਵਿੱਚ ਕਰਾਸ ਸੜਕਾਂ ਅਤੇ ਛਾਉਣੀ ਦੀਆਂ ਕਈ ਟੁੱਟੀਆਂ ਸੜਕਾਂ ਦੀ ਮੁਰੰਮਤ ਵਰਗੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦਿੱਤੀ ਗਈ।
ਬੋਰਡ ਮੀਟਿੰਗ ਤੋਂ ਪਹਿਲਾਂ ਬ੍ਰਿਗੇਡੀਅਰ ਅਤੇ ਬੋਰਡ ਪ੍ਰਧਾਨ ਸੁਰਿੰਦਰ ਸੋਲ ਨੇ ਵੱਖ-ਵੱਖ ਥਾਵਾਂ 'ਤੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸ ਮੌਕੇ ਸੀ. ਈ. ਓ. ਓਮ ਪਾਲ ਸਿੰਘ, ਰਾਜੇਸ਼ ਅਟਵਾਲ, ਇੰਸਪੈਕਟਰ ਸੁਨੀਲ ਪਾਲ, ਵਿਨੋਦ ਵਰਮਾ, ਸੰਜੇ ਅਟਵਾਲ, ਐਸ.ਕੇ. ਯਾਦਵ ਆਦਿ ਮੌਜੂਦ ਸਨ। ਮੀਟਿੰਗ ਵਿੱਚ ਡਾਕ ਬੰਗਲੇ ਦੇ ਨਾਲ ਲੱਗਦੇ ਮੈਰਿਜ ਪੈਲੇਸ ਨੂੰ ਇਕ ਲੱਖ ਅੱਸੀ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਕਿਰਾਏ 'ਤੇ ਦੇਣ ਦਾ ਪ੍ਰਸਤਾਵ ਪਾਸ ਕੀਤਾ ਗਿਆ। ਇਸ ਤੋਂ ਇਲਾਵਾ ਜਵਾਹਰ ਗਾਰਡਨ, ਕੈਂਟ ਪੁਲਸ ਸਟੇਸ਼ਨ, ਸਬਜ਼ੀ ਮੰਡੀ ਅਤੇ ਰਾਮਾ ਮੰਡੀ ਵਿੱਚ ਸੁਲਭ ਪਖਾਨਿਆਂ ਨੂੰ ਠੇਕੇ 'ਤੇ ਦੇਣ ਦਾ ਪ੍ਰਸਤਾਵ ਪਾਸ ਕੀਤੇ ਗਏ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੇ ਪੱਧਰ 'ਤੇ ਅਫ਼ਸਰਾਂ ਦੇ ਤਬਾਦਲੇ, List 'ਚ ਵੇਖੋ ਨਾਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e