ਅੰਜੀਰ ਕਰਦੀ ਹੈ ਕਈ ਬੀਮਾਰੀਆਂ ਦਾ ਇਲਾਜ

Thursday, Apr 13, 2017 - 10:53 AM (IST)

ਨਵੀਂ ਦਿੱਲੀ—ਅੰਜੀਰ ਇਕ ਮਿੱਠਾ ਫਲ ਹੈ ਜੋ ਖਾਣ ''ਚ ਕਾਫੀ ਸੁਆਦ ਹੁੰਦਾ ਹੈ। ਇਸ ''ਚ ਪ੍ਰੋਟੀਨ, ਕੈਲਸ਼ੀਅਮ,ਫਾਸਫੋਰਸ ਅਤੇ ਕਈ ਤੱਤ ਹੁੰਦੇ ਹਨ। ਜੋ ਸਰੀਰ ਦੇ ਲਈ ਕਾਫੀ ਫਾਇਦੇਮੰਦ ਸਾਬਤ ਹੁੰਦੇ ਹੈ। ਇਸ ਤੋਂ ਇਲਾਵਾ ਅੰਜੀਰ ''ਚ ਆਇਰਨ ਵੀ ਕਾਫੀ ਮਾਤਰਾ ''ਚ ਪਾਇਆ ਜਾਂਦਾ ਹੈ। ਜੋ ਸਰੀਰ ''ਚ ਖੂਨ ਦੀ ਕਮੀ ਨੂੰ ਵੀ ਪੂਰਾ ਕਰਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਦੇ ਫਾਇਦੀਆਂ ਬਾਰੇ
1. ਮੂੰਹ ਸੰਬੰਧੀ ਪਰੇਸ਼ਾਨੀ
ਜੇ ਤੁਹਾਡੇ ਮੂੰਹ ''ਚ ਛਾਲੇ ਹੈ ਜਾਂ ਫਿਰ ਮੂੰਹ ਨਾਲ ਜੁੜੀ ਕੋਈ ਵੀ ਪਰੇਸ਼ਾਨੀ ਹੈ ਤਾਂ ਇਸ ਦੇ ਲਈ ਅੰਜੀਰ ਦੇ ਪੱਤੇ ਕਾਫੀ ਫਾਇਦੇਮੰਦ ਹਨ। ਅੰਜੀਰ ਦੇ ਦੋ-ਤਿੰਨ ਪੱਤਿਆਂ ਨੂੰ ਮੂੰਹ ''ਚ ਰੱਖੋ। ਫਿਰ ਇਸ ਨੂੰ ਥੋੜ੍ਹੀ ਦੇਰ ਲਈ ਚਬਾਓ। ਉਸ ਤੋਂ ਬਾਅਦ ਪਾਣੀ ਨਾਲ ਗਰਾਰੇ ਕਰ ਲਓ। ਤੁਹਾਨੂੰ ਕਾਫੀ ਅਰਾਮ ਮਹਿਸੂਸ ਹੋਵੇਗਾ। 
2. ਕਿਡਨੀ ਸਟੋਨ
ਅੰਜੀਰ ''ਚ ਅਜਿਹੇ ਕਈ ਗੁਣ ਮੌਜੂਦ ਹੁੰਦੇ ਹਨ ਜੋ ਕਿਡਨੀ ਸਟੋਨ ਦਾ ਇਲਾਜ ਕਰਨ ''ਚ ਕਾਫੀ ਕਾਰਗਾਰ ਸਾਬਤ ਹੁੰਦੇ ਹਨ। ਅੰਜੀਰ ਦੀਆਂ 6 ਤੋਂ 7 ਪੱਤਿਆਂ ਇਕ ਕੱਪ ਪਾਣੀ ''ਚ ਉਬਾਲ ਲਓ। ਇਸ ਦਾ ਸੇਵਨ ਕਰੋ। ਇੰਝ ਪੂਰਾ ਇਕ ਮਹੀਨੇ ਤੱਕ ਕਰੋ। ਇਸ ਨਾਲ ਕਿਡਨੀ ਸਟੋਨ ਨਿਕਲ ਜਾਵੇਗੀ। 
3. ਮੁਹਾਸੇ
ਚਿਹਰੇ ਦੇ ਮੁਹਾਸਿਆਂ ਨੂੰ ਖਤਮ ਕਰਦੀ ਹੈ ਇਹ ਛੋਟੀ ਜਿਹੀ ਅੰਜੀਰ। ਸਭ ਤੋਂ ਪਹਿਲਾ ਅੰਜੀਰ ਨੂੰ ਪੀਸ ਕੇ ਪੇਸਟ ਬਣਾ ਲਓ। ਉਸ ਤੋਂ ਬਾਅਦ ਪੇਸਟ ਆਪਣੇ ਚਿਹਰੇ ''ਤੇ ਲਗਾਓ। 15-20 ਮਿੰਟਾ ਬਾਅਦ ਚਿਹਰ ਨੂੰ ਪਾਣੀ ਨਾਲ ਧੋ ਲਓ। 
4. ਡਾਇਬੀਟੀਜ਼ 
ਡਾਇਬੀਟੀਜ਼ ''ਚ ਅੰਜੀਰ ਇਕ ਦਵਾਈ ਦੀ ਤਰ੍ਹਾਂ ਕੰਮ ਕਰਦੀ ਹੈ। ਰੋਜ਼ਾਨਾ ਅੰਜੀਰ ਨੂੰ ਸ਼ਹਿਦ ''ਚ ਮਿਲਾ ਕੇ ਖਾਓ। ਇੰਝ ਕਰਨ ਨਾਲ ਤੁਸੀਂ ਡਾਇਬੀਟੀਜ਼ ਨੂੰ ਕਾਫੀ ਹੱਦ ਤੱਕ ਕੰਟਰੋਲ ਕਰ ਸਕਦੇ ਹੋ।
5. ਕਬਜ਼
ਇਨ੍ਹਾਂ ਸਾਰਿਆਂ ਤੋਂ ਇਲਾਵਾ ਅੰਜੀਰ ਕਬਜ਼ ਲਈ ਵੀ ਫਾਇਦੇਮੰਦ ਹੈ। ਕਬਜ਼ ਹੋਣ ''ਤੇ ਅੰਜੀਰ ਨੂੰ ਸ਼ਹਿਦ ''ਚ ਮਿਲਾ ਕੇ ਖਾਓ। ਇਸ ਦੇ ਇਸਤੇਮਾਲ ਨਾਲ ਤੁਹਾਨੂੰ ਕਾਫੀ ਆਰਾਮ ਮਹਿਸੂਸ ਹੋਵੇਗਾ।   


Related News