ਗਰਮੀਆਂ ''ਚ ਬੱਚਿਆਂ ਨੂੰ ਖਿਲਾਓ ਸੁਆਦੀ ਲੇਮਨ ਮੂਸ

05/24/2017 11:30:57 AM

ਨਵੀਂ ਦਿੱਲੀ— ਗਰਮੀਆਂ ''ਚ ਕੁਝ ਨਾ ਕੁਝ ਠੰਡਾ ਖਾਣ ਨੂੰ ਮਨ ਕਰਦਾ ਹੈ ਅੱਜ ਅਸੀਂ ਤੁਹਾਡੇ ਲਈ ਗਰਮੀਆਂ ਦੀ ਖਾਸ ਡਿਸ਼ ਲੇਮਨ ਮੂਸ ਦੀ ਰੈਸਿਪੀ ਲੈ ਕੇ ਆਏ ਹਾਂ ਜੋ ਕਿ ਬਣਾਉਣ ''ਚ ਬਹੁਤ ਹੀ ਆਸਾਨ ਹੈ। ਤੁਸੀਂ ਇਸ ਰੈਸਿਪੀ ਨੂੰ ਬੱਚਿਆਂ ਨੂੰ ਵੀ ਸਕੂਲ ਤੋਂ ਆਉਣ ਤੋਂ ਬਾਅਦ ਸਰਵ ਕਰਕੇ ਖੁਸ਼ ਕਰ ਸਕਦੇ ਹੋ।
ਸਮੱਗਰੀ
- 100 ਗ੍ਰਾਮ ਕਰੀਮ ਚੀਜ਼
- 1/2 ਕੱਪ ਚੀਨੀ
- 11/2 ਕੱਪ ਹੈਵੀ ਕਰੀਮ
- 3 ਚਮਚ ਨਿੰਬੂ ਦਾ ਰਸ 
- 1 ਚਮਚ ਨਿੰਬੂ ਦਾ ਐਕਸਟ੍ਰੈਕਟ 
- 1 ਚਮਚ ਵਨੀਲਾ ਅਕਸਟ੍ਰੈਕਟ
ਬਣਾਉਣ ਦੀ ਵਿਧੀ
1. ਇਕ ਕਟੋਰੀ ''ਚ ਕਰੀਮ ਚੀਜ਼ ਅਤੇ ਅੱਧੀ ਮਾਤਰਾ ਚੀਨੀ ਲੈ ਕੇ ਮਿਕਸ ਕਰੋ। ਇਸ ਨੂੰ ਉਦੋਂ ਤੱਕ ਵੀਟ ਕਰੋ ਜਦੋਂ ਤੱਕ ਕਿ ਇਹ ਮੁਲਾਅਮ ਅਤੇ ਕਰੀਮੀ ਨਾ ਹੋ ਜਾਵੇ।
2. ਫਿਰ ਹੈਵੀ ਕਰੀਮ ਅਤੇ ਬਾਕੀ ਬਚੀ ਹੋਈ ਚੀਨੀ, ਨਿੰਬੂ ਦਾ ਰਸ, ਨਿੰਬੂ ਦਾ ਐਕਸਟ੍ਰੈਕਟ ਅਤੇ ਵਨੀਲਾ ਐਕਸਟ੍ਰੈਕਟ ਲੈ ਕੇ ਹੈਂਡ ਬਲੈਂਡਰ ਨਾਲ ਵੀਟ ਕਰ ਲਓ।
3. ਇਸ ਤੋਂ ਬਾਅਦ ਦੋਹਾਂ ਕਰੀਮ ਮਿਕਸਚਰ ਨੂੰ ਆਪਸ ''ਚ ਮਿਲਾਕੇ ਚੰਗੀ ਤਰ੍ਹਾਂ ਮਿਕਸ ਕਰ ਲਓ। 
4. ਇਸ ਮੂਸ ਦਾ ਇਕ-ਇਕ ਚਮਚ ਸਰਵਿੰਗ ਬਾਊਲ ''ਚ ਜਾਂ ਗਿਲਾਸ ''ਚ ਪਾ ਕੇ ਫਰੀਜ਼ ਕਰ ਲਓ।
5. ਸਰਵ ਕਰਦੇ ਹੋਏ ਇਸ ਨੂੰ ਨਿੰਬੂ ਦੇ ਛਿਲਕੇ ਦੇ ਨਾਲ ਗਾਰਨਿਸ਼ ਕਰ ਲਓ।


Related News