ਸਟੇਟਮੈਂਟ ਰਿੰਗਸ ਦਾ ਫੈਸ਼ਨ

Monday, Jan 16, 2017 - 10:07 AM (IST)

ਸਟੇਟਮੈਂਟ ਰਿੰਗਸ ਦਾ ਫੈਸ਼ਨ

ਮੁੰਬਈ— ਕੱਪੜਿਆਂ ਵਾਂਗ ਐਕਸੈੱਸਰੀਜ਼ ਦਾ ਫੈਸ਼ਨ ਵੀ ਬਦਲਦਾ ਹੀ ਰਹਿੰਦਾ ਹੈ। ਲੜਕੀਆਂ ਹੈਵੀ ਦੀ ਥਾਂ ਫੰਕੀ ਅਤੇ ਸਟ੍ਰੀਟ ਸਟਾਈਲ ਐਕਸੈੱਸਰੀਜ਼ ਨੂੰ ਜ਼ਿਆਦਾ ਪਸੰਦ ਕਰ ਰਹੀਆਂ ਹਨ ਕਿਉਂਕਿ ਇਹ ਪਹਿਨਣ ''ਚ ਬਹੁਤ ਆਸਾਨ ਹੁੰਦੀ ਹੈ। ਭਾਂਵੇ ਹੀ ਤੁਸੀਂ ਆਊਟਫਿਟ ਨੂੰ ਐਕਸੈੱਸਰੀਜ਼ ਪਹਿਨੋ ਜਾਂ ਨਾ ਪਹਿਨੋ ਪਰ ਇਸ ਤੋਂ ਬਿਨਾਂ ਤੁਹਾਡੀ ਮਹਿੰਗੀ ਪੋਸ਼ਾਕ ਵੀ ਗ੍ਰੇਸ ਨਹੀਂ ਕਰਦੀ।
ਇਹ ਤੁਹਾਡੀ ਆਊਟਫਿਟ ਨੂੰ ਪ੍ਰਫੈਕਟ ਲੁਕ ਦਿੰਦੀ ਹੈ ਕਿਉਂਕਿ ਇਹ ਆਊਟਫਿਟ ਨਾਲ ਅਹਿਮ ਰੋਲ ਨਿਭਾਉਂਦੀ ਹੈ। ਐਕਸੈੱਸਰੀਜ਼ ਦਾ ਮਤਲਬ ਸਿਰਫ ਗਲੇ ਦੇ ਨੈਕਲੈੱਸ ਜਾਂ ਕੰਨਾਂ ਦੇ ਝੁਮਕੇ ਅਤੇ ਈਅਰਰਿੰਗ ਨਾਲ ਨਹੀਂ ਸਗੋਂ ਅੱਜਕਲ ਹੱਥ, ਪੈਰ ਅਤੇ ਲੱਕ ਦੀ ਐਕਸੈੱਸਰੀਜ਼ ਵੀ ਖੂਬ ਫੈਸ਼ਨ ''ਚ ਹੈ। ਫੰਕੀ-ਫੰਕੀ ਐਕਸੈੱਸਰੀਜ਼ ''ਚ ਚੋਕਰ, ਬ੍ਰੈਸਲੇਟ, ਬੀਡੇਡ ਨੈਕਲੈੱਸ, ਲੇਅਰਡ ਚੇਨ ਅਤੇ ਰਿੰਗਸ ਬਹੁਤ ਕੁਝ ਸ਼ਮਿਲ ਹੈ। ਰਿੰਗਸ ਵੀ ਤੁਹਾਡੇ ਹੱਥਾਂ ਨੂੰ ਵੱਖਰੀ  ਲੁਕ ਦਿੰਦੀ ਹੈ। ਅੱਜਕਲ ਫੰਕੀ ਲੁਕ ''ਚ ਸ਼ਾਇਨੀ, ਵੱਡੀ ਅਤੇ ਬੋਲਡ ਕਲਾਸੀ ਰਿੰਗਸ ਦਾ ਕ੍ਰੇਜ਼ ਦੇਖਣ ਨੂੰ ਮਿਲਦਾ ਹੈ। ਵੈਸਟਰਨ ਹੋਵੇ ਜਾਂ ਟ੍ਰੈਡੀਸ਼ਨਲ, ਪਾਰਟੀ ਟਾਈਮ ਹੋਵੇ ਤਾਂ ਸਿੰਪਲ ਆਊਟਿੰਗ, ਸਟੇਟਮੈਂਟ ਰਿੰਗ ਨੂੰ ਤੁਸੀਂ ਆਪਣੀ ਆਊਟਫਿਟ ਨਾਲ ਮੈਚ ਕਰ ਕੇ ਪਹਿਨ ਸਕਦੇ ਹੋ।
1. ਮਲਟੀਪਲ ਸਟੇਟਮੈਂਟ
ਮਲਟੀਪਲ ਸਟੇਟਮੈਂਟ ਯਾਨੀ ਕਿ ਬਹੁਤ ਸਾਰੀ। ਅੱਜਕਲ ਹੱਥਾਂ ਦੀਆਂ ਸਾਰੀਆਂ ਉਂਗਲਾਂ ''ਚ ਮਲਟੀਪਲ ਰਿੰਗਸ ਪਹਿਨਣਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਸ ''ਚ ਤੁਸੀਂ ਸਟੋਨ ਅਤੇ ਬਿਨਾਂ ਸਟੋਨ ਦੋਹਾਂ ਤਰ੍ਹਾਂ ਦੇ ਰਿੰਗਸ ਸਿਲੈਕਟ ਕਰ ਸਕਦੇ ਹੋ ਅਤੇ ਫਿਰ ਦੋਹਾਂ ਨੂੰ ਮਿਕਸ ਵੀ ਕਰ ਸਕਦੇ ਹੋ। ਜੇਕਰ ਤੁਸੀਂ ਬੋਲਡ ਲੁਕ ਚਾਹੁੰਦੇ ਹੋ ਤਾਂ ਹੱਥਾਂ ਦੀਆਂ 4 ਉਂਗਲਾਂ ''ਚ ਵੱਡੀ ਰਿੰਗਸ ਦੀ ਚੋਣ ਕਰੋ। ਸਟੋਨ ਕਲਰ ਦੀ ਚੁਆਇਸ ਤੁਸੀਂ ਆਪਣੀ ਆਊਟਫਿਟ ਨਾਲ ਮੈਚ ਕਰ ਸਕਦੇ ਹੋ। ਜੇਕਰ ਤੁਸੀਂ ਸਿੰਗਲ ਰਿੰਗ ਹੀ ਪਹਿਨਣਾ ਚਾਹੁੰਦੇ ਹੋ ਤਾਂ ਇੰਡੈਕਸ ਫਿੰਗਰ ''ਚ ਸਟੋਨ ਵਾਲੀ ਜਾਂ ਵੱਡੀ ਬੋਲਡ ਰਿੰਗ ਬਹੁਤ ਸ਼ਾਨਦਾਰ ਲੱਗਦੀ ਹੈ। ਉਂਝ ਇਸ ਨੂੰ ਤੁਸੀਂ ਸੈਂਟਰ ਫਿੰਗਰ ''ਚ ਵੀ ਟ੍ਰਾਈ ਕਰੋਗੇ ਤਾਂ ਚੰਗੀ ਲੱਗੇਗੀ।
2. ਵਿੰਟਰ ਫੈਸ਼ਨ ਰਿੰਗਸ
ਵਿੰਟਰ ਫੈਸ਼ਨ ਰਿੰਗਸ ਦਾ ਖੂਬ ਟ੍ਰੈਡ ਚੱਲ ਰਿਹਾ ਹੈ। ਮੈਟਲ ''ਚ ਵਿੰਟੇਜ ਵਰਕ ਦੇ ਨਾਲ ਚੰਕੀ ਜੇਮ ਸਟੋਨ ਰਿੰਗ ਤੁਹਾਨੂੰ ਰਾਇਲ-ਸੀ ਲੁਕ ਦਿੰਦੀ ਹੈ। ਅੱਜਕਲ ਮੈਟਲ ਵਰਕ ਵਾਲੀ ਅਤੇ ਵਰਕ ਵਾਲੀ ਅਤੇ ਪਿਚ ਵਿੰਟੇਜ ਰਿੰਗ ਖੂਬ ਚੱਲ ਰਹੀ ਹੈ। ਜੇਕਰ ਤੁਸੀਂ ਸਟੋਨ ਨਹੀਂ ਚਾਹੁੰਦੇ ਤਾਂ ਸਿੰਪਲ ਮੈਟਲ ਸਟਾਈਲ ਰਿੰਗਸ ਵੀ ਪਸੰਦ ਕਰ ਸਕਦੇ ਹੋ। ਵੱਡੇ ਆਕਾਰ ਦੀ ਰਿੰਗ ਦਾ ਫੈਸ਼ਨ ਅੱਜਕਲ ਖੂਬ ਦੇਖਣ ਨੂੰ ਮਿਲ ਰਿਹਾ ਹੈ।
3. ਲੇਅਰਡ ਰਿੰਗਸ
ਲੇਅਰਡ ਰਿੰਗਸ ਅਤੇ ਚੇਨ ਵਾਂਗ ਰਿੰਗਸ ਵੀ ਬਹੁਤ ਅਟ੍ਰੈਕਟਿਵ ਲੱਗਦੀ ਹੈ। ਲੇਅਰਡ ਰਿੰਗਸ ''ਚ ਇਕ ਨਹੀਂ ਸਗੋਂ ਛੋਟੀ-ਛੋਟੀ ਅਤੇ ਸਲੀਕ ਰਿੰਗਸ ਦਾ ਪੂਰਾ ਸੈੱਟ ਹੁੰਦਾ ਹੈ, ਜਿਸ ਨੂੰ ਤੁਸੀਂ ਆਪਣੀਆਂ ਸਾਰੀਆਂ ਉਂਗਲਾਂ ''ਚ ਆਪਣੇ ਹਿਸਾਬ ਨਾਲ ਸੈੱਟ ਕਰ ਸਕਦੇ ਹੋ। 


Related News