Fashion: ਖੂਬਸੂਰਤ ਲੱਗਣ ਲਈ ਤੁਸੀਂ ਵੀ ਟ੍ਰਾਈ ਕਰੋ ਪੋਲਕਾ ਡਾਟ ਡ੍ਰੈੱਸ

09/10/2021 12:14:05 PM

ਪੁਰਾਣੇ ਜ਼ਮਾਨੇ ’ਚ ਪੋਲਕਾ ਡਾਟ ਡ੍ਰੈੱਸ ਕਾਫੀ ਟ੍ਰੈਂਡ ’ਚ ਸੀ। ਇਕ ਵਾਰ ਫਿਰ ਤੋਂ ਇਸ ਦਾ ਟ੍ਰੈਂਡ ਮੁੜ ਆਇਆ ਹੈ। ਬਾਲੀਵੁੱਡ ਹੀਰੋਇਨਾਂ ਤੋਂ ਲੈ ਕੇ ਮਿਡਲ ਕਲਾਸ ਵੂਮੇਨ ਅਤੇ ਗਰਲਸ ਵਿਚ ਪੋਲਕਾ ਡਾਟ ਡ੍ਰੈੱਸ ਦਾ ਕ੍ਰੇਜ਼ ਵੇਖਣ ਨੂੰ ਮਿਲ ਰਿਹਾ ਹੈ। ਐਵਰਗ੍ਰੀਨ ਕਹੀ ਜਾਣ ਵਾਲੀ ਇਹ ਡ੍ਰੈੱਸ ਨਵੇਂ ਰੰਗ ਅਤੇ ਰੂਪ ’ਚ ਫਿਰ ਤੋਂ ਫੈਸ਼ਨ ’ਚ ਆਈ ਹੈ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਤੁਸੀਂ ਕਿਵੇਂ ਪੋਲਕਾ ਡਾਟ ਡ੍ਰੈੱਸ ਟ੍ਰਾਈ ਕਰ ਸਕਦੇ ਹੋ।
ਪੋਲਕਾ ਡਾਟ ਕ੍ਰਾਪ ਟੌਪ
ਪੋਲਕਾ ਡਾਟਸ ਕ੍ਰਾਪ ਟੌਪ ਜਾਂ ਫਿਰ ਟੌਪ ਤੁਸੀਂ ਜੀਨ ਅਤੇ ਸ਼ਾਰਟਸ ਨਾਲ ਪਹਿਨ ਸਕਦੇ ਹੋ। ਇਹ ਤੁਹਾਨੂੰ ਰੇਟ੍ਰੋ ਲੁੱਕ ਦੇਵੇਗਾ। ਹਾਲ ਹੀ ’ਚ ਐਕਟ੍ਰੈੱਸ ਅਨੰਨਿਆ ਪਾਂਡੇ ਬਲੈਕ ਪੋਲਕਾ ਡਾਟ ਡ੍ਰੈੱਸ ਕੈਰੀ ਕੀਤੇ ਨਜ਼ਰ ਆਈ ਸੀ।

Buy white polka dot dress outfit cheap online
ਪੋਲਕਾ ਜੰਪ ਸੂਟ
ਜੰਪ ਸੂਟ ਦੀ ਵੈਰਾਇਟੀ ’ਚ ਪੋਲਕਾ ਡ੍ਰੈੱਸ ਵੀ ਆ ਚੁੱਕੀ ਹੈ। ਤੁਸੀਂ ਚਾਹੋ ਤਾਂ ਡਾਰਕ ਕਲਰ ਜਿਵੇਂ- ਬਲੈਕ, ਰੈੱਡ ਜਾਂ ਫਿਰ ਬਲਿਊ ਪੋਲਕਾ ਡਾਟ ਜੰਪ ਸੂਟ ਟ੍ਰਾਈ ਕਰ ਸਕਦੇ ਹੋ।
ਪੋਲਕਾ ਡਾਟ ਫਰਾਕ
ਬਾਲੀਵੁੱਡ ਐਕਟ੍ਰੈੱਸ ਦੇ ਨਾਲ-ਨਾਲ ਕਾਲਜ ਸਟੂਡੈਂਟਸ ’ਚ ਪੋਲਕਾ ਡਾਟ ਫਰਾਕ ਡ੍ਰੈੱਸ ਦਾ ਕਾਫੀ ਕ੍ਰੇਜ਼ ਹੈ। ਵਰਕਿੰਗ ਵੂਮੈਨ ਵੀ ਇਸ ਨੂੰ ਕੈਰੀ ਕਰ ਰਹੀਆਂ ਹਨ। ਕਿਤੇ ਘੁੰਮਣ ਜਾਣਾ ਹੋਵੇ ਜਾਂ ਕਿਸੇ ਬਰਥ ਡੇ ਪਾਰਟੀ ’ਚ ਤਾਂ ਤੁਸੀਂ ਬਲੈਕ, ਵਾਈਟ ਅਤੇ ਰੈੱਡ ਡਾਟੇਟ ਪੋਲਕਾ ਫਰਾਕ ਡ੍ਰੈੱਸ ਟ੍ਰਾਈ ਕਰ ਸਕਦੇ ਹੋ।

Pink & Black Polka dots for your Bae, on this Valentine's Day
ਪੋਲਕਾ ਡਾਟ ਬਲੇਜਰ ਅਤੇ ਵਾਡੀਕਾਨ
ਪੋਲਕਾ ਡਾਟ ਬਲੇਜਰ ਅਤੇ ਵਾਡੀਕਾਨ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਸਿੰਪਲ ਦੇ ਨਾਲ-ਨਾਲ ਫੈਸ਼ਨੇਬਲ ਵੀ ਹੈ। ਬਾਲੀਵੁੱਡ ਹੀਰੋਇਨਾਂ ਅਕਸਰ ਪੋਲਕਾ ਬਲੇਜ਼ਰ ਅਤੇ ਵਾਡੀਕਾਨ ਡ੍ਰੈੱਸ ਪਹਿਨੇ ਸਪਾਟ ਹੁੰਦੀਆਂ ਰਹਿੰਦੀਆਂ ਹਨ।

MISS36 - Black Polka Dot Dress Chiffon Wear to Work Pencil Business Dress  with Belt - Miss36 INDIA
ਪੋਲਕਾ ਡਾਟਸ ਸਲਵਾਰ ਸੂਟ ਅਤੇ ਸਾੜ੍ਹੀ
ਜੇਕਰ ਤੁਸੀਂ ਵੈਸਟਰਨ ਡ੍ਰੈੱਸ ਕੈਰੀ ਨਹੀਂ ਕਰਦੇ ਤਾਂ ਇੰਡੀਅਨ ਵੀਅਰ ਜਿਵੇਂ ਸਲਵਾਰ ਸੂਟ, ਪਲਾਜੋ ਅਤੇ ਸਾੜ੍ਹੀ ’ਚ ਵੀ ਪੋਲਕਾ ਡਾਟ ਵੈਰਾਇਟੀ ਦੀ ਡ੍ਰੈੱਸ ਪਹਿਨ ਸਕਦੇ ਹੋ। ਪੁਰਾਣੇ ਜ਼ਮਾਨੇ ’ਚ ਹੀਰੋਇਨਾਂ ਅਜਿਹੀਆਂ ਡ੍ਰੈੱਸ ਕੈਰੀ ਕਰਦੀਆਂ ਸਨ ਜੋ ਕਾਫੀ ਫੇਮਸ ਹੁੰਦੀਆਂ ਸਨ। ਤੁਸੀਂ ਵੀ ਕਿਸੇ ਦੀ ਵਿਆਹ-ਪਾਰਟੀ ’ਚ ਇਸ ਡ੍ਰੈੱਸ ਨੂੰ ਕੈਰੀ ਕਰ ਕੇ ਬਾਕੀਆਂ ਤੋਂ ਵੱਖ ਲਗ ਸਕਦੇ ਹੋ।
ਅਕਸੈੱਸਰੀਜ਼
ਪੋਲਕਾ ਡਾਟ ਸੈਂਡਲ ਐਂਡ ਬੈਗ

ਪੋਲਕਾ ਡਾਟ ਦਾ ਕ੍ਰੇਜ਼ ਇੰਨਾ ਹੈ ਕਿ ਹੁਣ ਇਸ ਪ੍ਰਿੰਟ ਦੇ ਸੈਂਡਲ, ਸੂਜ਼ ਅਤੇ ਬੈਗਸ ਵੀ ਮਾਰਕੀਟ ’ਚ ਆ ਚੁੱਕੇ ਹਨ। ਤੁਸੀਂ ਚਾਹੋ ਤਾਂ ਆਪਣੀ ਕਿਸੇ ਵੀ ਪੋਲਕਾ ਡਾਟ ਡ੍ਰੈੱਸ ਨਾਲ ਇਸ ਅਕਸੈੱਸਰੀਜ਼ ਨੂੰ ਕੈਰੀ ਕਰ ਸਕਦੇ ਹੋ।
ਈਅਰਰਿੰਗਸ, ਹੇਅਰ ਬੈਂਡ ਅਤੇ ਮਾਸਕ
ਫੈਸ਼ਨ ਟ੍ਰੈਂਡ ਨੂੰ ਧਿਆਨ ’ਚ ਰੱਖਦੇ ਹੋਏ ਪੋਲਕਾ ਡਾਟ ਈਅਰਰਿੰਗਸ, ਹੇਅਰ ਬੈਂਡ ਅਤੇ ਮਾਸਕ ਵੀ ਬਾਜ਼ਾਰ ’ਚ ਆ ਚੁੱਕੇ ਹਨ। ਇਨ੍ਹਾਂ ਨੂੰ ਵੀ ਤੁਸੀਂ ਆਪਣੀ ਕਿਸੇ ਵੀ ਪੋਲਕਾ ਡ੍ਰੈੱਸ ਜਾਂ ਫਿਰ ਸਿੰਪਲ ਡ੍ਰੈੱਸ ਨਾਲ ਟ੍ਰਾਈ ਕਰ ਸਕਦੇ ਹੋ।

 


Aarti dhillon

Content Editor

Related News