ਰਿਸ਼ਤੇ ''ਚ ਆ ਜਾਣ ਗਲਤ ਫਹਿਮੀਆਂ ਤਾਂ ਕੁਝ ਅਜਿਹਾ ਕਰੋ

05/27/2017 11:24:43 AM

ਨਵੀਂ ਦਿੱਲੀ— ਜਦੋਂ ਅਸੀਂ ਨਵੇਂ-ਨਵੇਂ ਰਿਸ਼ਤੇ ''ਚ ਬਝਣ ਲਗਦੇ ਹਾਂ ਤਾਂ ਸਭ ਕੁਝ ਚੰਗਾ ਅਤੇ ਰੰਗੀਨ ਲਗਦਾ ਹੈ। ਇਹ ਉਹੀ ਜਾਣ ਸਕਦਾ ਹੈ ਜੋ ਰਿਲੇਸ਼ਨਸ਼ਿਪ ਹੈ ਜਾਂ ਹੋਣ ਵਾਲਾ ਹੈ। ਰਿਲੇਸ਼ਨਸ਼ਿਪ ''ਚ ਜਿਨ੍ਹਾਂ ਪਿਆਰ ਹੋਣਾ ਜ਼ਰੂਰੀ ਹੈ ਉਨ੍ਹਾਂ ਹੀ ਰੋਮਾਂਸ ਹੋਣਾ ਵੀ ਬੇਹਦ ਜ਼ਰੂਰੀ ਹੈ। ਜੇ ਰਿਲੇਸ਼ਨਸ਼ਿਪ ''ਚ ਕੜਵਾਹਟ ਆ ਜਾਵੇ ਤਾਂ ਉਸ ''ਚ ਦੂਰੀਆਂ ਆ ਜਾਂਦੀਆਂ ਹਨ। ਕਈ ਲੋਕ ਮੰਣਦੇ ਹਨ ਕਿ ਕੋਈ ਵੀ ਰਿਸ਼ਤਾ ਹੋਵੇ ਇਕ ਸਮੇਂ ਤੋਂ ਬਾਅਦ ਉਹ ਬੋਰਿੰਗ ਹੋ ਜਾਂਦਾ ਹੈ। ਉਸ ''ਚ ਕੁਝ ਵੀ ਅਜਿਹਾ ਨਹੀਂ ਰਹਿ ਜਾਂਦਾ ਜੋ ਰੋਮਾਂਚਕ ਹੋਵੇ ਉਂਝ ਅਜਿਹਾ ਸੋਚਣ ਵਾਲੇ ਜ਼ਿਆਦਾਤਰ ਲੋਕ ਉਹੀ ਹੁੰਦੇ ਹਨ ਜੋ ਸਿੰਗਲ ਹੁੰਦੇ ਹਨ ਪਰ ਜੇ ਤੁਹਾਨੂੰ ਲਗਦਾ ਹੈ ਕਿ ਤੁਹਾਡੇ ''ਚ ਹੁਣ ਪਹਿਲਾਂ ਵਰਗਾ ਪਿਆਰ ਨਹੀਂ ਰਿਹਾ। ਤਾਂ ਅਜਿਹਾ ਕਰਨ ਨਾਲ ਤੁਸੀਂ ਉਸ ''ਚ ਸੁਧਾਰ ਲਿਆ ਸਕਦੇ ਹੋ। 
1. ਇਕ ਦੂਜੇ ਦੇ ਕੰਮ ''ਚ ਮਦਦ ਕਰਨਾ ਅਤੇ ਇਕੱਠੇ ਖਾਣਾ ਪਕਾਉਣ ਨਾਲ ਵੀ ਤੁਸੀਂ ਆਪਣੇ ਰਿਸ਼ਤੇ ਨੂੰ ਸਵਾਰ ਸਕਦੇ ਹੋ। ਇਕੱਠੇ ਕੰਮ ਕਰਨ ਨਾਲ ਤੁਸੀਂ ਦੋਹੇ ਇਕ ਦੂਜੇ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾ ਸਕਦੇ ਹੋ।
2. ਰਿਲੇਸ਼ਨਸ਼ਿਪ ''ਚ ਪਿਆਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਤੁਸੀਂ ਆਪਣੇ ਪਾਰਟਨਰ ਨੂੰ ਇਹ ਅਹਿਸਾਸ ਦਵਾਓ ਕਿ ਤੁਸੀਂ ਉਸ ਨੂੰ ਕਿੰਨਾ ਪਿਆਰ ਕਰਦੇ ਹੋ।
3. ਦੋਸਤਾਂ ਦੇ ਨਾਲ ਘੁੰਮਣਾ ਫਿਰਨਾ ਅਤੇ ਪਾਰਟੀ ਕਰਨਾ ਵੀ ਰਿਸ਼ਤੇ ''ਚ ਤਾਜ਼ਗੀ ਲਿਆਉਂਦਾ ਹੈ। ਅਜਿਹਾ ਕਰਨ ਨਾਲ ਤੁਹਾਡੇ ਰਿਸ਼ਤੇ ਦੇ ਲਈ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ।
4. ਇੱਕਠੇ ਬੈਠ ਕੇ ਕੁਝ ਨਵਾਂ ਕਰੋ ਕੁਝ ਨਵਾਂ ਸਿੱਖੋ ਜਿਸ ਨਾਲ ਤੁਹਾਡੇ ਰਿਸ਼ਤੇ ''ਚ ਮਿਠਾਸ ਆ ਸਕੇ।


Related News