ਝੜਦੇ ਵਾਲਾਂ ਤੋਂ ਪ੍ਰੇਸ਼ਾਨ ਹੋ ਤਾਂ ਲਗਾਓ ਇਹ ਹੋਮਮੇਡ ਹੇਅਰ ਮਾਸਕ

05/25/2020 3:44:32 PM

ਮੁੰਬਈ (ਬਿਊਰੋ)— ਹਰ ਲੜਕੀ ਚਾਹੁੰਦੀ ਹੈ ਕਿ ਉਸ ਦੇ ਵਾਲ ਮਜ਼ਬੂਤ ਅਤੇ ਚਮਕਦਾਰ ਹੋਣ। ਜ਼ਿਆਦਾਤਰ ਲੜਕੀਆਂ ਦੇ ਵਾਲ ਤਾਂ ਠੀਕ ਹੁੰਦੇ ਹਨ ਪਰ ਕੁਝ ਆਪਣੇ ਝੜਦੇ ਅਤੇ ਪਤਲੇ ਵਾਲਾਂ ਤੋਂ ਪ੍ਰੇਸ਼ਾਨ ਹੁੰਦੀਆਂ ਹਨ। ਅਜਿਹੀ ਹਾਲਤ 'ਚ ਚਿੰਤਾ ਜ਼ਿਆਦਾ ਹੁੰਦੀ ਹੈ ਕਿਉਂਕਿ ਵਾਲਾਂ ਨਾਲ ਹੀ ਮਹਿਲਾ ਦੀ ਪਛਾਣ ਹੁੰਦੀ ਹੈ। ਵਾਲ ਹੀ ਮਹਿਲਾ ਦਾ ਅਸਲੀ ਸ਼ਿੰਗਾਰ ਮੰਨੇ ਜਾਂਦੇ ਹਨ। ਜੇਕਰ ਤੁਸੀਂ ਵੀ ਆਪਣੇ ਵਾਲਾਂ ਨੂੰ ਮਜ਼ਬੂਤ ਅਤੇ ਚਮਕਦਾਰ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਇਕ ਘਰੇਲੂ ਹੇਅਰ ਮਾਸਕ ਲੈ ਕੇ ਆਏ ਹਾਂ। ਇਸ ਦੇ ਇਸਤੇਮਾਲ ਨਾਲ ਤੁਹਾਡੇ ਵਾਲਾਂ ਦੀ ਪ੍ਰੇਸ਼ਾਨੀ ਖਤਮ ਹੋ ਜਾਵੇਗੀ।
ਮਾਸਕ ਬਣਾਉਣ ਦਾ ਤਰੀਕਾ
- 2 ਚਮਚ ਅਦਰਕ ਪਾਊਡਰ
- 1 ਚਮਚ ਸੰਤਰੇ ਦੇ ਛਿਲਕਿਆਂ ਦਾ ਪਾਊਡਰ
- ਜ਼ਰੂਰਤ ਅਨੁਸਾਰ ਅਰੰਡੀ ਦਾ ਤੇਲ
ਮਾਸਕ ਬਣਾਉਣ ਅਤੇ ਲਗਾਉਣ ਦਾ ਤਰੀਕਾ
ਬਾਉਲ ਵਿਚ ਅਦਰਕ ਦਾ ਪਾਊਡਰ ਅਤੇ ਸੰਗਤੇ ਦੇ ਛਿਲਕਿਆਂ ਦਾ ਪਾਊਡਰ ਪਾਓ। ਫਿਰ ਇਸ ਵਿਚ ਅਰੰਡੀ ਦਾ ਤੇਲ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਪੇਸਟ ਤਿਆਰ ਕਰੋ। ਹੁਣ ਇਸ ਮਾਸਕ ਨੂੰ ਆਪਣੇ ਵਾਲਾਂ ਦੇ ਸਕੈਲਪ 'ਤੇ ਚੰਗੀ ਤਰ੍ਹਾਂ ਲਗਾਓੇ ਅਤੇ 2 ਘੰਟਿਆਂ ਤੋਂ ਪਹਿਲਾਂ ਹੀ ਵਾਲਾਂ ਨੂੰ ਧੋ ਲਓ।
ਕਿਸ ਤਰ੍ਹਾਂ ਕਰਦਾ ਹੈ ਹੇਅਰ ਮਾਸਕ
ਇਸ ਮਾਸਕ ਵਿਚ ਇਸਤੇਮਾਲ ਹੋਣੀ ਵਾਲੀ ਸਮੱਗਰੀ ਦੇ ਵੱਖ-ਵੱਖ ਫਾਇਦੇ ਹਨ, ਜੋ ਵਾਲਾਂ ਨੂੰ ਮਜ਼ਬੂਤ ਅਤੇ ਸੰਘਣੇ ਬਣਾਉਣ 'ਚ ਮਦਦਗਾਰ ਹਨ।
— ਅਦਰਕ
ਅਦਰਕ 'ਚ ਐਂਟੀ-ਇੰਫਲੈਮੈਟਰੀ ਅਤੇ ਐਂਟੀ-ਮਾਈਕਰੋਬੀਅਲ ਗੁਣ ਹੁੰਦੇ ਹਨ, ਜੋ ਡੈਂਡਰਫ ਨੂੰ ਖਤਮ ਕਰਨ ਵਾਲੇ ਰੋਮਾਂ ਨੂੰ ਵੀ ਮਜ਼ਬੂਤ ਬਣਾਉਂਦੇ ਹਨ।
— ਕੈਸਟਰ ਆਇਲ
ਕੈਸਟਰ ਆਇਲ 'ਚ ਵਾਲਾਂ ਦੀ ਗਰੋਥ ਵਧਾਉਣ ਵਾਲੇ ਗੁਣ ਮੌਜ਼ੂਦ ਹੁੰਦੇ ਹਨ। ਇਹ ਗੁਣ ਵਾਲਾਂ ਦੇ ਰੋਮਾਂ ਨੂੰ ਮਜ਼ਬੂਤ ਬਣਾ ਕੇ ਉਨ੍ਹਾਂ ਦੀ ਗਰੋਥ ਵਧਾਉਣ ਵਿਚ ਮਦਦ ਕਰਦੇ ਹਨ।
— ਸੰਤਰੇ ਦੇ ਛਿਲਕੇ ਦਾ ਪਾਊਡਰ
ਇਹ ਡੈਂਡਰਫ ਨੂੰ ਦੂਰ ਕਰਕੇ ਵਾਲਾਂ ਦੇ ਰੋਮਾਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦੇ ਹਨ।


manju bala

Content Editor

Related News