Beauty Tips : ਚਿਹਰੇ ਦੀ ਸੁੰਦਰਤਾ ਨੂੰ ਲੰਬੇ ਸਮੇਂ ਤੱਕ ਕਾਇਮ ਰੱਖਦੇ ਨੇ ਇਹ ਫੇਸ ਪੈਕ, ਇੰਝ ਕਰੋ ਵਰਤੋਂ
Tuesday, Jan 05, 2021 - 04:18 PM (IST)
ਜਲੰਧਰ (ਬਿਊਰੋ) - ਉਂਝ ਤਾਂ ਬਾਜ਼ਾਰ ‘ਚ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਸੌਖੇ ਤਰੀਕੇ ਨਾਲ ਮਿਲ ਜਾਂਦੇ ਹਨ, ਜਿਸ ਤਰ੍ਹਾਂ ਦੀ ਵਰਤੋਂ ਅੱਜ ਕਲ ਦੇ ਲੋਕਾਂ ਵਲੋਂ ਕਾਫ਼ੀ ਜ਼ਿਆਦਾ ਮਾਤਰਾ ’ਚ ਕੀਤੀ ਜਾ ਰਹੀ ਹੈ। ਬਾਜ਼ਾਰ ਦੇ ਇਨ੍ਹਾਂ ਪ੍ਰੋਡਕਟਸ ‘ਚ ਕੁਝ ਅਜਿਹੇ ਕੈਮੀਕਲਸ ਵੀ ਹੁੰਦੇ ਹਨ, ਜੋ ਸਾਡੀ ਚਮੜੀ ਲਈ ਬੇਹਦ ਹਾਨੀਕਾਰਕ ਹਨ। ਅਜਿਹੇ ‘ਚ ਲੋਕਾਂ ਦਾ ਰੁਝਾਅ ਫਿਰ ਤੋਂ ਕੁਦਰਤੀ ਖ਼ੂਬਸੂਰਤੀ ਵੱਲ ਜਾ ਰਿਹਾ ਹੈ। ਸਦੀਆਂ ਤੋਂ ਭਾਰਤੀ ਜਨਾਨੀਆਂ ਆਪਣੀ ਖ਼ੂਬਸੂਰਤੀ ਨੂੰ ਬਰਕਰਾਰ ਰੱਖਦੀਆਂ ਆ ਰਹੀਆ ਹਨ, ਜਿਸ ਕਾਰਨ ਉਨ੍ਹਾਂ ਦੀ ਸੁੰਦਰਤਾ ਲੰਬੇ ਸਮੇਂ ਤੱਕ ਕਾਇਮ ਰਹਿੰਦੀ ਹੈ। ਇਸੇ ਲਈ ਅਸੀਂ ਕੁਝ ਘਰੇਲੂ ਨੁਸਖ਼ੇ ਲੈ ਕੇ ਆਏ ਹਾਂ, ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਆਪਣੀ ਚਮੜੀ ਨੂੰ ਜਵਾਨ ਬਣਾ ਸਕਦੇ ਹੋ।
1. ਨਿੰਬੂ ਅਤੇ ਗੁਲਾਬ ਜਲ ਦਾ ਪੈਕ
ਇਸ ਸਭ ਤੋਂ ਸੌਖਾ ਪੈਕ ਹੈ। ਇਸ ਪੈਕ ਲਈ 1 ਚਮਚ ਨਿੰਬੂ ਦੇ ਰਸ ‘ਚ 1 ਚਮਚ ਗੁਲਾਬ ਜਲ ਅਤੇ 1 ਚਮਚ ਵੇਸਣ ਮਿਲਾ ਲਓ। ਫਿਰ ਇਸ ਨੂੰ ਚਿਹਰੇ ‘ਤੇ ਲਗਾਓ ਅਤੇ 15 ਮਿੰਟਾਂ ਬਾਅਦ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ।
2. ਕੌਫ਼ੀ ਅਤੇ ਸ਼ਹਿਦ ਦਾ ਪੈਕ
ਕੌਫ਼ੀ ‘ਚ ਭਰਪੂਰ ਮਾਤਰਾ ‘ਚ ਐਂਟੀਆਕਸੀਡੇਂਟ ਹੁੰਦੇ ਹਨ। ਕੌਫ਼ੀ ਮਰੀ ਹੋਈ ਚਮੜੀ ਨੂੰ ਹਟਾਉਣ ਦਾ ਕੰਮ ਕਰਦੀ ਹੈ, ਜਦਕਿ ਸ਼ਹਿਦ ਚਮੜੀ ਨੂੰ ਮੁਲਾਇਮ ਬਣਾਉਂਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
3. ਸੰਤਰੇ ਦੇ ਛਿਲਕੇ ਦਾ ਪੈਕ
ਸੰਤਰੇ ਦੇ ਛਿਲਕਿਆਂ ਨੂੰ ਸੁੱਕਾ ਕੇ ਪੀਸ ਲਓ। ਫਿਰ ਇਸ ’ਚ 1 ਚਮਚ ਗੁਲਾਬ ਜਲ ਅਤੇ 1 ਚਮਚ ਕੱਚਾ ਦੁੱਧ ਮਿਲਾ ਲਓ ਅਤੇ ਇਸ ਦਾ ਲੇਪ ਤਿਆਰ ਕਰ ਲਓ। ਇਹ ਲੇਪ ਦਾਗ ਧੱਬਿਆਂ ਤੋਂ ਛੁਟਕਾਰਾ ਦਿਵਾਉਂਦਾ ਹੈ।
4. ਵੇਸਣ ਅਤੇ ਦੁੱਧ ਦਾ ਫੇਸ ਪੈਕ
ਵੇਸਣ ਅਤੇ ਦੁੱਧ ਦਾ ਪੈਕ ਲਗਾਉਣਾ ਇਕ ਆਮ ਨੁਸਖ਼ਾ ਹੈ। ਬਹੁਤ ਸਾਰੀਆਂ ਜਨਾਨੀਆਂ ਅਜਿਹੀਆਂ ਹਨ, ਜੋ ਇਸ ਪੈਕ ਨੂੰ ਹਰ ਰੋਜ਼ ਜਾਂ ਦੂਜੇ ਦਿਨ ਲਗਾਉਣਾ ਪਸੰਦ ਕਰਦੀਆਂ ਹਨ। ਇਹ ਉਨ੍ਹਾਂ ਦੇ ਚਿਹਰੇ ਦੀ ਸੁੰਦਰਤਾ ਨੂੰ ਕਾਇਮ ਰੱਖਦਾ ਹੈ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ ਅਨੁਸਾਰ : ਆਪਣੇ ਘਰ 'ਚ ਜ਼ਰੂਰ ਰੱਖੋ ਇਹ ਚੀਜ਼ਾਂ, ਹਮੇਸ਼ਾ ਹੋਵੇਗਾ ਧਨ ’ਚ ਲਾਭ
5. ਗ੍ਰੀਨ-ਟੀ ਪੈਕ
ਇਸ ਪੈਕ ਲਈ ਪਹਿਲਾ ਇਕ ਕੱਪ ਗ੍ਰੀਨ-ਟੀ ਬਣਾਓ। ਫਿਰ ਇਸ ਗ੍ਰੀਨ-ਟੀ ‘ਚ ਆਟਾ ਮਿਲਾ ਲਓ। ਇਸ ਫੇਸ ਪੈਕ ਨਾਲ ਆਪਣੇ ਚਿਹਰੇ ਦੀ ਮਾਲਿਸ਼ ਕਰੋ ਅਤੇੇ ਪੈਕ ਨੂੰ 20 ਮਿੰਟ ਤੱਕ ਸੁੱਕਣ ਲਈ ਛੱਡ ਦਿਓ। ਇਸ ਨਾਲ ਤੁਹਾਡੇ ਚਿਹਰੇ ਨੂੰ ਫ਼ਾਇਦਾ ਹੋਵੇਗਾ।
6. ਮੁਲਤਾਨੀ ਮਿੱਟੀ
ਇਹ ਪੈਕ ਮੁਹਾਸਿਆਂ ਤੋਂ ਨਿਜ਼ਾਤ ਦਿਵਾਉਂਦਾ ਹੈ। ਇਸ ਲਈ 3 ਚਮਚ ਮੁਲਤਾਨੀ ਮਿੱਟੀ ‘ਚ 2 ਚਮਚ ਗੁਲਾਬ ਜਲ, 1 ਚਮਚ ਨਿੰਬੂ ਦਾ ਰਸ ਮਿਲਾਓ। ਪੈਕ ਤਿਆਰ ਕਰਕੇ ਇਸ ਨੂੰ ਚਿਹਰੇ ‘ਤੇ ਲਗਾ ਲਓ ਅਤੇ ਸੁੱਕ ਜਾਣ ਤੋਂ ਬਾਅਦ ਚਿਹਰੇ ਨੂੰ ਧੋ ਲਓ।
ਪੜ੍ਹੋ ਇਹ ਵੀ ਖ਼ਬਰ - ਮੀਂਹ ਦੇ ਮੌਸਮ ’ਚ ਜ਼ਰੂਰ ਪੀਓ ਪਪੀਤੇ ਦੇ ਪੱਤਿਆਂ ਦਾ ਜੂਸ, ਹੋਣਗੇ ਇਹ ਹੈਰਾਨੀਜਨਕ ਫ਼ਾਇਦੇ
ਨੋਟ - Beauty Tips : ਚਿਹਰੇ ਦੀ ਸੁੰਦਰਤਾ ਨੂੰ ਲੰਬੇ ਸਮੇਂ ਤੱਕ ਕਾਇਮ ਰੱਖਦੇ ਨੇ ਇਹ ਫੇਸ ਪੈਕ। ਸੁੰਦਰਤਾ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, ਦਿਉ ਜਵਾਬ