ਸ਼ਰਾਰਤੀ ਬੱਚਿਆਂ ਨੂੰ ਸਮਝਾਓ ਕੁਝ ਇਨ੍ਹਾਂ ਤਰੀਕਿਆਂ ਨਾਲ
Tuesday, Mar 14, 2017 - 10:50 AM (IST)

ਨਵੀਂ ਦਿੱਲੀ—ਕਈ ਵਾਰੀ ਬੱਚਾ ਕੰਟਰੋਲ ''ਚ ਨਹੀਂ ਰਹਿੰਦਾ ਅਤੇ ਆਪਣੀ ਮਨ ਮਰਜ਼ੀ ਕਰਦਾ ਹੈ। ਜੇਕਰ ਮਾਂ-ਬਾਪ ਬੱਚੇ ਨੂੰ ਗੁੱਸੇ ''ਚ ਝਿੜਕ ਦੇਣ ਤਾਂ ਉਹ ਚੀਜ਼ਾਂ ਤੋੜਨ ਲੱਗਦਾ ਹੈ ਜਾਂ ਬਦਤਮੀਜ਼ੀ ਕਰਨ ਲੱਗਦਾ ਹੈ। ਇਸ ਸਥਿਤੀ ''ਚ ਬੱਚੇ ਨੂੰ ਸਮਝਾਉਣਾ ਔਖਾ ਹੋ ਜÎਾਂਦਾ ਹੈ। ਜੇਕਰ ਤੁਹਾਡਾ ਬੱਚਾ ਵੀ ਅਜਿਹੀਆਂ ਹਰਕਤਾਂ ਕਰਦਾ ਹੈ ਤਾਂ ਉਸ ਨੂੰ ਕਿਵੇਂ ਸਮਝਾਇਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਣ ਜਾ ਰਹੇ ਹਾਂ।
1. ਬਹੁਤ ਜ਼ਿਆਦਾ ਨਾ ਝਿੜਕੋ
ਬੱਚੇ ਨੂੰ ਜ਼ਿਆਦਾ ਝਿੜਕਨਾ ਨਹੀਂ ਚਾਹੀਦਾ। ਜਦੋਂ ਵੀ ਬੱਚਾ ਅਜਿਹਾ ਵਿਵਹਾਰ ਕਰੇ ਤਾਂ ਉਸ ਨੂੰ ਝਿੜਕਨ ਦੀ ਥਾਂ ਪਿਆਰ ਨਾਲ ਸਮਝਾਓ।
2. ਗਲਤੀ ਦਾ ਅਹਿਸਾਸ ਕਰਵਾਓ
ਕਈ ਵਾਰੀ ਮਾਂ-ਬਾਪ ਗਲਤੀ ਕਰਨ ''ਤੇ ਬੱਚੇ ਨੂੰ ਕੁੱਟਦੇ ਹਨ ਜਾਂ ਉਸ ਨੂੰ ਗਾਲਾਂ ਕੱਢਦੇ ਹਨ। ਇੰਝ ਕਰਨ ਨਾਲ ਬੱਚੇ ਦੇ ਮਨ ''ਚ ਤੁਹਾਡੇ ਲਈ ਇੱਜ਼ਤ ਘੱਟ ਜਾਂਦੀ ਹੈ। ਬਿਹਤਰ ਇਹ ਹੀ ਹੋਵੇਗਾ ਕਿ ਤੁਸੀਂ ਬੱਚੇ ਨੂੰ ਉਸ ਦੀ ਗਲਤੀ ਦਾ ਅਹਿਸਾਸ ਕਰਾਓ। ਉਸ ਨੂੰ ਸਮਝਾਓ ਕਿ ਇਹ ਗਲਤੀ ਫਿਰ ਨਾ ਹੋਵੇ।
3. ਜ਼ਿਆਦਾ ਪਿਆਰ ਵੀ ਨਾ ਕਰੋ
ਕੁਝ ਮਾਂ-ਬਾਪ ਆਪਣੇ ਬੱਚੇ ਦੇ ਗਲਤੀ ਕਰਨ ''ਤੇ ਵੀ ਉਸ ਨੂੰ ਕੁਝ ਨਹੀਂ ਕਹਿੰਦੇ। ਇਸ ਤਰ੍ਹਾਂ ਬੱਚੇ ਨੂੰ ਕੀਤੀ ਗਲਤੀ ਦਾ ਅਹਿਸਾਸ ਨਹੀਂ ਹੁੰਦਾ। ਮਾਂ-ਬਾਪ ਨੂੰ ਬੱਚੇ ਦੇ ਮਨ ''ਚ ਥੋੜ੍ਹਾ ਜਿਹਾ ਡਰ ਬਣਾ ਕੇ ਰੱਖਣਾ ਚਾਹੀਦਾ ਹੈ।
4. ਹਰ ਥਾਂ ਜਾਣ ਦੀ ਇਜਾਜ਼ਤ ਨਾ ਦਿਓ
ਕੁਝ ਬੱਚੇ ਹਰ ਥਾਂ ਜਾਣ ਦੀ ਜਿੱਦ ਕਰਦੇ ਹਨ ਅਤੇ ਕਈ ਮਾਂ-ਬਾਪ ਵੀ ਬੱਚੇ ਦੀ ਇਹ ਜਿੱਦ ਪੂਰੀ ਵੀ ਕਰ ਦਿੰਦੇ ਹਨ। ਇਸ ਤਰ੍ਹਾਂ ਬੱਚੇ ਨੂੰ ਆਜ਼ਾਦੀ ਮਿਲ ਜਾਂਦੀ ਹੈ, ਜਿਸ ਨਾਲ ਉਹ ਜਿੱਦੀ ਬਣ ਜਾਂਦੇ ਹਨ। ਬੱਚਿਆਂ ਨੂੰ ਅਜਿਹਾ ਲੱਗਦਾ ਹੈ ਕਿ ਉਹ ਜਿੱਦ ਕਰਕੇ ਮਾਂ-ਬਾਪ ਤੋਂ ਕੁਝ ਵੀ ਮੰਗ ਸਕਦੇ ਹਨ।