ਹਰ ਔਰਤ ਲਈ ਜ਼ਰੂਰੀ ਹਨ ਇਹ Kitchen Tips

Monday, May 08, 2017 - 02:55 PM (IST)

ਹਰ ਔਰਤ ਲਈ ਜ਼ਰੂਰੀ ਹਨ ਇਹ Kitchen Tips

ਨਵੀਂ ਦਿੱਲੀ— ਹਰ ਔਰਤ ਨੂੰ ਘਰ ਦਾ ਕੰਮ-ਕਾਜ ਕਰਨਾ ਪੈਂਦਾ ਹੈ। ਕਈ ਕੰਮਾ ਦੇ ਲਈ ਤਾਂ ਘਰ ''ਚ ਮੇਡ ਲਗੀ ਹੁੰਦੀ ਹੈ ਪਰ ਜ਼ਿਆਦਾਤਰ ਘਰਾਂ ''ਚ ਰੋਸਈ ਦਾ ਕੰਮ ਔਰਤਾਂ ਆਪ ਹੀ ਕਰਦੀਆਂ ਹਨ। ਕਈ ਵਾਰ ਜਲਦਬਾਜ਼ੀ ''ਚ ਦੁੱਧ ਉਬਲ ਜਾਂਦਾ ਹੈ ਤਾਂ ਕਾਫੀ ਪਰੇਸ਼ਾਨੀ ਹੁੰਦੀ। ਇਸੇ ਹੀ ਤਰ੍ਹਾਂ ਦੀਆਂ ਹੋਰ ਵੀ ਕ ਛੋਟੀ-ਮੋਟੀਆਂ ਪਰੇਸ਼ਾਨੀਆਂ ਆਉਂਦੀਆਂ ਜਿਨ੍ਹਾਂ ਨੂੰ ਘੱਟ ਕਰਨ ਦੇ ਲਈ ਤੁਹਾਨੂੰ ਇਹ ਰਸੋਈ ਦੇ ਨੁਸਖੇ ਜ਼ਰੂਰ ਕੰਮ ਆਉਣਗੇ।
- ਦਾਲ ਜਾਂ ਸਬਜ਼ੀ ਨੂੰ ਤੜਕਾ ਲਗਾਉਂਦੇ ਹੋਏ ਪਿਆਜ ਜਲਦੀ ਫ੍ਰਾਈ ਹੋ ਜਾਵੇ। ਇਸ ਦੇ ਲਈ ਉਸ ''ਚ ਥੋੜ੍ਹੀ ਜਿਹੀ ਚੀਨੀ ਮਿਲਾ ਦਿਓ। ਜਿਸ ਨਾਲ ਪਿਆਜ ਚੰਗੀ ਤਰ੍ਹਾਂ ਅਤੇ ਜਲਦੀ ਫ੍ਰਾਈ ਹੋਣਗੇ।
- ਦੁੱਧ ਨੂੰ ਜਿਸ ਪਤੀਲੇ ''ਚ ਗਰਮ ਕਰਨਾ ਉਸ ਦੇ ਕਿਨਾਰੇ ''ਤੇ ਮੱਖਣ ਲਗਾ ਦਿਓ। ਜਿਸ ਨਾਲ ਦੁੱਧ ਉਬਲ ਕੇ ਪਤੀਲੇ ''ਚੋਂ ਬਾਹਰ ਨਹੀਂ ਨਿਕਲੇਗਾ।
- ਅਕਸਰ ਭਿੰਡੀ ਦੀ ਸਬਜ਼ੀ ਬਣਾਉਂਦੇ ਸਮੇਂ ਉਸ ''ਚ ਚਿਪਚਿਪਾਹਟ ਆ ਜਾਂਦੀ ਹੈ। ਇਸ ਲਈ ਉਸ ''ਚ ਥੋੜ੍ਹਾਂ ਜਿਹਾ ਨਿੰਬੂ ਦਾ ਰਸ ਜਾਂ ਅੰਬਚੂਰ ਪਾਊਡਰ ਮਿਲਾ ਦਿਓ।
- ਗਰਮੀਆਂ ''ਚ ਕੀੜੀਆਂ ਦੀ ਵਜ੍ਹਾ ਨਾਲ ਕਾਫੀ ਪਰੇਸ਼ਾਨੀ ਹੁੰਦੀ ਹੈ। ਇਸ ਲਈ ਟਿਊਬਲਾਈਟ ਦੇ ਕੋਲ ਪਿਆਜ 
ਦੇ 1-2 ਟੁਕੜਿਆਂ ਨੂੰ ਲਟਕਾ ਦਿਓ।

- ਪਕੌੜੇ ਬਣਾਉਣ ਲਈ ਕਾਫੀ ਤੇਲ ਦਾ ਇਸਤੇਮਾਲ ਹੁੰਦਾ ਹੈ। ਇਸ ਲਈ ਵੇਸਣ ਦੇ ਘੋਲ ''ਚ 1 ਨਿੰਬੂ ਦਾ ਰਸ ਮਿਲਾ ਦਿਓ ਜਿਸ ਨਾਲ ਘੱਟ ਤੇਲ ਲਗੇਗਾ ਅਤੇ ਪਕੌੜੇ ਵੀ ਸੁਆਦ ਬਣਨਗੇ। 


Related News