ਬਾਲਟੀ ਦੀ ਸਜਾਵਟ ਨਾਲ ਘਰ ਨੂੰ ਦਿਓ ਨਵਾਂ ਲੁਕ

Thursday, Mar 30, 2017 - 04:35 PM (IST)

 ਬਾਲਟੀ ਦੀ ਸਜਾਵਟ ਨਾਲ ਘਰ ਨੂੰ ਦਿਓ ਨਵਾਂ ਲੁਕ

ਜਲੰਧਰ— ਘਰ ਦੀ ਸਜਾਵਟ ਦੇ ਲਈ ਜ਼ਰੂਰੀ ਨਹੀਂ ਕਿ ਬਾਜ਼ਾਰ ''ਚੋਂ ਹੀ ਸਾਰਾ ਸਾਮਾਨ ਖਰੀਦ ਕੇ ਲਿਆਂਦਾ ਜਾਵੇ ਅਸੀਂ ਘਰ ''ਚ ਪਏ ਸਾਮਾਨ ਦੀ ਵਰਤੋਂ ਕਰ ਕੇ ਵੀ ਘਰ ਦੀ ਸਜਾਵਟ ਕਰ ਸਕਦੇ ਹਾਂ। ਇਸ ਨਾਲ ਘਰ ਦੀ ਸਜਾਵਟ ਵੀ ਹੋ ਜਾਵੇਗੀ ਅਤੇ ਘਰ ਦੇ ਫਾਲਤੂ ਪਏ ਸਾਮਾਨ ਦੀ ਵਰਤੋ ਵੀ ਹੋ ਜਾਵੇਗੀ। ਅੱਜ ਅਸੀਂ ਤੁਹਾਨੂੰ ਘਰ ਦੀ ਡੈਕੋਰੇਸ਼ਨ ਦੇ ਬਾਰੇ ਦੱਸਣ ਜਾ ਰਹੇ ਹਾਂ
ਤੁਸੀਂ ਘਰ ''ਚ ਪੁਰਾਣੀ ਪਈ ਬਾਲਟੀ ਨੂੰ ਵੀ ਡੈਕੋਰੇਸ਼ਨ ਕਰ ਕੇ ਇਕ ਥੀਮ ਦੀ ਇਸ ਤਰ੍ਹਾਂ ਇਸਤੇਮਾਲ ਕਰ ਸਕਦੋ ਹੋ। ਤੁਸੀਂ ਚਾਹੋ ਤਾਂ ਇਸ ''ਚ ਪੌਦੇ ਉਗਾ ਸਕਦੇ ਹੋ। ਰਸੋਈ ''ਚ ਪਏ ਫਲਾਂ ਅਤੇ ਸਬਜ਼ੀਆਂ ਨੂੰ ਰੱਖ ਸਕਦੇ ਹੋ। ਇਸ ਤੋਂ ਇਲਾਵਾ ਇੱਧਰ-ਉੱਧਰ ਬਿਖਰੇ ਹੋਏ ਸਾਮਾਨ ਨੂੰ ਵੀ ਬਾਲਟੀ ''ਚ ਪਾ ਕੇ ਰੱਖ ਸਕੇਦ ਹੋ। ਇਸ ਤਰ੍ਹਾਂ ਤੁਸੀਂ ਛੋਟੇ ਅਕਾਰ ਦੀ ਬਾਲਟੀ ਨੂੰ ਪੇਂਟ ਕਰ ਕੇ ਆਪਣੇ ਜੀਵਨ ਸਾਥੀ ਦੇ ਲਈ ਪਿਆਰ ਭਰੇ ਮੈਸੇਜ ਵੀ ਭੇਜ ਸਕਦੇ ਹੋ। ਬੱਚੇ ਦੀ ਜਨਮਦਿਨ ਦੀ ਪਾਰਟੀ ''ਚ ਇਸ ਥੀਮ ਨਾਲ ਸਜਾਵਟ ਕਰ ਸਕਦੇ ਹੋ। ਇਸ ''ਤੋਂ ਇਲਾਵਾ ਬਾਲਟੀ ''ਤੇ ਕਾਰਟੂਨ, ਡਿਜ਼ਨੀ, ਫੁੱਲਾਂ ਦੇ ਡਿਜ਼ਾਇਨ ਕਰ ਕੇ ਆਪਣੀ ਕਲਾਕਾਰੀ ਦਿਖਾ ਸਕਦੇ ਹੋ।


Related News