ਸਰਦੀਆਂ 'ਚ ਗੁੜ ਖਾਣਾ ਹੈ ਲਾਹੇਵੰਦ, ਖੂਨ ਦੀ ਕਮੀ ਦੇ ਨਾਲ-ਨਾਲ ਹੋਰ ਬੀਮਾਰੀਆਂ ਨੂੰ ਵੀ ਕਰਦਾ ਹੈ ਦੂਰ
Friday, Nov 06, 2020 - 10:43 AM (IST)
ਜਲੰਧਰ: ਗੁੜ 'ਚ ਵਿਟਾਮਿਨ, ਕੈਲਸ਼ੀਅਮ, ਫਾਈਬਰ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਇਸ ਦੀ ਵਰਤੋਂ ਕਰਨ ਨਾਲ ਖੂਨ ਦੀ ਕਮੀ ਪੂਰੀ ਹੋਣ ਦੇ ਨਾਲ ਇਮਿਊਨਿਟੀ ਸਟਰਾਂਗ ਹੋਣ 'ਚ ਮਦਦ ਮਿਲਦੀ ਹੈ। ਅਜਿਹੇ 'ਚ ਮੌਸਮੀ ਬੀਮਾਰੀਆਂ ਤੋਂ ਵੀ ਬਚਾਅ ਰਹਿੰਦਾ ਹੈ। ਖਾਸ ਤੌਰ 'ਤੇ ਸਰਦੀਆਂ ਦੇ ਮੌਸਮ 'ਚ ਇਸ ਨੂੰ ਖਾਣ ਜਾਂ ਇਸ ਨਾਲ ਤਿਆਰ ਚਾਹ ਜਾਂ ਪਾਣੀ ਪੀਣਾ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਸਮੱਸਿਆਵਾਂ ਦੇ ਮੁਤਾਬਕ ਇਸ ਦੀ ਵਰਤੋਂ ਕਰਨੀ ਫ਼ਾਇਦੇਮੰਦ ਹੁੰਦੀ ਹੈ। ਆਓ ਅੱਜ ਅਸੀਂ ਤੁਹਾਨੂੰ ਸਰੀਰ ਦੀਆਂ ਪ੍ਰੇਸ਼ਾਨੀਆਂ ਦੇ ਮੁਤਾਬਕ ਗੁੜ ਦੀ ਸਹੀ ਤਰੀਕੇ ਨਾਲ ਵਰਤੋਂ ਦੇ ਬਾਰੇ 'ਚ ਦੱਸਦੇ ਹਾਂ।
ਐਸੀਡਿਟੀ 'ਚ ਫ਼ਾਇਦੇਮੰਦ
ਜਿਨ੍ਹਾਂ ਲੋਕਾਂ ਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਰਹਿੰਦੀਆਂ ਹਨ। ਉਨ੍ਹਾਂ ਲਈ ਗੁੜ ਖਾਣਾ ਕਾਫ਼ੀ ਲਾਭਦਾਇਕ ਹੁੰਦਾ ਹੈ। ਗੁੜ ਦੀ ਕੋਸੇ ਪਾਣੀ ਦੇ ਨਾਲ ਵਰਤੋਂ ਕਰਨ ਨਾਲ ਐਸੀਡਿਟੀ ਦੀ ਪ੍ਰੇਸ਼ਾਨੀ ਤੋਂ ਰਾਹਤ ਮਿਲਦੀ ਹੈ। ਨਾਲ ਹੀ ਜਿਨ੍ਹਾਂ ਲੋਕਾਂ ਨੂੰ ਖੱਟੇ ਡਕਾਰ ਆਉਣ ਦੀ ਪ੍ਰੇਸ਼ਾਨੀ ਹੁੰਦੀ ਹੈ ਉਨ੍ਹਾਂ ਨੂੰ ਗੁੜ 'ਚ ਕਾਲਾ ਜਾਂ ਸੇਂਧਾ ਨਮਕ ਮਿਲਾ ਕੇ ਖਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਰੋਜ਼ਾਨਾ ਸਵੇਰੇ ਖਾਲੀ ਪੇਟ ਗੁੜ ਦਾ ਪਾਣੀ ਪੀਣ ਨਾਲ ਪੇਟ ਸਾਫ ਹੋਣ ਦੇ ਨਾਲ ਪਾਚਨ ਤੰਤਰ ਮਜ਼ਬੂਤ ਹੋਣ 'ਚ ਮਦਦ ਮਿਲਦੀ ਹੈ। ਨਾਲ ਹੀ ਕਬਜ਼ ਦੀ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲਦਾ ਹੈ।
ਇਹ ਵੀ ਪੜ੍ਹੋ:ਇਮਿਊਨਿਟੀ ਵਧਾਉਣ 'ਚ ਲਾਹੇਵੰਦ ਹਨ ਇਹ ਚੀਜ਼ਾਂ, ਡਾਈਟ 'ਚ ਜ਼ਰੂਰ ਕਰੋ ਸ਼ਾਮਲ
ਮੌਸਮੀ ਬੀਮਾਰੀਆਂ ਤੋਂ ਬਚਾਅ
ਗੁੜ ਦੀ ਵਰਤੋਂ ਕਰਨ ਨਾਲ ਮੌਸਮੀ ਸਰਦੀ-ਖਾਂਸੀ, ਜ਼ੁਕਾਮ ਅਤੇ ਬੁਖਾਰ ਦੀ ਪ੍ਰੇਸ਼ਾਨੀ ਤੋਂ ਰਾਹਤ ਮਿਲਦੀ ਹੈ। ਇਸ 'ਚ ਮੌਜੂਦ ਐਂਟੀ-ਬੈਕਟੀਰੀਅਲ, ਐਂਟੀ-ਵਾਇਰਸ ਗੁਣ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਵਧਾਉਣ 'ਚ ਮਦਦ ਕਰਦੇ ਹਨ। ਅਜਿਹੇ 'ਚ ਮੌਸਮੀ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਖਾਸ ਤੌਰ 'ਤੇ ਜ਼ੁਕਾਮ ਅਤੇ ਖਾਂਸੀ ਦੀ ਸਮੱਸਿਆ 'ਚ ਕਾਲੀ ਮਿਰਚ ਪਾਊਡਰ ਦੇ ਨਾਲ ਗੁੜ ਖਾਣਾ ਫ਼ਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਗੁੜ ਦੇ ਪਾਊਡਰ ਨੂੰ ਅਦਰਕ ਦੇ ਨਾਲ ਗਰਮ ਕਰਕੇ ਖਾਣ ਨਾਲ ਗਲੇ ਦੀ ਖਰਾਸ਼ ਤੋਂ ਛੁਟਕਾਰਾ ਮਿਲਦਾ ਹੈ।
ਖੂਨ ਵਧਾਏ
ਗੁੜ ਆਇਰਨ ਦਾ ਮੁੱਖ ਸਰੋਤ ਹੋਣ ਦੇ ਨਾਲ ਇਸ ਦੀ ਵਰਤੋਂ ਅਮੀਨੀਆ ਦੀ ਪ੍ਰੇਸ਼ਾਨੀ ਨੂੰ ਦੂਰ ਕਰਨ 'ਚ ਮਦਦ ਮਿਲਦੀ ਹੈ। ਰੋਜ਼ਾਨਾ ਇਸ ਨੂੰ ਦੁੱਧ 'ਚ ਮਿਲਾ ਕੇ ਵਰਤੋਂ ਕਰਨ ਨਾਲ ਸਰੀਰ 'ਚ ਲਾਲ ਖੂਨ ਦੀਆਂ ਕੋਸ਼ਿਕਾਵਾਂ ਵੱਧਦੀਆਂ ਹਨ। ਅਜਿਹੇ 'ਚ ਖੂਨ ਦੀ ਕਮੀ ਦੂਰ ਹੋਣ ਦੇ ਨਾਲ ਥਕਾਵਟ, ਕਮਜ਼ੋਰੀ ਆਦਿ ਦੀ ਸਮੱਸਿਆ ਵੀ ਦੂਰ ਹੋਣ 'ਚ ਮਦਦ ਮਿਲਦੀ ਹੈ।
ਬਲੱਡ ਪ੍ਰੈੱਸ਼ਰ ਰਹੇਗਾ ਕੰਟਰੋਲ
ਸਰਦੀਆਂ ਦੇ ਮੌਮਸ 'ਚ ਬਲੱਡ ਪ੍ਰੈੱਸ਼ਰ ਦੇ ਵੱਧਣ ਅਤੇ ਘੱਟਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਰੋਜ਼ਾਨਾ ਸਵੇਰੇ ਖਾਲੀ ਪੇਟ ਕੋਸੇ ਪਾਣੀ ਦੇ ਨਾਲ ਗੁੜ ਦੀ ਵਰਤੋਂ ਕਰਨ ਨਾਲ ਬਲੱਡ ਪ੍ਰੈੱਸ਼ਰ ਕੰਟਰੋਲ 'ਚ ਰਹਿੰਦਾ ਹੈ।
ਮਜ਼ਬੂਤ ਹੱਡੀਆਂ
ਸਰਦੀਆਂ ਦੇ ਦਿਨਾਂ 'ਚ ਹਮੇਸ਼ਾ ਲੋਕਾਂ ਨੂੰ ਜੋੜਾਂ ਅਤੇ ਮਾਸਪੇਸ਼ੀਆਂ 'ਚ ਦਰਦ ਹੋਣ ਦੀ ਸ਼ਿਕਾਇਤ ਹੁੰਦੀ ਹੈ। ਬਹੁਤ ਵਾਰ ਤਾਂ ਇਹ ਸਮੱਸਿਆ ਵੱਧਣ ਨਾਲ ਸੋਜ ਵੀ ਹੋਣ ਲੱਗਦੀ ਹੈ। ਅਜਿਹੇ 'ਚ ਗੁੜ ਨੂੰ ਖਾਣ ਜਾਂ ਇਸ ਨੂੰ ਦੁੱਧ 'ਚ ਮਿਲਾ ਕੇ ਪੀਣ ਨਾਲ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ। ਇਸ 'ਚ ਕੈਲਸ਼ੀਅਮ, ਆਇਰਨ, ਵਿਟਾਮਿਨ ਆਦਿ ਤੱਤ ਜ਼ਿਆਦਾ ਮਾਤਰਾ 'ਚ ਹੋਣ ਨਾਲ ਜੋੜਾਂ ਦੇ ਦਰਦ ਤੋਂ ਛੁਟਕਾਰਾ ਦਿਵਾਉਣ 'ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਸੋਜ ਨੂੰ ਘੱਟ ਕਰਨ ਲਈ ਗੁੜ ਦੇ ਨਾਲ ਅਦਰਕ ਖਾਣਾ ਫ਼ਾਇਦੇਮੰਦ ਹੁੰਦਾ ਹੈ।
ਇਹ ਵੀ ਪੜ੍ਹੋ:ਘਰ 'ਚ ਇਸ ਵਿਧੀ ਨਾਲ ਬਣਾਓ ਗ੍ਰਿਲਡ ਆਲੂ ਕਬਾਬ
ਕਮਜ਼ੋਰੀ ਕਰੇ ਦੂਰ
ਹਮੇਸ਼ਾ ਲੋਕਾਂ ਨੂੰ ਥੋੜ੍ਹਾ ਜਿਹਾ ਕੰਮ ਕਰਨ 'ਤੇ ਵੀ ਥਕਾਵਟ ਅਤੇ ਕਮਜ਼ੋਰੀ ਹੋਣ ਲੱਗਦੀ ਹੈ। ਅਜਿਹੇ 'ਚ ਗੁੜ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਤੱਤ ਆਸਾਨੀ ਨਾਲ ਮਿਲ ਜਾਂਦੇ ਹਨ। ਅਜਿਹੇ 'ਚ ਥਕਾਵਟ ਦੀ ਸਮੱਸਿਆ ਦੂਰ ਹੋ ਕੇ ਅੰਦਰੋਂ ਮਜ਼ਬੂਤੀ ਆਉਂਦੀ ਹੈ।
ਸਰੀਰ ਦਾ ਭਾਰ ਹੋਵੇ ਸਹੀ
ਦੁਬਲੇ-ਪਤਲੇ ਲੋਕਾਂ ਨੂੰ ਦੁੱਧ 'ਚ ਗੁੜ ਮਿਲਾ ਕੇ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਸਰੀਰ 'ਚ ਖੂਨ ਦੀ ਕਮੀ ਪੂਰੀ ਹੋਣ ਦੇ ਨਾਲ ਸਹੀ ਭਾਰ ਮਿਲਣ 'ਚ ਮਦਦ ਮਿਲੇਗੀ।
ਸਕਿਨ ਦੇ ਲਈ ਫ਼ਾਇਦੇਮੰਦ
ਸਿਹਤ ਦੇ ਨਾਲ ਸਕਿਨ 'ਤੇ ਗਲੋਅ ਲਿਆਉਣ 'ਚ ਵੀ ਗੁੜ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਤਿਆਰ ਫੇਸਪੈਕ ਲਗਾਉਣ ਨਾਲ ਚਿਹਰੇ ਦੇ ਦਾਗ-ਧੱਬੇ, ਛਾਈਆਂ, ਝੁਰੜੀਆਂ, ਡਾਰਕ ਸਰਕਲ, ਸਨਟੈਨ ਦੀ ਪ੍ਰੇਸ਼ਾਨੀ ਦੂਰ ਹੋ ਕੇ ਚਿਹਰਾ ਬੇਦਾਗ, ਮੁਲਾਇਮ ਅਤੇ ਖਿੜਿਆ-ਖਿੜਿਆ ਨਜ਼ਰ ਆਉਂਦਾ ਹੈ। ਇਸ ਦਾ ਫੇਸਪੈਕ ਬਣਾਉਣ ਲਈ ਇਕ ਕੌਲੀ 'ਚ 1-1 ਚਮਚ ਗੁੜ ਪਾਊਡਰ, ਟਮਾਟਰ ਦਾ ਰਸ, 1/2 ਚਮਚ ਨਿੰਬੂ ਦਾ ਰਸ ਅਤੇ ਚੁਟਕੀ ਭਰ ਹਲਦੀ ਪਾ ਕੇ ਮਿਲਾਓ। ਤਿਆਰ ਮਿਸ਼ਰਨ ਨੂੰ ਚਿਹਰੇ ਅਤੇ ਗਰਦਨ 'ਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰਦੇ ਹੋਏ ਲਗਾਓ। 15-20 ਮਿੰਟ ਦੇ ਬਾਅਦ ਇਸ ਨੂੰ ਤਾਜ਼ੇ ਪਾਣੀ ਨਾਲ ਸਾਫ ਕਰ ਲਓ। ਚੰਗਾ ਰਿਜ਼ਲਟ ਪਾਉਣ ਲਈ ਇਸ ਨੂੰ ਹਫਤੇ 'ਚ 2 ਵਾਰ ਜ਼ਰੂਰ ਲਗਾਓ।