ਕਰੇਲਾ ਖਾਣ ਦੇ ਵੀ ਹੁੰਦੇ ਹਨ ਅਦਭੁਤ ਲਾਭ

03/28/2017 5:18:17 PM

ਜਲੰਧਰ— ਕੌੜੇਪਣ ਲਈ ਮਸ਼ਹੂਰ ਕਰੇਲੇ ਦੀ ਸਬਜ਼ੀ ਖਾਣ ਦੇ ਅਨੋਖੇ ਫਾਇਦੇ ਹੁੰਦੇ ਹਨ। ਲੋਕ ਇਸ ਦਾ ਕੌੜਾਪਣ ਦੂਰ ਕਰਨ ਦੀ ਭਰਪੂਰ ਕੋਸ਼ਿਸ਼ ਕਰਦੇ ਹਨ, ਜਿਸ ਨਾਲ ਉਹ ਖਾਣ ''ਚ ਸੁਆਦੀ ਲੱਗਣ। ਜੇ ਤੁਸੀਂ ਇਸ ਦੇ ਭਰਪੂਰ ਫਾਇਦੇ ਲੈਣਾ ਚਾਹੁੰਦੇ ਹੋ ਤਾਂ ਇਸ ਨੂੰ ਬਣਾਉਣ ਦਾ ਤਰੀਕਾ ਬਦਲ ਦਿਓ। ਕਰੇਲੇ ਦਾ ਛਿਲਕਾ ਕਦੀ ਨਾ ਉਤਾਰੋ। ਇਸ ਦਾ ਕੌੜਾ ਰਸ ਬਾਹਰ ਨਾ ਕੱਢੋ ਕਿਉਂਕਿ ਇਸ ਦਾ ਕੌੜਾਪਣ ਸਰੀਰ ਲਈ ਚੰਗਾ ਹੁੰਦਾ ਹੈ। ਇਸ ''ਚ ਕਾਰਬੋਹਾਈਡ੍ਰੇਟ, ਫਾਸਫੋਰਸ, ਕੈਲਸ਼ੀਅਮ, ਪ੍ਰੋਟੀਨ ਅਤੇ ਵਿਟਾਮਿਨ ਬਹੁਤ ਜ਼ਿਆਦਾ ਮਾਤਰਾ ''ਚ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਕਰੇਲਾ ਖਾਣ ਦੇ ਕੁਝ ਫਾਇਦਿਆਂ ਬਾਰੇ ਦੱਸ ਰਹੇ ਹਾਂ।
1. ਕਰੇਲੇ ਦੇ ਰਸ ''ਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਭਾਰ ਸਰੀਰ ਦਾ ਭਾਰ ਘੱਟਦਾ ਹੈ। 
2. ਕਰੇਲਾ ਖਾਣ ਨਾਲ ਖੂਨ ਸਾਫ ਹੁੰਦਾ ਹੈ। ਇਹ ਖੂਨ ਵਧਾਉਣ ''ਚ ਵੀ ਬਹੁਤ ਮਦਦ ਕਰਦਾ ਹੈ।
3. ਲੀਵਰ ਸੰਬੰਧੀ ਰੋਗਾਂ ''ਚ ਕਰੇਲਾ ਖਾਣ ਨਾਲ ਰਾਹਤ ਮਿਲਦੀ ਹੈ।
4. ਲਕਵੇ ਦੇ ਮਰੀਜ਼ਾਂ ਲਈ ਕਰੇਲਾ ਬਹੁਤ ਲਾਭਕਾਰੀ ਹੁੰਦਾ ਹੈ। ਜੇ ਉਹ ਕੱਚਾ ਕਰੇਲਾ ਖਾਣ ਤਾਂ ਉਨ੍ਹਾਂ ਨੂੰ ਬਹੁਤ ਲਾਭ ਹੋ ਸਕਦਾ ਹੈ। 
5. ਬਵਾਸੀਰ ਹੋਣ ''ਤੇ ਇਕ ਚਮਚ ਕਰੇਲੇ ਦੇ ਰਸ ''ਚ ਅੱਧਾ ਚਮਚ ਸ਼ੱਕਰ ਮਿਲਾ ਕੇ ਇਕ ਮਹੀਨੇ ਤੱਕ ਖਾਓ। 
6. ਸ਼ੂਗਰ ਮਰੀਜਾਂ ਲਈ ਕਰੇਲਾ ਬਹੁਤ ਲਾਭਕਾਰੀ ਹੈ। ਇਸ ਨਾਲ ਉਨ੍ਹਾਂ ਦਾ ਸ਼ੂਗਰ ਲੈਵਲ ਕਾਬੂ ''ਚ ਰਹਿੰਦਾ ਹੈ। 
7. ਹੱਥ-ਪੈਰ ''ਚ ਜਲਣ ਹੋਣ ''ਤੇ ਕਰੇਲੇ ਦੇ ਰਸ ਨਾਲ ਮਾਲਿਸ਼ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਆਰਾਮ ਮਿਲਦਾ ਹੈ। 
8. ਉਲਟੀ ਅਤੇ ਦਸਤ ਹੋਣ ''ਤੇ ਕਰੇਲੇ ਦੇ ਰਸ ''ਚ ਥੋੜ੍ਹਾ ਜਿਹ੍ਹਾ ਪਾਣੀ ਅਤੇ ਕਾਲਾ ਨਮਕ ਪਾ ਕੇ ਪੀਣ ਨਾਲ ਫਾਇਦਾ ਹੁੰਦਾ ਹੈ। 
9.  ਸਾਹ ਅਤੇ ਦਮੇ ਦੇ ਰੋਗੀਆਂ ਨੂੰ ਕਰੇਲੇ ਦੀ ਸਬਜ਼ੀ ਖਾਣੀ ਚਾਹੀਦੀ ਹੈ।

 


Related News