ਸੌਂਣ ਤੋਂ ਪਹਿਲਾਂ ਖਾਓ ਇਹ ਭੋਜਨ ਪਦਾਰਥ ਹੋਣਗੀਆਂ ਕਈ ਪਰੇਸ਼ਾਨੀਆਂ

03/26/2017 12:05:13 PM

ਮੁੰਬਈ— ਜ਼ਿਆਦਾਤਰ ਲੋਕਾਂ ਨੂੰ ਸੌਂਣ ਤੋਂ ਪਹਿਲਾਂ ਕੁੱਝ ਨਾ ਕੁੱਝ ਖਾਣ ਦੀ ਆਦਤ ਹੁੰਦੀ ਹੈ। ਜੇਕਰ ਉਹ ਚੀਜ਼ਾਂ ਲਾਭਕਾਰੀ ਹੈ ਤਾਂ ਠੀਕ ਹੈ ਪਰ ਲਾਭਕਾਰੀ ਨਾ ਹੋਣ ਤਾਂ ਇਸ ਨਾਲ ਸਾਡੀ ਸਿਹਤ ਨੂੰ ਕਈ ਤਰ੍ਹਾਂ ਦੇ ਨੁਕਸਾਨ ਵੀ ਪਹੁੰਚ ਸਕਦੇ ਹਨ। ਇਸ ਨਾਲ ਨੀਂਦ ਉੱਪਰ ਵੀ ਕਾਫੀ ਪ੍ਰਭਾਵ ਪੈਂਦਾ ਹੈ ਅਤੇ ਸਾਡਾ ਸਰੀਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਲਈ ਬਿਹਤਰ ਹੋਵੇਗਾ ਕਿ ਰਾਤ ਨੂੰ ਸੌਂਣ ਤੋਂ ਪਹਿਲਾਂ ਅਜਿਹੇ ਭੋਜਨ ਪਦਾਰਥਾਂ ਦਾ ਇਸਤੇਮਾਲ ਕਰੋ, ਜੋ ਤੁਹਾਨੂੰ ਨੁਕਸਾਨ ਦੀ ਥਾਂ ਫਾਇਦੇ ਦੇਣ। 
1. ਅੰਡਾ
ਰਾਤ ਨੂੰ ਸੌਂਣ ਤੋਂ ਪਹਿਲਾਂ ਅੰਡਾ ਖਾਣ ਨਾਲ ਪ੍ਰੋਟੀਨ ਮਿਲਦਾ ਹੈ, ਇਸ ਨਾਲ ਭੁੱਖ ਕੰਟਰੋਲ ਰਹਿੰਦੀ ਹੈ। 
2. ਗਰੀਨ-ਟੀ
ਗਰੀਨ-ਟੀ ''ਚ ਐਂਟੀਆਕਸੀਡੈਂਟ ਹੁੰਦੇ ਹਨ, ਜੋ ਪਰੇਸ਼ਾਨੀ ਨੂੰ ਘੱਟ ਕਰਦੇ ਹਨ ਅਤੇ ਰੋਗਾਂ ਨਾਲ ਲੜਣ ਦੀ ਸ਼ਕਤੀ ਵੱਧਦੀ ਹੈ। 
3. ਅਜਵਾਇਨ
ਇਸ ਨੂੰ ਰਾਤੀ ਖਾਣ ਨਾਲ ਮੋਟਾਬੋਲਿਜਮ ਵੱਧਦਾ ਹੈ ਅਤੇ ਨਾਲ ਹੀ ਮੋਟਾਪਾ ਤੇਜ਼ੀ ਨਾਲ ਘੱਟਦਾ ਹੈ। 
4. ਕੇਲਾ
ਇਸ ''ਚ ਟਰੀਪਟੋਫੇਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਰਾਤ ਨੂੰ ਸੌਂਣ ਤੋਂ ਪਹਿਲਾਂ ਇਸ  ਨੂੰ ਖਾਣ ਨਾਲ ਦਿਮਾਗ ਸ਼ਾਂਤ ਰਹਿਦਾ ਹੈ ਅਤੇ ਨੀਂਦ ਵੀ ਚੰਗੀ ਆਉਂਦੀ ਹੈ। 
5. ਓਟਸ
ਓਟਸ ''ਚ ਫਾਈਬਰ ਅਤੇ ਕਾਰਬੋਹਾਈਡਰੇਟ ਹੁੰਦੇ ਹਨ। ਰਾਤ ਨੂੰ ਓਟਸ ਖਾਣ ਨਾਲ ਪਾਚਣ ਕਿਰਿਆ ਠੀਕ ਰਹਿੰਦੀ ਹੈ ਅਤੇ ਵਾਰ-ਵਾਰ ਭੁੱਖ ਨਹੀਂ ਲੱਗਦੀ। 
6. ਸ਼ਹਿਦ ਵਾਲਾ ਦੁੱਧ
ਇਸ ''ਚ ਫਾਇਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਰਾਤ ਨੂੰ ਸੌਂਣ ਤੋਂ ਪਹਿਲਾਂ ਇਸ ਨੂੰ ਪੀਣ ਨਾਲ ਪਾਚਣ ਕਿਰਿਆ ਠੀਕ ਰਹਿੰਦੀ ਹੈ ਅਤੇ ਕਬਜ਼ ਦੀ ਪਰੇਸ਼ਾਨੀ ਦੂਰ ਹੁੰਦੀ ਹੈ।  


Related News