ਕੋਲੈਸਟਰੋਲ ਘੱਟ ਕਰਨ ਲਈ ਖਾਓ ਇਹ ਚੀਜ਼ਾਂ

Thursday, Apr 13, 2017 - 05:08 PM (IST)

ਜਲੰਧਰ—ਅਜੋਕੇ ਸਮੇਂ ''ਚ ਕੋਈ ਵੀ ਬੈਡ-ਕੋਲੈਸਟਰੋਲ ਨਾਮਕ ਸ਼ਬਦ ਤੋਂ ਅਣਜਾਣ ਨਹੀਂ ਹੈ। ਬੈਡ ਕੋਲੈਸਟਰੋਲ  ਦਾ ਅਰਥ ਹੈ ਐਲਡੀਐਲ ਅਰਥਾਤ ਲੋਅ ਡੈਂਸਿਟੀ ਲਿਪੋ ਪ੍ਰੋਟੀਨ। ਇਹ ਵਿਅਕਤੀ ਦੇ ਦਿਲ ''ਚ ਪਾਇਆ ਜਾਣ ਵਾਲਾ ਇਕ ਅਜਿਹਾ ਚਿਪਚਿਪਾ ਪਦਾਰਥ ਹੈ, ਜਿਸ ਦੇ ਜ਼ਿਆਦਾ ਹੋਣ ਕਾਰਨ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖ਼ਤਰਾ ਰਹਿੰਦਾ ਹੈ। ਅਮਰੀਕਨ ਹਾਰਟ ਐਸੋਸੀਏਸ਼ਨ ਮੁਤਾਬਕ ”ਅੱਜਕੱਲ੍ਹ ਵਿਸ਼ਵ ਭਰ ਦੇ ਲੱਗਭੱਗ ਸਾਰੇ ਦੇਸਾਂ ''ਚ ਤਕਰੀਬਨ 3 ਨੌਜਵਾਨਾਂ ''ਚੋਂ ਇੱਕ ਨੂੰ ਐਲਡੀਐਲ ਕੋਲੈਸਟਰੋਲ ਦੀ ਸਮੱਸਿਆ ਹੋ ਰਹੀ ਹੈ। ਜੇਕਰ ਅਸੀਂ ਆਪਣੀ ਰੋਜ਼ਮੱਰਾ ਜ਼ਿੰਦਗੀ ''ਚ ਬਦਲਾਅ ਕਰੀਏ ਅਤੇ ਸਹੀ ਢੰਗ ਨਾਲ ਖਾਣਾ ਖਾਈਏ, ਤਾਂ ਇਸ ਬਿਮਾਰੀ ਤੋਂ ਛੁਟਕਾਰਾ ਪਾਉਣਾ ਮੁਸ਼ਕਲ ਨਹੀਂ ਹੈ।
1. ਓਟਸ-ਸਵੇਰ ਵੇਲੇ ਨਾਸ਼ਤੇ ''ਚ ਓਟਸ ਖਾਣਾ ਸਿਹਤਮੰਦ ਦਿਨ ਦੀ ਸ਼ਾਨਦਾਰ ਸ਼ੁਰੂਆਤ ਹੈ। 6 ਹਫ਼ਤੇ ਤੱਕ ਸਵੇਰੇ ਨਾਸ਼ਤੇ ''ਚ ਹਰ ਰੋਜ਼ ਓਟਸ ਦਾ ਦਲੀਆ ਲੈਣ ਨਾਲ ਐਲਡੀਐਲ ਨੂੰ 5.3 ਪ੍ਰਤੀਸ਼ਤ ਤੱਕ ਘਟਾ ਸਕਦੇ ਹਨ।
2. ਰੈੱਡ ਵਾਈਨ-ਜਿਹੜੇ ਲੋਕ ਸ਼ਰਾਬ ਪੀਣ ਦਾ ਸ਼ੌਂਕ ਰੱਖਦੇ ਹਨ, ਉਨ੍ਹਾਂ ਲਈ ਚੰਗੀ ਖ਼ਬਰ ਹੈ। ਹਫ਼ਤੇ ''ਚ ਦੋ ਵਾਰ ਥੋੜ੍ਹੀ ਜਿਹੀ ਰੈੱਡ ਗਰੇਪ ਵਾਈਨ ਪੀਣਾ ਕੋਲੈਸਟਰੋਲ ਨੂੰ ਘੱਟ ਕਰਨ ''ਚ ਮਦਦ ਕਰਦਾ ਹੈ।
3. ਸਾਲਮਨ ਫਿਸ਼-ਜਿਹੜੇ ਲੋਕ ਮੱਛੀ ਖਾਂਦੇ ਹਨ, ਉਨ੍ਹਾਂ ਲਈ ਵੀ ਕੋਲੈਸਟਰੋਲ ਨੂੰ ਘਟਾਉਣਾ ਸੌਖਾ ਹੈ। ਅਸਲ ''ਚ ਸਾਡੇ ਸਰੀਰ ਨੂੰ ਫੈਟੀ ਐਸਿਡ ਅਤੇ ਅਮੀਨੋ ਐਸਿਡ ਦੀ ਲੋੜ ਹੁੰਦੀ ਹੈ। ਸਰੀਰ ਨੂੰ ਐਨਰਜੀ ਤੇ ਵਿਟਾਮਿਨ ਡੀ ਦੇਣ ਤੋਂ ਇਲਾਵਾ ਸਾਲਮਨ ਫਿਸ਼ ''ਚ ਫੈਟੀ ਐਸਿਡ ਅਤੇ ਅਮੀਨੋ ਐਸਿਡ ਭਰਪੂਰ ਮਾਤਰਾ ''ਚ ਹੁੰਦੇ ਹਨ, ਜੋ ਕੋਲੈਸਟਰੋਲ ਨੂੰ ਘੱਟ ਕਰਨ ''ਚ ਉਪਯੋਗੀ ਹਨ।
4. ਡਰਾਈ ਫਰੂਟਸ-ਹੁਣ ਤੁਸੀਂ ਹਰ ਰੋਜ਼ ਮੁੱਠੀ ਭਰ ਸੁੱਕੇ ਮੇਵੇ ਬਿਨਾਂ ਕਿਸੇ ਚਿੰਤਾ ਦੇ ਖਾ ਸਕਦੇ ਹਨ। ਅਮਰੀਕਨ ਹਾਰਟ ਐਸੋਸੀਏਸ਼ਨ ਦੀ ਮੰਨੀਏ, ਤਾਂ ਸੁੱਕੇ ਮੇਵੇ ਖਾਣਾ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਇਨ੍ਹਾਂ ''ਚ ਪ੍ਰੋਟੀਨ ਫਾਈਬਰ ਤੇ ਵਿਟਾਮਿਨ ਈ ਭਰਪੂਰ ਮਾਤਰਾ ''ਚ ਹੁੰਦੇ ਹਨ। ਨਾਲ ਹੀ ਮੇਵਿਆਂ ''ਚ ਫੈਟੀ ਐਸਿਡ ਵੀ ਪਾਇਆ ਜਾਂਦਾ ਹੈ, ਜੋ ਕੈਮੀਕਲਾਂ ''ਚ ਪ੍ਰੋਸੈੱਸ ਨਹੀਂ ਹੁੰਦਾ ਹੈ ਤੇ ਕੋਲੈਸਟਰੋਲ ਨੂੰ ਘੱਟ ਕਰਨ ''ਚ ਕਾਫ਼ੀ ਅਸਰਦਾਰ ਹੈ।
5. ਲੁੰਗੀਆਂ ਹੋਈਆਂ ਦਾਲਾਂ-ਲੁੰਗੀਆਂ ਹੋਈਆਂ ਦਾਲਾਂ ਨੂੰ ਜੇਕਰ ਦਿਲ ਦਾ ਦੋਸਤ ਕਿਹਾ ਜਾਵੇ, ਤਾਂ ਗ਼ਲਤ ਨਹੀਂ ਹੋਵੇਗਾ। ਆਪਣੇ ਦਿਨ ਦੇ ਖਾਣੇ ''ਚ ਘੱਟ ਤੋਂ ਘੱਟ ਅੱਧਾ ਕੱਪ ਬੀਨਸ ਜਿਵੇਂ ਰਾਜਮਾਂਹ, ਛੋਲੇ, ਮੂੰਗੀ, ਸੋਇਆਬੀਨ ਅਤੇ ਮਾਂਹ ਨੂੰ ਜੇਕਰ ਸੂਪ, ਸੱਲਾਦ ਜਾਂ ਸਬਜ਼ੀ ਕਿਸੇ ਵੀ ਰੂਪ ''ਚ ਲੈ ਸਕਦੇ ਹੋ। ਲੁੰਗੀਆਂ ਹੋਈਆਂ ਦਾਲਾਂ ਹਰ ਰੋਜ਼ ਖਾਣ ਨਾਲ ਬੁਰੇ ਕੋਲੈਸਟਰੋਲ  ਨੂੰ ਘਟਾਉਂਦਾ ਹੈ।
6. ਗਰੀਨ ਟੀ-ਗਰੀਨ ਟੀ ''ਚ ਕੌਫੀ ਦੀ ਤੁਲਨਾ ''ਚ ਕਾਫੀ ਘੱਟ ਕੈਫੀਨ ਪਾਈ ਜਾਂਦੀ ਹੈ। ਨਾਲ ਹੀ ਸਰੀਰ ਨੂੰ ਚੁਸਤ-ਦਰੁੱਸਤ ਰੱਖਣ ਅਤੇ ਤੰਦਰੁਸਤ ਰੱਖਣ ਵਾਲੇ ਐਂਟੀ-ਆਕਸੀਡੈਂਟ ਵੀ ਗਰੀਨ-ਟੀ ''ਚ ਜ਼ਿਆਦਾ ਹੁੰਦੇ ਹਨ। ਹਰ ਰੋਜ਼ ਗਰੀਨ-ਟੀ ਪੀਣ ਨਾਲ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਯੋਗਤਾ ਵੱਧਦੀ ਹੈ, ਜਿਸ ਨਾਲ ਬੁਰਾ ਕੋਲੈਸਟਰੋਲ ਨੂੰ ਘੱਟ ਕਰਨਾ ਸੌਖਾ ਹੋ ਜਾਂਦਾ ਹੈ।
7. ਡਾਰਕ ਚਾਕਲੇਟ-ਡਾਰਕ ਚਾਕਲੇਟ ਖਾਣਾ ਵੀ ਕੋਲੈਸਟਰੋਲ ਘੱਟ ਕਰਨ ''ਚ ਉਪਯੋਗੀ ਹੈ, ਕਿਉਂਕਿ ਇਸ ''ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟਸ ਨਾਲ ਖ਼ੂਨ ਨਾੜੀਆਂ ਮਜ਼ਬੂਤ ਬਣਦੀਆਂ ਹਨ। ਜਿਸ ਨਾਲ ਦਿਲ ਦਾ ਦੌਰਾ ਪੈਣ ਦਾ ਸ਼ੱਕ ਘੱਟ ਹੁੰਦਾ ਹੈ।
8. ਹਰੀਆਂ ਪੱਤੇਦਾਰ ਸਬਜ਼ੀਆਂ-ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਵੀ ਕੋਲੈਸਟਰੋਲ ਨੂੰ ਘੱਟ ਕਰਨ ''ਚ ਮਦਦ ਕਰਦਾ ਹੈ। ਕਿਉਂਕਿ ਹਰੀਆਂ ਪੱਤੇਦਾਰ ਸਬਜ਼ੀਆਂ ''ਚ ਵਿਟਾਮਿਨ ਏ, ਬੀ, ਸੀ ਦੇ ਨਾਲ ਆਇਰਨ ਅਤੇ ਕੈਲਸ਼ੀਅਮ ਵੀ ਪਾਇਆ ਜਾਂਦਾ ਹੈ। ਇਹ ਸਾਰੇ ਪੌਸ਼ਟਿਕ ਤੱਤ ਸਰੀਰ ਨੂੰ ਸਿਹਤਮੰਦ ਬਣਾਉਣ ਦੇ ਨਾਲ-ਨਾਲ ਖ਼ੂਨ ਦਾ ਸੰਚਾਰ ਦਰੁੱਸਤ ਕਰਦੇ ਹਨ, ਜਿਸ ਨਾਲ ਦਿਲ ਆਸਾਨੀ ਨਾਲ ਆਪਣਾ ਕੰਮ ਕਰਦਾ ਹੈ।
9. ਆਲਿਵ ਆਇਲ-ਆਲਿਵ ਅਰਥਾਤ ਜੈਤੂਨ ਦੇ ਤੇਲ ''ਚ ਪੱਕਿਆ ਹੋਇਆ ਖਾਣਾ ਕੋਲੈਸਟਰੋਲ ਦੇ ਮਰੀਜ਼ਾਂ ਲਈ ਸਭ ਤੋਂ ਠੀਕ ਰਹਿੰਦਾ ਹੈ, ਕਿਉਂਕਿ ਇਸ ''ਚ ਬਣਿਆ ਖਾਣਾ ਹਲਕਾ ਅਤੇ ਪਚਣਯੋਗ ਹੁੰਦਾ ਹੈ ਤੇ ਨਾਲ ਹੀ ਉਸ ''ਚ ਮੋਨੇ ਅਨਸੈਚੂਰੇਟਿਡ ਫੈਟੀ ਐਸਿਡ ਕਾਫੀ ਮਾਤਰਾ ''ਚ ਹੁੰਦੇ ਹਨ, ਜੋ ਕੈਲੋਸਟਰੋਲ ਨੂੰ ਘੱਟ ਕਰਨ ''ਚ ਮਦਦ ਕਰਦੇ ਹਨ।
10. ਲੱਸਣ-ਨਿਯਮਿਤ ਤੌਰ ''ਤੇ ਲੱਸਣ ਖਾਣ ਨਾਲ ਬਲੱਡ ਪ੍ਰੈਸ਼ਰ, ਖ਼ੂਨ ਸੰਚਾਰ ਅਤੇ ਬਲੱਡ ਸ਼ੂਗਰ ਪੱਧਰ ਨੂੰ ਆਮ ਤੌਰ ''ਤੇ ਰੱਖਣ ਤੋਂ ਇਲਾਵਾ ਬੁਰੇ ਕੋਲੈਸਟਰੋਲ ਨੂੰ ਘਟਾਉਣ ''ਚ ਵੀ ਉਪਯੋਗੀ ਹੈ।


Related News