ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਸਾਂਵਲਾਪਨ ਵਧਾਉਣ ਵਾਲੇ ਇਹ ਫੂਡਸ

03/17/2018 11:30:10 AM

ਨਵੀਂ ਦਿੱਲੀ— ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਧੂਲ-ਮਿੱਟੀ ਜਾਂ ਜ਼ਿਆਦਾ ਦੇਰ ਤੱਕ ਧੁੱਪ 'ਚ ਰਹਿਣ ਕਾਰਨ ਚਿਹਰੇ ਦਾ ਰੰਗ ਸਾਂਵਲਾ ਹੋ ਜਾਂਦਾ ਹੈ ਪਰ ਕਈ ਵਾਰ ਅਸੀਂ ਅਨਜਾਣੇ 'ਚ ਕੁਝ ਅਜਿਹੇ ਫੂਡਸ ਨੂੰ ਡਾਈਟ 'ਚ ਸ਼ਾਮਲ ਕਰ ਲੈਂਦੇ ਹਾਂ ਜੋ ਰੰਗ ਨੂੰ ਸਾਂਵਲਾ ਕਰ ਦਿੰਦਾ ਹੈ। ਜੇ ਤੁਸੀਂ ਇਹ ਸੋਚ ਕੇ ਹੈਰਾਨ ਹੋ ਰਹੇ ਹੋਵੋਗੇ ਕਿ ਫੂਡਸ ਕਿਵੇਂ ਰੰਗ ਨੂੰ ਕਾਲਾ ਕਰ ਸਕਦਾ ਹੈ। ਅਸਲ 'ਚ ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਬਲੱਡ ਵਸੈਲਸ ਸਿਕੁੜ ਜਾਂਦੇ ਹਨ। ਇਸ ਨਾਲ ਚਮੜੀ ਸੈੱਲਸ 'ਤੇ ਮਾੜਾ ਅਸਰ ਪੈਂਦਾ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਫੂਡਸ ਨੂੰ ਸਾਰੇ ਬੜੇ ਚਾਅ ਨਾਲ ਖਾਂਦੇ ਹਨ ਜੇ ਤਸੀਂ ਵੀ ਸਾਂਵਲੇਪਨ ਤੋਂ ਪ੍ਰੇਸ਼ਾਨ ਹੋ ਤਾਂ ਇਨ੍ਹਾਂ ਚੀਜ਼ਾਂ ਨੂੰ ਖਾਣ ਤੋਂ ਪਰਹੇਜ਼ ਕਰੋ। ਆਓ ਜਾਣਦੇ ਹਾਂ ਰੰਗ ਨੂੰ ਸਾਂਵਲਾ ਕਰਨ ਵਾਲੇ ਉਨ੍ਹਾਂ ਫੂਡਲਸ ਬਾਰੇ...
1. ਵਾਈਟ ਬ੍ਰੈੱਡ
ਵਾਈਟ ਬ੍ਰੈੱਡ ਵੀ ਚਿਹਰੇ ਦਾ ਰੰਗ ਸਾਂਵਲਾ ਕਰਦਾ ਹੈ। ਰੋਜ਼ਾਨਾ ਵਾਈਟ ਬ੍ਰੈੱਡ ਨੂੰ ਖਾਣ ਨਾਲ ਸਰੀਰ 'ਚ ਇੰਸੁਲਿਨ ਦਾ ਲੇਵਲ ਵਧ ਜਾਂਦਾ ਹੈ। ਇਸ ਦੇ ਨਾਲ ਹੀ ਇਹ ਸਕਿਨ 'ਚ ਮੌਜੂਦ ਆਇਲ ਪ੍ਰਾਡਕਸ਼ਨ ਵਧਾਉਣ ਦਾ ਕੰਮ ਵੀ ਕਰਦਾ ਹੈ। ਇਸ ਨਾਲ ਚਿਹਰੇ ਦੀ ਫੇਅਰਨੈੱਸ ਵੀ ਘੱਟ ਹੋਣ ਲੱਗਦੀ ਹੈ।
2. ਕੌਫੀ
ਖੁਦ ਨੂੰ ਫ੍ਰੈਸ਼ ਰੱਖਣ ਲਈ ਜ਼ਿਆਦਾਤਰ ਲੋਕ ਕੌਫੀ ਪੀਂਦੇ ਹਨ। ਇਸ 'ਚ ਮੌਜੂਦ ਕੈਫੀਨ ਸਟ੍ਰੈਸ ਹਾਰਮੋਨ ਲੇਵਲ ਨੂੰ ਵਧਾਉਣ ਦਾ ਕੰਮ ਕਰਦਾ ਹੈ। ਇਸ ਨਾਲ ਸਕਿਨ ਹੋਲੀ-ਹੋਲੀ ਡੈਮੇਜ ਹੋਣ ਲੱਗਦੀ ਹੈ, ਜਿਸ ਨਾਲ ਚਿਹਰੇ ਦਾ ਸਾਂਵਲਾਪਨ ਵਧਣ ਲੱਗਦਾ ਹੈ।
3. ਸਪਾਇਸੀ ਫੂਡ
ਮਸਾਲੇਦਾਰ ਚੱਟਪੱਟਾ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਇਸ ਨੂੰ ਖਾਣ ਨਾਲ ਹਰ ਕੋਈ ਬੜਾ ਮਜਾ ਲੈ ਕੇ ਖਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਸਪਾਇਸੀ ਫੂਡਸ ਨੂੰ ਖਾਣ ਨਾਲ ਚਿਹਰੇ ਦਾ ਰੰਗ ਕਾਲਾ ਹੋਣਾ ਸ਼ੁਰੂ ਹੋ ਜਾਂਦਾ ਹੈ। ਜੇ ਤੁਸੀਂ ਵੀ ਆਪਣੀ ਖੋਈ ਰੰਗਤ ਨੂੰ ਦੁਬਾਰਾ ਪਾਉਣ ਚਾਹੁੰਦੇ ਹੋ ਤਾਂ ਸਪਾਇਸੀ ਫੂਡਸ ਨੂੰ ਖਾਣਾ ਬੰਦ ਕਰ ਦਿਓ।
4. ਫ੍ਰਾਈਡ ਫੂਡ
ਤਲਿਆ ਭੁੰਨਿਆ ਖਾਣ ਨਾਲ ਸਰੀਰ 'ਚ ਫੈਟ ਦੀ ਮਾਤਰਾ ਵਧ ਜਾਂਦੀ ਹੈ। ਇਸ ਦੀ ਵਜ੍ਹਾ ਨਾਲ ਸਰੀਰ ਦਾ ਬਲੱਡ ਸਰਕੁਲੇਸ਼ਨ ਘੱਟ ਹੁੰਦਾ ਹੈ, ਜਿਸ ਨਾਲ ਸਕਿਨ ਨੂੰ ਸਹੀਂ ਮਾਤਰਾ 'ਚ ਆਕਸੀਜਨ ਨਹੀਂ ਮਿਲ ਪਾਉਂਦੀ। ਇਸੇ ਕਾਰਨ ਚਿਹਰੇ ਦੀ ਸਕਿਨ ਕਾਲੀ ਪੈਣੀ ਸ਼ੁਰੂ ਹੋ ਜਾਂਦੀ ਹੈ।
5. ਅਲਕੋਹਲ
ਰੋਜ਼ਾਨਾ ਅਲਕੋਹਲ ਦੀ ਵਰਤੋਂ ਕਰਨ ਨਾਲ ਵੀ ਚਿਹਰੇ ਦੀ ਰੰਗਤ ਖਰਾਬ ਹੋਣ ਲੱਗਦੀ ਹੈ। ਇਸ ਨਾਲ ਹੀ ਇਹ ਜ਼ਰੂਰਤ ਤੋਂ ਜ਼ਿਆਦਾ ਅਲਕੋਹਲ ਦੀ ਵਰਤੋਂ ਨਾਲ ਯੁਰਿਨ ਦੀ ਸਮੱਸਿਆ ਹੁੰਦੀ ਹੈ। ਜਿਸ ਨਾਲ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਇਸ ਕਾਰਨ ਚਿਹਰਾ ਡਲ ਨਜ਼ਰ ਆਉਂਦਾ ਹੈ।


Related News