ਜ਼ਿਆਦਾ ਅਚਾਰ ਖਾਣ ਨਾਲ ਹੁੰਦੀਆਂ ਹਨ ਕਈ ਬੀਮਾਰੀਆਂ

02/13/2017 11:52:59 AM

ਜਲੰਧਰ— ਬਹੁਤ ਸਾਰੇ ਲੋਕ ਖਾਣੇ ਦੇ ਨਾਲ ਅਚਾਰ ਲੈਣਾ ਪਸੰਦ ਕਰਦੇ ਹਨ ਕਿਉਂਕਿ ਇਸ ਨਾਲ ਖਾਣ ਦਾ ਸੁਆਦ ਹੋਰ ਵੀ ਵੱਧ ਜਾਂਦਾ ਹੈ। ਪਰ ਕੁਝ ਲੋਕ ਅਜਿਹੇ ਹਨ ਜੋ ਜਰੂਰਤ ਤੋਂ ਜ਼ਿਆਦਾ ਅਚਾਰ ਖਾਂਦੇ ਹਨ , ਜਿਸਦਾ ਸੁਆਦ ਤਾਂ ਆਉਂਦਾ ਹੈ ਪਰ  ਨਾਲ ਹੀ ਇਹ ਲੋਕ ਕੁਝ ਬੀਮਾਰੀਆਂ ਨੂੰ ਸੱਦਾ ਦਿੰਦੇ ਹਨ। ਅਚਾਰ ''ਚ ਬਹੁਤ ਮਾਤਰਾ ''ਚ ਨਮਕ ਹੁੰਦਾ ਹੈ, ਜਿਸ ਨਾਲ ਸਰੀਰ ''ਚ ਸੋਡੀਅਮ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਹਾਈ ਬਲੱਡ ਪ੍ਰੈਸ਼ਰ, ਕੈਂਸਰ ਵਰਗੀਆਂ ਬੀਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।
1. ਹੱਡੀਆਂ ਕੰਮਜ਼ੋਰ
ਅਚਾਰ ''ਚ ਸੋਡੀਅਮ ਦੀ ਬਹੁਤ ਮਾਤਰਾ ਹੁੰਦੀ ਹੈ, ਜੋ ਸਰੀਰ ''ਚ ਕੈਲਸ਼ੀਅਮ ਦੀ ਮਾਤਰਾ ਨੂੰ ਘੱਟ ਕਰ ਦਿੰਦੀ ਹੈ। ਜਿਸ ਵਜ੍ਹਾਂ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ।
2. ਬਲੱਡ ਪ੍ਰੈਸ਼ਰ
ਅਚਾਰ ਨੂੰ ਜ਼ਿਆਦਾ ਖਾਣ ਨਾਲ ਸਰੀਰ ''ਚ ਸੋਡੀਅਮ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਬਲੱਡ ਪ੍ਰੈਸ਼ਰ ਦੀ ਬੀਮਾਰੀ ਹੋ ਜਾਂਦੀ ਹੈ।
3. ਦਿਲ ਦੀ ਸਮੱਸਿਆ
ਅਚਾਰ ''ਚ ਮੌਜੂਦ ਸੋਡੀਅਮ ਬਲੱਡ ਸਰਕੁਲੈਸ਼ਨ ਨੂੰ ਵਧਾਉਦਾ ਹੈ, ਜਿਸ ਕਰਕੇ ਦਿਲ ਨਾਲ ਜੁੜੀਆਂ ਕਈ ਸਮੱਸਿਆਵਾਂ ਹੋਣ ਲੱਗਦੀਆਂ ਹਨ।
4. ਭਾਰ ਵੱਧਣਾ
ਅਚਾਰ ਦਾ ਸੇਵਨ ਕਰਨ ਨਾਲ ਸਰੀਰ ''ਚ ਆਇਰਨ ਦੀ ਮਾਤਰਾ ਘੱਟ ਹੋਣ ਲੱਗਦੀ ਹੈ ਅਤੇ ਫੈਟ ਦੀ ਸਮੱਸਿਆ ਹੋ ਜਾਂਦੀ ਹੈ।
5. ਸਟਰੋਕ
ਜ਼ਿਆਦਾ ਮਾਤਰਾ ''ਚ ਅਚਾਰ ਖਾਣ ਨਾਲ ਬਲੱਡ ਸਰਕੁਲੈਸ਼ਨ ਵਿਗੜਣ ਲੱਗਦਾ ਹੈ, ਜਿਸਦਾ ਦਿਮਾਗ ''ਤੇ ਅਸਰ ਪੈਂਦਾ ਹੈ। ਨਾਲ ਹੀ ਸਟਰੋਕ ਦੀ ਆਸ਼ੰਕਾ ਵੱਧ ਜਾਂਦੀ ਹੈ।
6. ਕੈਂਸਰ
ਅਚਾਰ ''ਚ ਮੌਜੂਦ ਸੋਡੀਅਮ ਦੀ ਮਾਤਰਾ ਨਾਲ ਪੇਟ ਦਾ ਕੈਂਸਰ ਹੋ ਸਕਦਾ ਹੈ। ਇਸ ਲਈ ਇਸਦਾ ਜ਼ਿਆਦਾ ਸੇਵਨ ਕਰਨ ਤੋਂ ਬੱਚੋ।
7. ਕਿਡਨੀ
ਅਚਾਰ ''ਚ ਮੌਜੂਦ ਸੋਡੀਅਮ ਕੈਲਸ਼ੀਅਮ ਨੂੰ ਗਾਲਕੇ ਕਿਡਨੀ ਤੱਕ ਪਹੁੰਚ ਦਾ ਹੈ । ਨਾਲ ਹੀ ਕਿਡਨੀ ਸਟੋਰ ਦੀ ਆਸ਼ੰਕਾ ਵੱਧ ਜਾਂਦੀ ਹੈ।


Related News