ਭੁੱਲ ਕੇ ਵੀ ਨਾ ਕਰੋ ਗਰਭ ਦੌਰਾਨ ਕੋਲੇ ਜਾਂ ਟੂਥ ਪੇਸਟ ਦੀ ਵਰਤੋਂ

Friday, Dec 30, 2016 - 11:46 AM (IST)

ਜਲੰਧਰ— ਹਰ ਔਰਤ ਦੇ ਲਈ ਮਾਂ ਬਣਨਾ ਇਕ ਅਲੱਗ ਅਨੁਭਵ ਹੁੰਦਾ ਹੈ। ਜਦੋਂ ਕੋਈ ਔਰਤ ਗਰਭਵਤੀ ਹੁੰਦੀ ਹੈ ਤਾਂ ਉਸਦੇ ਸਰੀਰ ''ਚ ਬਹੁਤ ਬਦਲਾਅ ਆਉਂਦੇ ਹਨ ਇਸ ਕਾਰਨ ਗਰਭ ਅਵਸਥਾ ''ਚ ਔਰਤਾਂ ਦਾ ਖਾਣ-ਪੀਣ ਆਮ ਲੋਕਾਂ ਨਾਲੋ ਬਹੁਤ ਅਲੱਗ ਹੋ ਜਾਂਦਾ ਹੈ। ਅਕਸਰ ਅਸੀਂ ਸੁਣਦੇ ਹਾਂ ਕਿ ਗਰਭ ਅਵਸਥਾ ''ਚ ਅਚਾਰ, ਇਮਲੀ ਅਤੇ ਖੱਟੀ ਚੀਜ਼ਾਂ ਖਾਣ ਨੂੰ ਮਨ ਕਰਦਾ ਹੈ। ਇਸ ਸਥਿਤੀ ''ਚ ਖਾਣ-ਪੀਣ ਦੀਆਂ ਚੀਜ਼ਾਂ ਦੀ ਇੱਛਾ ਹੋਣਾ ਆਮ ਗੱਲ ਹੈ। ਇਕ ਅਧਿਐਨ ''ਚ ਪਾਇਆ ਗਿਆ ਹੈ ਕਿ ਕਈ ਗਰਭਵਤੀ ਔਰਤਾਂ ਦਾ ਮਨ ਇਸ ਤਰ੍ਹਾਂ ਦੀਆਂ ਚੀਜ਼ਾਂ ਖਾਣ ਨੂੰ ਮੰਨ ਕਰਦਾ ਹੈ ਜਿਸ ਦੇ ਬਾਰੇ ''ਚ ਅਸੀਂ ਕਲਪਨਾ ਵੀ ਨਹੀ ਕਰ ਸਕਦੇ ਜਿਸ ਤਰ੍ਹਾਂ ਕਿ ਕੋਲਾ ਜਾਂ ਟੂਥ ਪੇਸਟ ਆਦਿ । ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਵਰਤੋਂ ਕਰਨ ਕਈ ਵਾਰ ਗਰਭ ''ਚ ਪਲ ਰਹੇ ਬੱਚੇ ਦੇ ਲਈ ਬਹੁਤ ਖਤਰਨਾਕ ਸਾਬਿਤ ਹੁੰਦਾ ਹੈ। ਪਰੰਤੂ ਜ਼ਰੂਰੀ ਨਹੀਂ ਕਿ ਇਹ ਸਮੱਸਿਆ ਸਿਰਫ ਗਰਭ ਅਵਸਥਾ ''ਚ ਔਰਤਾਂ ਨੂੰ ਹੁੰਦੀ ਹੈ ਕਈ ਵਾਰ ਛੋਟੇ ਬੱਚਿਆਂ ''ਚ ਇਸ ਸਮੱਸਿਆ ਨੂੰ ਸਭ ਤੋਂ ਜ਼ਿਆਦਾ ਪਾਇਆ ਜਾਂਦਾ ਹੈ।
ਗਰਭ ਅਵਸਥਾ ਦੇ ਦੌਰਾਨ ਹੀ ਕਿਉਂ ਖਾਂਦੀਆਂ ਹਨ ਔਰਤਾਂ ਅਜੀਬੋ-ਗਰੀਬ ਚੀਜ਼ਾਂ?
ਸਰੀਰ ''ਚ ਆਇਰਨ ਦੀ ਕਮੀ ਨਾਲ ਵੀ ਅਜੀਬੋ-ਗਰੀਬ ਚੀਜ਼ਾਂ ਖਾਣ ਦੀ ਇੱਛਾ ਹੋਣ ਲੱਗਦੀ ਹੈ। ਇਕ ਅਧਿਐਨ ''ਚ ਪਾਇਆ ਗਿਆ ਹੈ ਕਿ ਸਰੀਰ ''ਚ ਜਿੰਨ੍ਹਾਂ ਚੀਜ਼ਾਂ ਦੀ ਕਮੀ ਹੁੰਦੀ ਹੈ ਸਰੀਰ ਦੀਆਂ ਉਨ੍ਹਾਂ ਕਮੀਆਂ ਨੂੰ ਦੂਰ ਕਰਨ ਲਈ ਮਨ ''ਚ ਅਜੀਬੋ-ਗਰੀਬ ਚੀਜ਼ਾਂ ਖਾਣ ਲਈ ਉਤਸੁਕਤਾ ਹੁੰਦੀ ਹੈ ਜਿਸ ਕਾਰਨ ਗਰਭਵਤੀ ਔਰਤ ਕਦੀ ਮਿੱਟੀ, ਸਿਗਰਟ ਦੀ ਰਾਖ, ਬੇਕਿੰਗ ਸੋਡਾ, ਕੌਫੀ ਦੇ ਬੀਜ, ਪਂੇਟ, ਰੇਤ, ਟੂਥ ਪੇਸਟ, ਪੱਥਰ ਜਾਂ ਕੋਲਾ ਆਦਿ ਚੀਜ਼ਾਂ ਖਾਂਦੀਆਂ ਹਨ।
ਕਿ ਇਹ ਸਭ ਚੀਜ਼ਾਂ ਸੁਰੱਖਿਅਤ ਹਨ?
ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਮਾਂ ਅਤੇ ਬੱਚੇ ਦੋਨਾਂ ਨੂੰ ਹੀ ਇਸ ਦਾ ਫਾਇਦਾ ਨਹੀਂ ਬਲਕਿ ਨੁਕਸਾਨ ਹੀ ਨੁਕਸਾਨ ਹੁੰਦਾ ਹੈ। ਇਹ ਉਨ੍ਹਾਂ ਲਈ ਬਹੁਤ ਖਤਰਨਾਕ ਸਾਬਿਤ ਹੋ ਸਕਦਾ ਹੈ। ਇਨ੍ਹਾਂ ਨਾਲ ਸਰੀਰ ''ਚ ਜ਼ਹਿਰ ਫੈਲਦਾ ਸਕਦਾ ਹੈ ਜੋ ਬੱਚੇ ਅਤੇ ਮਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਡਾਕਟਰ ਦੇ ਸੰਪਰਕ
ਜੇਕਰ ਗਰਭ ਅਵਸਥਾ ਦੇ ਦੌਰਾਨ ਤੁਹਾਡਾ ਵੀ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਖਾਣ ਦਾ ਮਨ ਕਰੇ ਤਾਂ ਤੁਹਾਨੂੰ ਡਾਕਟਰ ਨੂੰ ਸੁਚਿਤ ਕਰਨਾ ਚਾਹੀਦਾ ਹੈ ਜਿਸ ਨਾਲ ਡਾਕਟਰ ਤੁਹਾਨੂੰ ਉਹ ਪੌਸ਼ਿਕ ਤੱਤ ਦੇਣੇ ਸ਼ੁਰੂ ਕਰ ਦੇਣਗੇ ਜਿੰਨ੍ਹਾਂ ਦੀ ਕਮੀ ਨਾਲ ਤੁਹਾਨੂੰ ਇੰਨ੍ਹਾਂ ਚੀਜ਼ਾਂ ਨੂੰ ਖਾਣ ਦੀ ਇੱਛਾ ਹੁੰਦੀ ਹੈ।


Related News