ਕਾਰ ''ਚ ਸਫਰ ਦੌਰਾਨ ਹੁੰਦੀ ਹੈ ਮੁਸ਼ਕਿਲ, ਤਾਂ ਅਪਣਾਓ ਇਹ ਨੁਸਖੇ
Wednesday, Apr 12, 2017 - 12:13 PM (IST)

ਨਵੀਂ ਦਿੱਲੀ— ਕਈ ਵਾਰੀ ਕੁਝ ਲੋਕਾਂ ਨੂੰ ਕਾਰ ''ਚ ਸਫਰ ਦੌਰਾਨ ਸਿਰ ਦਰਦ, ਉਲਟੀਆਂ, ਜੀ ਖਰਾਬ ਹੋਣਾ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਇਸ ਕਾਰਨ ਉਹ ਆਪਣੀ ਇਸ ਯਾਤਰਾ ਦਾ ਪੂਰੀ ਮਜ਼ਾ ਨਹੀਂ ਲੈ ਸਕਦੇ। ਜੇ ਤੁਹਾਨੂੰ ਵੀ ਅਜਿਹੀ ਕੋਈ ਪਰੇਸ਼ਾਨੀ ਹੈ ਤਾਂ ਇਹ ਨੁਸਖੇ ਤੁਹਾਡੀ ਮਦਦ ਕਰ ਸਕਦੇ ਹਨ।
1. ਅਜਿਹੀ ਸਮੱਸਿਆ ਵਾਲੇ ਲੋਕਾਂ ਨੂੰ ਹਮੇਸ਼ਾ ਕਾਰ ''ਚ ਅੱਗੇ ਵਾਲੀ ਸੀਟ ''ਤੇ ਬੈਠਣਾ ਚਾਹੀਦਾ ਹੈ। ਪਿੱਛੇ ਬੈਠਣ ਨਾਲ ਜਿਆਦਾ ਝਟਕੇ ਮਹਿਸੂਸ ਹੁੰਦੇ ਹਨ, ਜਿਸ ਕਾਰਨ ਚੱਕਰ ਅਤੇ ਉਲਟੀਆਂ ਆਉਂਦੀਆਂ ਹਨ।
2. ਕਾਰ ''ਚ ਬੈਠਣ ਤੋਂ ਪਹਿਲਾਂ ਕੁਝ ਬੂੰਦਾਂ ਮਿੰਟ ਦੇ ਤੇਲ ਦੀਆਂ ਆਪਣੇ ਰੁਮਾਲ ''ਚ ਛਿੜਕ ਲਓ ਅਤੇ ਉਸ ਨੂੰ ਸੁੰਘਦੇ ਰਹੋ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਆਰਾਮ ਮਿਲੇਗਾ। ਮਿੰਟ ਦੀ ਚਾਹ ਪੀਣ ਨਾਲ ਵੀ ਤੁਹਾਨੂੰ ਫਾਇਦਾ ਹੋਵੇਗਾ।
3. ਜੇ ਕਾਰ ''ਚ ਸਫਰ ਕਰਨਾ ਹੋਵੇ ਤਾਂ ਭੋਜਨ ''ਚ ਕੋਈ ਭਾਰੀ ਖੁਰਾਕ ਨਹੀਂ ਖਾਣੀ ਚਾਹੀਦੀ। ਸਪਾਇਸੀ, ਜੰਕ ਫੂਡ ਆਦਿ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਨਾਲ ਸਫਰ ਦੌਰਾਨ ਤੁਹਾਨੂੰ ਉਲਟੀ ਆ ਸਕਦੀ ਹੈ।
4. ਕਾਰ ''ਚ ਸਫਰ ਦੌਰਾਨ ਜੇ ਤੁਹਾਡਾ ਮਨ ਖਰਾਬ ਹੁੰਦਾ ਹੈ ਤਾਂ ਆਪਣੇ ਨਾਲ ਬੈਠੇ ਵਿਅਕਤੀ ਨਾਲ ਗੱਲ ਕਰਨੀ ਸ਼ੁਰੂ ਕਰ ਦਿਓ। ਇਸ ਨਾਲ ਤੁਹਾਡਾ ਧਿਆਨ ਗੱਲਾਂ ''ਚ ਰਹੇਗਾ ਅਤੇ ਤੁਹਾਨੂੰ ਚੰਗਾ ਮਹਿਸੂਸ ਹੋਵੇਗਾ।