ਗਰਮੀਆਂ ''ਚ ਬੇਲ ਦਾ ਸ਼ਰਬਤ ਪੀਣ ਨਾਲ ਹੁੰਦੇ ਹਨ ਕਈ ਫਾਇਦੇ

Monday, Apr 10, 2017 - 10:46 AM (IST)

ਗਰਮੀਆਂ ''ਚ ਬੇਲ ਦਾ ਸ਼ਰਬਤ ਪੀਣ ਨਾਲ ਹੁੰਦੇ ਹਨ ਕਈ ਫਾਇਦੇ

ਜਲੰਧਰ— ਬੇਲ ਇੱਕ ਫਲ ਹੈ, ਜਿਸਦਾ ਰਸ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਸ ''ਚ ਪ੍ਰੋਟੀਨ, ਵਿਟਾਮਿਨ ਸੀ, ਥਾਈਮੀਨ ਵਰਗੇ ਹੋਰ ਵੀ ਬਹੁਤ ਤੱਤ ਪਾਈ ਜਾਂਦੇ ਹਨ। ਗਰਮੀਆਂ ਦੇ ਮੌਸਮ ''ਚ ਇਸਦਾ ਸੇਵਨ ਕਰਨ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਬਾਜ਼ਾਰ ''ਚ ਬੇਲ ਦੇ ਬਣੇ ਸ਼ਰਬਤ ਆਸਾਨੀ ਨਾਲ ਮਿਲ ਜਾਂਦੇ ਹਨ ਪਰ ਬੇਲ ਦੇ ਫਲ ਦਾ ਗੁੱਦਾ ਦੁੱਧ ਅਤੇ ਪਾਣੀ ਦੇ ਨਾਲ ਮਿਲਾਕੇ ਪੀਣ ਵੀ ਫਾਇਦੇਮੰਦ ਹੁੰਦਾ ਹੈ।
1.ਪੇਟ ਦੀ ਸਮੱਸਿਆ
ਪੇਟ ਦੀ ਗੈਸ, ਜਲਣ ਜਾਂ ਕਬਜ਼ ਹੈ ਤਾਂ ਇਸਦੇ ਲਈ ਰੌਜ਼ਾਨਾ ਬੇਲ ਦਾ ਸ਼ਰਬਤ ਪੀਣੇ ਤੋਂ ਰਾਹਤ ਮਿਲਦੀ ਹੈ। ਬੇਲ ਨਾਲ ਅਪਚ ਦੀ ਸਮੱਸਿਆ ਵੀ ਦੂਰ ਹੁੰਦੀ ਹੈ।
2. ਦਸਤ ਅਤੇ ਡਾਇਰੀਆਂ
ਗਰਮੀਆਂ ਦੇ ਕਾਰਨ ਦਸਤ ਅਤੇ ਡਾਇਰੀਆਂ ਹੋਣ ਦਾ ਖਤਰਾਂ ਜ਼ਿਆਦਾ ਰਹਿੰਦਾ ਹੈ। ਇਸ ਤੋਂ ਬਚਣ ਲਈ ਬੇਲ ਦੇ ਸ਼ਰਬਤ ਸੇਵਨ ਕਰੋਂ
3. ਦਿਲ ਦੀਆਂ ਬੀਮਾਰੀਆਂ 
ਬੇਲ ਦੇ ਸ਼ਰਬਤ ਦਾ ਸੇਵਨ ਕਰਨ ਨਾਲ ਸਰੀਰ ''ਚ ਠੰਡਕ ਰਹਿੰਦੀ ਹੈ ਅਤੇ ਇਸ ਨਾਲ ਦਿਲ ਨਾਲ ਜੁੜੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ।
4. ਖੂਨ ਸਾਫ
ਬੇਲ ਦੇ ਸ਼ਰਬਤ ਦੇ ਸੇਵਨ ਕਰਨ ਨਾਲ ਖੂਨ ਸਾਫ ਹੁੰਦਾ ਹੈ। ਜਿਸ ਨਾਲ ਕਿਸੇ ਵੀ ਸੰਕਰਮਣ ਦਾ ਖਤਰਾ ਘੱਟ ਹੋ ਜਾਂਦਾ ਹੈ।
5. ਸਰੀਰ ''ਚ ਠੰਡਕ
ਗਰਮੀਆਂ ਦੇ ਤਪਦੇ ਮੌਸਮ ''ਚ ਲੂ ਤੋਂ ਬਚਣ ਲਈ ਬੇਲ ਦਾ ਸ਼ਰਬਤ ਪੀਓ। ਇਸ ਨਾਲ ਸਰੀਰ ''ਚ ਠੰਡਕ ਰਹਿੰਦੀ ਹੈ।
6. ਮੂੰਹ ਦੇ ਛਾਲੇ
ਮੂੰਹ ''ਚ ਬਾਰ-ਬਾਰ ਛਾਲੇ ਹੋ ਰਹੇ ਹਨ ਤਾਂ ਇਸਦੇ ਲਈ ਬੇਲ ਦੇ ਸ਼ਰਬਤ ਦੀ ਵਰਤੋਂ ਕਰੋਂ। ਇਸ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਣਗੇ।


Related News