ਹਲਦੀ ਦਾ ਪਾਣੀ ਪੀਣ ਨਾਲ ਹੁੰਦੇ ਹਨ ਕਈ ਚਮਤਕਾਰੀ ਫਾਇਦੇ

05/23/2017 4:13:47 PM

ਨਵੀਂ ਦਿੱਲੀ— ਹਲਦੀ ਦੀ ਵਰਤੋ ਖਾਣੇ ਦਾ ਟੇਸਟ ਹੋਰ ਵੀ ਵਧਾਉਣ ਦੇ ਨਾਲ ਨਾਲ ਰੰਗ ਵੀ ਵਧਾ ਦਿੰਦੀ ਹੈ। ਹਲਦੀ ਦੀ ਵਰਤੋ ਚਮੜੀ ਨੂੰ ਨਿਖਾਰਨ ਦੇ ਲਈ ਵੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਹਲਦੀ ਸਰੀਰ ਨੂੰ ਸਿਹਤਮੰਦ ਬਣਾਈ ਰੱਖਣ ਦੇ ਲਈ ਵੀ ਬਹੁਤ ਸਹਾਈ ਹੁੰਦੇ ਹਨ। ਹਲਦੀ ਨੂੰ ਸ਼ੁਰੂ ਤੋਂ ਹੀ ਸਿਹਤ ਦੇ ਲਈ ਵਰਦਾਨ ਮੰਨਿਆ ਜਾਂਦਾ ਹੈ। ਰੋਗ ਮੁਕਤ ਰਹਿਣ ਦੇ ਲਈ ਹਲਦੀ ਦੇ ਪਾਣੀ ਦੇ ਕੁਝ ਬੇਮਿਸਾਲ ਲਾਭ ਹਨ ਜੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ
1. ਹਲਦੀ ਦਾ ਪਾਣੀ ਪੀਣ ਨਾਲ ਖੂਨ ਸਾਫ ਹੋ ਜਾਂਦਾ ਹੈ ਜਿਸ ਨਾਲ ਚਮੜੀ ਸੰਬੰਧੀ ਸਾਰੀ ਪਰੇਸ਼ਾਨੀਆਂ ਖਤਮ ਹੋ ਜਾਂਦੀਆਂ ਹਨ।
2. ਇਸ ਨੂੰ ਲਗਾਤਾਰ ਪੀਣ ਨਾਲ ਕੌਲੈਸਟਰੋਲ ਠੀਕ ਰਹਿੰਦਾ ਹੈ ਜਿਸ ਨਾਲ ਦਿਲ ਸੰਬੰਧੀ ਬੀਮਾਰੀਆਂ ਨਹੀਂ ਲਗਦੀਆਂ।
3. ਗਰਮ ਪਾਣੀ ''ਚ ਨਿੰਬੂ, ਹਲਦੀ ਪਾਊਡਰ ਅਤੇ ਸ਼ਹਿਦ ਮਿਲਾਕੇ ਪੀਣ ਨਾਲ ਸਰੀਰ ਦੀ ਗੰਦਗੀ ਨੂੰ ਯੂਰਿਨ ਦੇ ਰਸਤੇ  ਤੋਂ ਬਾਹਰ ਕੱਢਦਾ ਹੈ। ਜਿਸ ਨਾਲ ਬੁਢਾਪਾ ਦੂਰ ਰਹਿੰਦਾ ਹੈ।
4. ਸਰੀਰ ''ਚ ਚਾਹੇ ਜਿੰਨੀ ਮਰਜ਼ੀ ਸੋਜ ਹੋਈ ਹੋਵੇ ਹਲਦੀ ਵਾਲਾ ਪਾਣੀ ਪੀਣ ਨਾਲ ਘੱਟ ਹੋ ਜਾਂਦੀ ਹੈ।
5. ਹਲਦੀ ਦਿਮਾਗ ਦੇ ਲਈ ਬਹੁਤ ਚੰਗੀ ਹੈ ਭੁੱਲਣ ਦੀ ਬੀਮਾਰੀ ਅਤੇ ਅਲਜਾਈਮਰ ਨੂੰ ਵੀ ਇਸਦੀ ਨਿਯਮਤ ਵਰਤੋ ਨਾਲ ਘੱਟ ਕੀਤਾ ਜਾ ਸਕਦਾ ਹੈ। 


Related News